ਦਸੂਹਾ ਵਿਖੇ ਕਾਲੇ ਖੇਤੀ ਕਨੂੰਨਾਂ ਅਤੇ ਵਧਦੀ ਮਹਿੰਗਾਈ ਦੇ ਵਿਰੋਧ ‘ਚ ਮੋਦੀ ਸਰਕਾਰ ਵਿਰੁੱਧ ਹੋਇਆ ਜਬਰਦਸਤ ਰੋਸ ਮੁਜਾਹਰਾ

ਦਸੂਹਾ 26 ਮਾਰਚ (ਚੌਧਰੀ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਲਾਗੂ ਕੀਤੇ ਗਏ ਤਿੰਨ ਕਾਲੇ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਅਤੇ ਡੀਜ਼ਲ
ਪੈਟੂਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਹੋਏ ਬੇਤਹਾਸ਼ਾ ਵਾਧੇ ਦੇ ਵਿਰੋਧ ਵਿੱਚ ਸੰਯੁਕਤ ਕਿਸਾਨ ਮੋਰਚਾ ਵੱਲੋਂ ਦਿੱਤੇ ਗਏ ਭਾਰਤ ਬੰਦ ਦੇ ਪ੍ਰੋਗਰਾਮ ਅਨੁਸਾਰ ਦੋਆਬਾ ਕਿਸਾਨ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸਰਦਾਰ ਰਣਜੀਤ ਸਿੰਘ ਬਾਜਵਾ ਦੀ ਅਗਵਾਈ ਵਿੱਚ ਦਸੂਹਾ  ਦੇ ਹਾਜੀਪੁਰ ਚੌਕ ਵਿੱਚ ਰੋਡ ਜਾਮ ਕਰਕੇ ਕੇਂਦਰ ਦੀ ਮੋਦੀ ਸਰਕਾਰ ਵਿਰੁੱਧ ਜਬਰਦਸਤ ਰੋਸ ਮੁਜਾਹਰਾ ਕੀਤਾ ਗਿਆ।

ਇਸ ਮੌਕੇ ਤੇ ਬੋਲਦੇ ਹੋਏ ਵੱਖ ਵੱਖ ਕਿਸਾਨ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਕਰੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਮੋਦੀ ਦੀ ਸਰਕਾਰ ਨੇ ਆਪਣੇ ਲਗਭਗ ਪੌਣੇ ਸੱਤ ਸਾਲ ਦੇ ਕਾਰਜਕਾਲ ਵਿੱਚ ਆਪਣੀਆਂ ਘਟੀਆ ਯੋਜਨਾਵਾਂ ਜਬਰਦਸਤੀ ਲੋਕਾਂ ਤੇ ਥੋਪ ਕੇ ਦੇਸ਼ ਨੂੰ ਤਬਾਹੀ ਦੇ ਕੰਢੇ ਤੇ ਲਿਆ ਕੇ ਖੜਾ ਕਰ ਦਿੱਤਾ ਹੈ। ਕੇਂਦਰ ਸਰਕਾਰ ਦੇ ਤਿੰਨ ਕਾਲੇ ਖੇਤੀ ਕਨੂੰਨ ਵੀ ਲੋਕਾਂ ਦੇ ਮੂੰਹ ਚੋਂ ਬੁਰਕੀ ਖੋਹਣ ਵਾਲੇ ਹਨ ਕਿਉਂਕਿ ਇਹਨਾਂ ਕਨੂੰਨਾਂ ਅਨੁਸਾਰ ਜਰੂਰੀ ਲੋੜ ਦੀਆਂ ਵਸਤਾਂ ਤੇ ਵੀ ਅੰਬਾਨੀ ਅਡਾਨੀ ਵਰਗੇ ਕੁਛ ਚੋਣਵੇਂ ਵੱਡੇ ਘਰਾਨਿਆਂ ਦਾ ਕਬਜਾ ਹੋ ਜਾਵੇਗਾ ਜਿਸ ਨਾਲ ਇਹ ਵਸਤਾਂ ਇਸ ਕਦਰ ਮਹਿੰਗੀਆਂ ਹੋੋ ਜਾਣਗੀਆਂ ਕਿ ਦੇਸ਼ ਦੀ ਵੱਡੀ ਅਬਾਦੀ ਦੋ ਵਕਤ ਦੀ ਰੋਟੀ ਦਾ ਜੁਗਾੜ ਕਰਨ ਤੋਂ ਵੀ ਅਸਮਰਥ ਹੋ ਜਾਵੇਗੀ।

ਡੀਜਲ ਪੈਟੂਲ ਦੀਆਂ ਕੀਮਤਾਂ ਵੀ ਕਾਰਪੋਰੇਟ ਘਰਾਨਿਆਂ ਨੂੰ ਲਾਭ ਪਹੁੰਚਾਉਣ ਲਈ ਹੀ ਸਰਕਾਰ ਵੱਲੋਂ ਵਧਾਈਆਂ ਜਾ ਰਹੀਆਂ ਹਨ ਅਤੇ ਲੋਕਾਂ ਦਾ ਖੂਨ ਚੂਸਿਆ ਜਾ ਰਿਹਾ ਹੈ। ਅੱਜ ਲੋੜ ਹੈ ਸਭ ਨੂੰ ਇੱਕਜੁਟ ਹੋ ਕੇ ਮੋਦੀ  ਸਰਕਾਰ ਵਿਰੁੱਧ ਲੜਨ ਦੀ ਤਾਂ ਕਿ ਇਸ ਅੰਨ੍ਹੀ ਬੋਲੀ ਸਰਕਾਰ ਤੱਕ ਅਵਾਜ ਪਹੁੰਚਾਈ ਜਾ ਸਕੇ ਅਤੇ ਇਹ ਸਰਕਾਰ ਨੂੰ ਲੋਕ
ਮਾਰੂ ਫੈਸਲੇ ਲੈਣ ਤੋਂ ਰੋਕਿਆ ਜਾ ਸਕੇ। ਕਾਲੇ ਖੇਤੀ ਕਨੂੰਨ ਸਰਕਾਰ ਨੂੰ ਹਰ ਹਾਲਤ ਵਿੱਚ ਰੱਦ ਕਰਨੇ ਹੀ ਪੈਣਗੇ ਅਤੇ ਸਾਡਾ ਅੰਦੋਲਨ ਕਨੂੰਨ ਰੱਦ ਹੋਣ ਤੱਕ ਲਗਾਤਾਰ ਚੱਲਦਾ ਰਹੇਗਾ। ਇਸ ਮੌਕੇ ਤੇ ਵਪਾਰ ਮੰਡਲ ਦਸੂਹਾ ਸਮੇਤ ਦਸੂਹਾ ਦੀਆਂ ਸਾਰੀਆਂ ਐਸੋਸਿਏਸ਼ਨਾ ਨੇ ਰੋਸ ਮੁਜਾਹਰੇ ਵਿੱਚ ਸ਼ਾਮਿਲ ਹੋ ਕੇ ਇੱਕਜੁਟਤਾ ਦਾ ਸਬੂਤ ਦਿੱਤਾ ਅਤੇ ਆਪਣੇ ਕਿਸਾਨ ਭਰਾਵਾਂ ਦੀ ਇਸ ਲੜਾਈ ਨੂੰ ਆਪਣੀ ਲੜਾਈ ਸਮਝਦੇ ਹੋਏ ਕਿਸਾਨਾਂ  ਨਾਲ ਇਹ ਲੜਾਈ ਮੋਢੇ ਨਾਲ ਮੋਢਾ ਜੋੜ ਕੇ ਲੜਨ ਦਾ ਵਿਸ਼ਵਾਸ ਦੁਆਇਆ।

ਇਸ ਮੌਕੇ ਤੇ ਦਵਿੰਦਰ ਸਿੰਘ ਬਸਰਾ, ਹਰਪ੍ਰੀਤ ਸਿੰਘ ਸੰਧੂ, ਗੁਰਪ੍ਰਤਾਪ ਸਿੰਘ, ਮਿੰਟਾ ਚੀਮਾ, ਮਹਿਤਾਬ ਸਿੰਘ ਹੁੰਦਲ, ਰਵਿੰਦਰ ਸਿੰਘ ਬਾਜਵਾ, ਅਵਤਾਰ ਸਿੰਘ ਚੀਮਾ, ਐਡਵੋਕੇਟ ਭੁਪਿੰਦਰ ਸਿੰਘ,ਘੁੰਮਣ, ਸ. ਜਸਵੀਰ ਸਿੰਘ, ਕਿਰਨਦੀਪ ਕੌਰ ਘੁੰਮਣ, ਭੁਪਿੰਦਰ ਸਿੰਘ ਚੀਮਾ, ਐਡਵੋਕੇਟ ਨਰਿੰਦਰ ਸਿੰਘ ਹੁੰਦਲ, ਤਰਲੋਚਨ ਸਿੰਘ ਸਰਪੰਚ ਕੈਰੇ, ਸ਼ੇਰ ਪ੍ਰਤਾਪ ਸਿੰਘ, ਲਖਵਿੰਦਰ ਸਿੰਘ ਬਾਜਵਾ, ਸਰਤਾਜ ਸਿੰਘ, ਬੀਬੀ ਜਸਵੀਰ ਕੌਰ ਆਂਗਨਵਾੜੀ ਯੂਨੀਅਨ, ਬਲਵੀਰ ਕੌਰ ਫੁੱਲ, ਬੀਬੀ ਜਸਵੀਰ ਕੌਰ ਬਾਜਵਾ,ਐਡਵੋਕੇਟ ਅਮਨਦੀਪ ਸਿੰਘ ਘੁੰਮਣ,ਜਗਜੀਤ ਸਿੰਘ ਬਾਜਵਾ ਆਂਗਣਵਾੜੀ ਯੂਨੀਅਨ,ਅਧਿਆਪਕ ਯੂਨੀਅਨ, ਬਾਜੀਗਰ ਭਾਈਚਾਰਾ, ਖੇਤ ਮਜ਼ਦੂਰ ਯੂਨੀਅਨ, ਸਮੇਤ ਭਾਰੀ ਗਿਣਤੀ ਵਿੱਚ ਕਿਸਾਨ ਅਤੇ ਇਲਾਕੇ ਦੇ ਲੋਕ ਹਾਜਰ ਸਨ। 


Advertisements
Advertisements
Advertisements
Advertisements
Advertisements
Advertisements
Advertisements

Related posts

Leave a Reply