ਭਾਰਤ ਬੰਦ ਦੇ ਸੱਦੇ ਕਾਰਨ ਮੁਕੰਮਲ ਬੰਦ ਰਿਹਾ ਗੁਰਦਾਸਪੁਰ ਰੇਲਵੇ ਸਟੇਸ਼ਨ ਨੇੜੇ ਫਾਟਕ ਤੇ ਵਿਸ਼ਾਲ ਧਰਨਾ ਆਗੂਆ ਚੇਤਾਵਨੀ ਦਿੰਦੇ ਹੋਏ ਕਿਹਾ ਜੇ

ਭਾਰਤ ਬੰਦ ਦੇ ਸੱਦੇ ਕਾਰਨ ਮੁਕੰਮਲ ਬੰਦ ਰਿਹਾ ਗੁਰਦਾਸਪੁਰ ਰੇਲਵੇ ਸਟੇਸ਼ਨ ਨੇੜੇ ਫਾਟਕ ਤੇ ਵਿਸ਼ਾਲ ਧਰਨਾ ਆਗੂਆ ਚੇਤਾਵਨੀ ਦਿੰਦੇ ਹੋਏ ਕਿਹਾ ਜੇ ਕਾਨੂੰਨ ਰੱਦ ਨਾ ਹੋਏ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ 
ਗੁਰਦਾਸਪੁਰ 26 ਮਾਰਚ ( ਅਸ਼ਵਨੀ ) :- ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸਾਰੇ ਪਾਸੇ ਮੁਕੰਮਲ ਬੰਦ ਰਿਹਾ ਗੁਰਦਾਸਪੁਰ ਸ਼ਹਿਰ ਵਿੱਚ ਸਾਰੇ ਬਜ਼ਾਰ ਬੰਦ ਰਹੇ । ਦੁਕਾਨਦਾਰਾਂ , ਵਪਾਰੀਆਂ , ਰੇਹੜੀ ਵਾਲ਼ਿਆਂ ਤੇ ਆਮ ਲੋਕਾਂ ਵੱਲੋਂ ਬੰਦ ਨੂੰ ਪੁਰਾ ਸਮਰਥਨ ਮਿਲਿਆਂ । ਗੁਰਦਾਸਪੁਰ ਜਿਲੇ ਵਿੱਚ ਅਨੇਕਾਂ ਥਾਂਵਾਂ ਤੇ ਕਿਸਾਨਾਂ ਮਜ਼ਦੂਰਾਂ ਤੇ ਆਮ ਲੋਕਾਂ ਨੇ ਧਰਨੇ ਲਾਏ ਅਤੇ ਰੇਲਾਂ ਸੜਕਾਂ ਜਾਮ ਕੀਤੀਆਂ ।
              ਗੁਰਦਾਸਪੁਰ ਦੇ ਰੇਲਵੇ ਸਟੇਸ਼ਨ ਕੋਲ ਪਠਾਨਕੋਟ ਰੋਡ ਉੱਪਰ ਫਾਟਕ ਤੇ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਵਿਸ਼ਾਲ ਧਰਨਾ ਦਿੱਤਾ ਗਿਆ । ਇਸ ਧਰਨੇ ਦੀ ਅਗਵਾਈ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਵੱਲੋਂ ਸਾਂਝੇ ਤੋਰ ਤੇ ਕੀਤੀ ਗਈ ਜਿਨਾ ਵਿੱਚ ਐਸ ਪੀ ਸਿੰਘ ਗੋਸਲ ਸਾਬਕਾ ਸੈਨਿਕ ਸੰਘਰਸ਼ ਕਮੇਟੀ , ਗੁਰਪ੍ਰੀਤ ਸਿੰਘ ਘੁੰਮਣ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ , ਜਮਹੂਰੀ ਕਿਸਾਨ ਸਭਾ ਦੇ ਮੱਖਨ ਸਿੰਘ ਕੋਹਾੜ , ਪੰਜਾਬ ਕਿਸਾਨ ਯੂਨੀਅਨ ਦੇ ਬਲਬੀਰ ਸਿੰਘ ਉੱਚਾ ਧਕਾਲਾ , ਕਿਰਤੀ ਕਿਸਾਨ ਯੂਨੀਅਨ ਦੇ ਮੁਖਤਾਰ ਸਿੰਘ ਮੱਲੀ , ਕਰਮ ਸਿੰਘ ਥਰੀਏਵਾਲ , ਮੇਜਰ ਸਿੰਘ ਰੋੜਾਵਾਲੀ , ਅਮਰਜੀਤ ਸਿੰਘ ਸੈਣੀ ਕੁਲ ਹਿੰਦ ਕਿਸਾਨ ਸਭਾ ਪੁਨਾਵਾਲ ਆਦਿ ਸ਼ਾਮਿਲ ਸਨ ।
                      ਇਸ ਧਰਨੇ ਨੂੰ ਤਰਲੋਕ ਸਿੰਘ ਬਹਿਰਾਮਪੁਰ , ਅਜੀਤ ਸਿੰਘ ਹੁੰਦਲ਼ , ਬਲਬੀਰ ਸਿੰਘ ਰੰਧਾਵਾ , ਅਮਨਦੀਪ ਸਿੰਘ ਸ਼ਾਦੀਆਂ , ਗੁਰਦੀਪ ਸਿੰਘ ਮੁਸਤਫਾਬਾਦ , ਮੁਲਾਜ਼ਮ ਆਗੂ ਨੇਕ ਰਾਜ , ਗੁਰਦੀਪ ਪੁਰੋਵਾਲ , ਸਤਨਾਮ ਸਿੰਘ ਵਿਰਕ , ਕਰਣੈਲ ਸਿੰਘ ਚਿੱਟੀ , ਬਲਵਿੰਦਰ ਕੋਰ , ਪ੍ਰੇਮ ਕੁਮਾਰ , ਜਗੀਰ ਸਿੰਘ ਸਲਾਚ , ਇੰਜ . ਜੋਗਿੰਦਰ ਸਿੰਘ ਨਾਨੋਵਾਲੀਆ , ਕੁਲਬੀਰ ਸਿੰਘ ਗੋਰਾਇਆ , ਗੋਲਡੀ ਮਾਨੇਪੁਰੀਆ , ਮਨਮੋਹਨ ਸਿੰਘ ਛੀਨਾ , ਬੋਧ  ਸਿੰਘ ਘੁੰਮਣ , ਸੁਖਦੇਵ ਸਿੰਘ ਭਾਗੋਕਾਂਵਾ , ਅਮਰ ਕਰਾਂਤੀ , ਅਮਰਜੀਤ ਸ਼ਾਸਤਰੀ , ਬਲਬੀਰ ਸਿੰਘ ਬੈਂਸ , ਗੁਰਨਾਮ ਸਿੰਘ ਮੁਸਤਫਾਬਾਦ , ਅਸ਼ਵਨੀ ਕੁਮਾਰ , ਡਾਕਟਰ ਜਗਜੀਵਨ ਲਾਲ , ਗੁਰਨਾਮ ਸਿੰਘ ਨਵਾਂ ਪਿੰਡ , ਮਹਿੰਦਰ ਸਿੰਘ ਲੱਖਣਖੁਰਦ , ਜਸਵੰਤ ਸਿੰਘ ਪਾਹੜਾ , ਸੁਖਦੇਵ ਰਾਜ , ਨਰਿੰਦਰ ਸਿੰਘ ਘੋੜੇਵਾਹ , ਰੂਪ ਸਿੰਘ ਪੱਡਾ ਸੀਟੂ ਆਗੂ ਆਦਿ ਬੁਲਾਰਿਆ ਨੇ ਕੇਂਦਰ ਸਰਕਾਰ ਤੇ ਦੋਸ਼ ਲਾਇਆ ਕਿ ਉਹ ਦੇਸ਼ ਦੇ ਜਮਹੂਰੀ ਢਾਂਚੇ ਨੂੰ ਬਰਬਾਦ ਕਰ ਰਹੀ ਹੈ । ਲੋਕਾਂ ਦੀ ਅਵਾਜ਼ ਸੁਨਣ ਦੀ ਬਜਾਏ ਤਾਨਾਸ਼ਾਹੀ ਰਵੱਈਆ ਅਖਤਿਆਰ ਕੀਤਾ ਜਾ ਰਿਹਾ ਹੈ । ਹਿਟਲਰ ਤੇ ਮੁਸਲੋਨੀ ਦੀ ਨੀਤੀ ਤੇ ਚੱਲ ਰਹੀ ਸਰਕਾਰ ਫਾਸ਼ੀਵਾਦੀ ਰਵੱਈਏ ਤੇ ਚੱਲ ਰਹੀ ਹੈ । ਆਪਣੇ ਆਰ ਐਸ ਐਸ ਦੇ ਅਜੰਡੇ ਨੂੰ ਲਾਗੂ ਕਰਨ ਲਈ ਹਰ ਫਾਸ਼ੀ ਹੱਥਕੰਡਾ ਅਪਣਾਇਆ ਜਾ ਰਿਹਾ ਹੈ । ਜਿੱਥੇ ਫਿਰਕਾਪ੍ਰਸਤੀ ਫੈਲਾ  ਕੇ ਮਨੂਸਿਮਰਤੀ ਨੂੰ ਫੇਰ ਤੋਂ ਉਜਾਗਰ ਤੋਂ ਲਾਗੂ ਕਰਨ ਵਾਸਤੇ ਹਰ ਤਰੀਕਾ ਅਪਣਾਇਆ ਜਾ ਰਿਹਾ ਹੈ । ਉੱਥੇ ਘੱਟ ਗਿਣਤੀਆਂ ਨੂੰ ਜੱਬਰੀ ਦਬਾਇਆ ਜਾ ਰਿਹਾ ਹੈ । ਅੰਧ ਵਿਸ਼ਵਾਸ ਫੈਲਾਉਣ ਅਤੇ ਲੋਕਾਂ ਤੋਂ ਮਾਤ ਭਾਸ਼ਾ ਅਮੀਰ ਸਭਿਆਚਾਰ ਅਤੇ ਇਤਹਾਸ ਨੂੰ ਨਵੀਂ ਸਿੱਖਿਆ ਨੀਤੀ ਲਾਗੂ ਕਰਕੇ ਖੋਹਿਆ ਜਾ ਰਿਹਾ ਹੈ ।
                 ਦੇਸ਼ ਨੂੰ ਫੇਰ ਤੋਂ ਦੇਸ਼ੀ ਵਿਦੇਸ਼ੀ ਕਾਰਪੋਰੇਟ ਕੰਪਨੀਆਂ ਦੇ ਗੁਲਾਮ ਬਨ੍ਹਾਇਆ ਜਾ ਰਿਹਾ ਹੈ । ਸਿਹਤ , ਸਿੱਖਿਆ , ਪਾਣੀ , ਬਿਜਲੀ , ਰੇਲਾਂ , ਹਵਾਈ ਜਹਾਜ਼ , ਹਵਾਈ ਅੱਡੇ , ਰੇਲਵੇ ਸਟੇਸ਼ਨ , ਬੰਦਰਗਾਹਾਂ , ਬੈਂਕਾਂ , ਐਲ ਆਈ ਸੀ , ਬੀ ਐਸ ਐਨ ਐਲ ਆਦਿ ਸਾਰੇ ਜਨਤਕ ਅਦਾਰਿਆਂ ਨੂੰ ਕੋਡੀਆਂ ਦੇ ਭਾਅ ਅਡਾਨੀਆ ਅੰਬਾਨੀਆ ਕੋਲ ਵੇਚਿਆਂ ਜਾ ਰਿਹਾ ਹੈ ।
                    ਹੁਣ ਇਸੇ ਫਾਂਧੀ ਸਾਜਿਸ਼ ਤਹਿਤ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਕੰਪਨੀਆਂ ਨੂੰ ਸੌਂਪ ਕੇ ਦੇਸ਼ ਦੇ ਲੋਕਾਂ ਤੋਂ ਰੋਟੀ ਵੀ ਖੋਹੀ ਜਾ ਰਹੀ ਹੈ । ਰੋਟੀ ਤੇ ਖਾਣ-ਪੀਣ ਦਾ ਮੁਕੰਮਲ ਨਿੱਜੀਕਰਨ ਕਰਨ ਲਈ ਤਿੰਨ ਕਾਲੇ ਕਾਨੂੰਨ ਠੋਸ ਦਿੱਤੇ ਗਏ ਹਨ । ਕਿਸਾਨਾਂ ਦੇ ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਵਿੱਚ 471 ਦੇ ਕਰੀਬ ਜਥੇਬੰਦੀਆਂ ਵੱਲੋਂ ਚਾਰ ਮਹੀਨੇ ਤੋਂ ਦਿੱਲੀ ਦੇ ਬਾਰਡਰਾ ਤੇ ਡੇਰੇ ਲਾਏ ਹੋਏ ਹਨ ਅਤਿ ਦੀ ਠੰਡ ਤੇ ਗਰਮੀ ਵਿੱਚ ਲੋਕ ਡੱਟੇ ਹੋਏ ਹਨ । ਸਰਕਾਰ ਸੰਘਰਸ਼ ਲਮਕਾ ਕੇ ਕਿਸਾਨਾਂ ਤੇ ਲੋਕਾਂ ਦੇ ਹੌਸਲੇ ਤੋੜਣਾ ਲੋਚਦੀ ਜੋ ਹਰਗਿਜ ਸਫਲ ਨਹੀਂ ਹੋਵੇਗਾ । ਬੇਰੁਜ਼ਗਾਰੀ , ਮਹਿੰਗਾਈ , ਤੇਲ ਗੈਸ ਦੀਆ ਕੀਮਤਾਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ।
                     ਆਗੂਆਂ ਨੇ ਚਿਤਾਵਨੀ ਦਿੱਤੀ ਕਿ ਅਗਰ ਮੋਦੀ ਸਰਕਾਰ ਨੇ ਨੀਤੀਆਂ ਨੂੰ ਮੋੜਾ ਨਾ ਦਿੱਤਾ ਤਾਂ ਦੇਸ਼ ਬਰਬਾਦ ਹੋ ਜਾਵੇਗਾ । ਆਗੂਆਂ ਨੇ ਫੋਰੀ ਤੋਰ ਤੇ ਕਾਲੇ ਕਾਨੂੰਨ ਰੱਦ ਕਰਨ , ਐਮ ਐਸ ਪੀ ਨੂੰ ਸਾਰੇ ਦੇਸ਼ ਵਿੱਚ ਸਾਰੀਆਂ ਜਿਣਸਾ ਲਈ ਕਾਨੂੰਨੀ ਦਰਜਾ ਦੇਣ ਅਤੇ ਨਿੱਜੀਕਰਨ ਦੀ ਨੀਤੀ ਨੂੰ ਖਤਮ ਕਰਕੇ ਬੇਰੁਜ਼ਗਾਰੀ ਦਾ ਮਸਲਾ ਹੱਲ ਕਰਨ ਦੀ ਮੰਗ ਕਰਦਿਆਂ ਚੇਤਵਾਨੀ ਦਿੱਤੀ ਕਿ ਇਸ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ ਅਤੇ ਅੱਜ ਵਰਗਾ ਭਾਰਤ ਬੰਦ ਇਕ ਦਿਨ ਦੀ ਥਾਂ ਇਕ ਮਹੀਨੇ ਤੀਕ ਵੀ ਰਹਿ ਸਕਦਾ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply