DC ਰਿਆਤ ਨਾਲ ਮੀਟਿੰਗ ਤੋਂ ਬਾਅਦ ਵੱਡੀ ਕਾਰਵਾਈ: SSP ਨਵਜੋਤ ਮਾਹਲ ਦੇ ਨਿਰਦੇਸ਼ਾਂ ਤੇ ਹੁਸ਼ਿਆਰਪੁਰ ਪੁਲਿਸ ਨੇ ਅੱਜ ਬਿਨਾ ਮਾਸਕ ਵਾਲੇ 1616 ਵਿਅਕਤੀਆਂ ਦੇ ਮੌਕੇ ਤੇ ਕਰਵਾਏ ਟੈਸਟ, 4 ਖਿਲਾਫ਼ ਮਾਮਲਾ ਦਰਜ, 27 ਪਬਲਿਕ ਮੀਟਿੰਗਾਂ

ਕੋਵਿਡ ਤੋਂ ਬਚਾਅ ਲਈ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖਤ ਹੋਈ ਜ਼ਿਲ੍ਹਾ ਪੁਲਿਸ

1616 ਵਿਅਕਤੀਆਂ ਦੇ ਕਰਵਾਏ ਆਰ.ਟੀ.ਪੀ.ਸੀ.ਆਰ. ਟੈਸਟ, 4 ਖਿਲਾਫ਼ ਮਾਮਲਾ ਦਰਜ, 27 ਪਬਲਿਕ ਮੀਟਿੰਗਾਂ : ਐਸ.ਐਸ.ਪੀ.
ਵੱਧ ਰਹੇ ਕੇਸਾਂ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਅਤੇ ਸੁਚੇਤ ਹੋਣ ਦੀ ਲੋੜ : ਨਵਜੋਤ ਸਿੰਘ ਮਾਹਲ
ਜ਼ਿਲ੍ਹਾ ਪੁਲਿਸ ਨੇ ਅੱਜ ਵੰਡੇ 14,257 ਮਾਸਕ
ਹੁਸ਼ਿਆਰਪੁਰ, 22 ਮਾਰਚ (ਆਦੇਸ਼ ): ਵੱਧ ਰਹੇ ਕੋਰੋਨਾ ਦੇ ਕੇਸਾਂ ਦੇ ਬਾਵਜੂਦ ਵਾਇਰਸ ਦੀ ਰੋਕਥਾਮ ਲਈ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਪ੍ਰਤੀ ਸਖਤ ਰੁਖ ਅਪਨਾਉਂਦਿਆਂ ਜ਼ਿਲ੍ਹਾ ਪੁਲਿਸ ਨੇ ਅੱਜ ਵੱਖ-ਵੱਖ ਥਾਵਾਂ ’ਤੇ ਬਿਨ੍ਹਾਂ ਮਾਸਕ ਤੋਂ ਘੁੰਮਣ ਵਾਲੇ 1616 ਵਿਅਕਤੀਆਂ ਨੂੰ ਸਿਵਲ ਹਸਪਤਾਲਾਂ/ਸਿਹਤ ਕੇਂਦਰਾਂ ਵਿਖੇ ਲਿਜਾ ਕੇ ਉਨ੍ਹਾਂ ਦੇ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਉਣ ਦੇ ਨਾਲ-ਨਾਲ 4 ਵਿਅਕਤੀਆਂ ਖਿਲਾਫ਼ ਆਈ.ਪੀ.ਸੀ. ਦੀ ਧਾਰਾ 188 ਤਹਿਤ ਮਾਮਲਾ ਦਰਜ ਕੀਤਾ।


ਜ਼ਿਲ੍ਹਾ ਪੁਲਿਸ ਮੁਖੀ ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਸਬੰਧਤ ਡੀ.ਐਸ.ਪੀਜ਼ ਦੀ ਅਗਵਾਈ ਵਿੱਚ ਹੁਸ਼ਿਆਰਪੁਰ ਸ਼ਹਿਰ, ਗੜ੍ਹਸ਼ੰਕਰ, ਟਾਂਡਾ, ਦਸੂਹਾ, ਮੁਕੇਰੀਆਂ, ਹੁਸ਼ਿਆਰਪੁਰ ਦਿਹਾਤੀ ਆਦਿ ਖੇਤਰਾਂ ਵਿੱਚ ਲੋਕਾਂ ਨੂੰ ਕੋਰੋਨਾ ਤੋਂ ਬਚਾਅ ਲਈ ਹਦਾਇਤਾਂ ਨੂੰ ਪੂਰੀ ਚੌਕਸੀ ਨਾਲ ਲਾਗੂ ਕਰਨ ਲਈ 27 ਪਬਲਿਕ ਮੀਟਿੰਗਾਂ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਵੱਧ ਰਹੇ ਕੇਸਾਂ ਦੇ ਸੰਦਰਭ ਵਿੱਚ ਜਨਤਕ ਹਿੱਤਾਂ ਦੇ ਮੱਦੇਨਜ਼ਰ ਲੋਕਾਂ ਨੂੰ ਆਪ-ਮੁਹਾਰੇ ਜਾਗਰੂਕ ਅਤੇ ਸੁਚੇਤ ਰਹਿਣ ਦੀ ਲੋੜ ਹੈ ਤਾਂ ਜੋ ਫੈਲ ਰਹੇ ਵਾਇਰਸ ਦੀ ਕੜੀ ਨੂੰ ਤੋੜਿਆ ਜਾ ਸਕੇ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੁਲਿਸ ਵਲੋਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਦੇ ਨਾਲ-ਨਾਲ ਲੋੜਵੰਦਾਂ ਨੂੰ ਮਾਸਕ ਵੀ ਵੰਡੇ ਜਾ ਰਹੇ ਹਨ ਜਿਸ ਤਹਿਤ ਅੱਜ ਜ਼ਿਲ੍ਹੇ ਵਿੱਚ 14,257 ਮਾਸਕ ਵੰਡੇ ਗਏ।

Advertisements

 

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਕਿਹਾ ਕਿ ਕੋਵਿਡ ਹਦਾਇਤਾਂ ਦੀ ਉਲੰਘਣਾ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਬਿਨ੍ਹਾਂ ਮਾਸਕ ਪਹਿਨੇ ਘੁੰਮ ਰਹੇ ਵਿਅਕਤੀਆਂ ਨੂੰ ਪੁਲਿਸ ਟੀਮਾਂ ਵਲੋਂ ਨੇੜਲੇ ਸਿਹਤ ਕੇਂਦਰਾਂ ਵਿੱਚ ਲਿਜਾ ਕੇ ਉਨ੍ਹਾਂ ਦੇ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਨਾਈਟ ਕਰਫਿਊ ਅਤੇ ਹੋਰਨਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisements


ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ ਹੁਸ਼ਿਆਰਪੁਰ ਸ਼ਹਿਰ ਵਿੱਚ ਧਾਰਾ 188 ਤਹਿਤ 2, ਗੜ੍ਹਸ਼ੰਕਰ ਅਤੇ ਦਸੂਹਾ ਵਿੱਚ 1-1 ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਕੁੱਲ 1616 ਵਿਅਕਤੀਆਂ ਵਿੱਚੋਂ ਗੜ੍ਹਸ਼ੰਕਰ ਵਿੱਚ 125, ਟਾਂਡਾ ਵਿੱਚ 203, ਦਸੂਹਾ ਵਿੱਚ 385, ਮੁਕੇਰੀਆਂ ਵਿੱਚ 180, ਹੁਸ਼ਿਆਰਪੁਰ ਦਿਹਾਤੀ 327, ਹੁਸ਼ਿਆਰਪੁਰ ਸਿਟੀ 369 ਅਤੇ ਟਰੈਫਿਕ ਵਿੰਗ ਵਲੋਂ 27 ਵਿਅਕਤੀਆਂ ਦੇ ਆਰ.ਟੀ.ਪੀ.ਸੀ.ਆਰ. ਟੈਸਟ ਕਰਵਾਏ ਗਏ। ਇਸੇ ਤਰ੍ਹਾਂ ਕੁੱਲ ਵੰਡੇ 14,257 ਮਾਸਕਾਂ ਵਿੱਚ ਸਬ-ਡਵੀਜ਼ਨ ਗੜ੍ਹਸ਼ੰਕਰ ਵਿੱਚ 1700, ਟਾਂਡਾ ਵਿੱਚ 1800, ਦਸੂਹਾ ਵਿੱਚ 3500, ਮੁਕੇਰੀਆਂ ਵਿੱਚ 1400, ਹੁਸ਼ਿਆਰਪੁਰ ਦਿਹਾਤੀ 3000, ਹੁਸ਼ਿਆਰਪੁਰ ਸਿਟੀ 2800 ਅਤੇ ਟਰੈਫਿਕ ਵਿੰਗ ਵਲੋਂ 57 ਮਾਸਕ ਵੰਡੇ ਗਏ।

Advertisements

ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਮਾਸਕ ਪਹਿਨਣ, ਇਕ ਦੂਜੇ ਤੋਂ ਬਣਦੀ ਦੂਰੀ (6 ਫੁੱਟ) ਅਤੇ ਸਮੇਂ-ਸਮੇਂ ਸਿਰ ਹੱਥ ਧੋਣ ਤੋਂ ਇਲਾਵਾ ਸਰਕਾਰ ਵਲੋਂ ਇਕੱਠ ਕਰਨ, ਵਿਆਹਾਂ/ਸਸਕਾਰ ਅਤੇ ਹੋਰਨਾਂ ਸਮਾਗਮਾਂ ਦੌਰਾਨ ਤੈਅ ਕੀਤੀ ਗਿਣਤੀ ਪ੍ਰਤੀ ਪੂਰੀ ਤਰ੍ਰਾਂ ਗੰਭੀਰ ਰਹਿਣ ਤਾਂ ਜੋ ਕੋਰੋਨਾ ਖਿਲਾਫ਼ ਫਤਿਹ ਦਰਜ ਕੀਤੀ ਜਾ ਸਕੇ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply