ਭਾਰਤੀ ਜਨਤਾ ਪਾਰਟੀ ਦੇ ਸੁਬਾਈ ਉਪ ਪ੍ਰਧਾਨ ਪਰਮਾਰ ਦੇ ਪ੍ਰੈਸ ਕਾਂਨਫਰਂਸ ਕਰਨ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਬਰਦਸਤ ਵਿਰੋਧ , ਬਿਨਾ ਪ੍ਰੈਸ ਮਿਲਣੀ ਕੀਤੇ ਵਾਪਿਸ ਭਜਵਾਇਆ

ਭਾਜਪਾ ਆਗੂ ਨਰਿੰਦਰ ਪ੍ਰਮਾਰ ਦੇ ਗੁਰਦਾਸਪੁਰ ਆ ਕੇ ਪ੍ਰੈਸ ਕਾਂਨਫਰਂਸ ਕਰਨ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਜ਼ਬਰਦਸਤ ਵਿਰੋਧ , ਬਿਨਾ ਪ੍ਰੈਸ ਮਿਲਣੀ ਕੀਤੇ ਵਾਪਿਸ ਭਜਵਾਇਆ 

ਗੁਰਦਾਸਪੁਰ 27 ਮਾਰਚ ( ਅਸ਼ਵਨੀ ) :- ਅੱਜ ਸ਼ਾਮ ਅਚਨਚੇਤ ਸੰਯੁਕਤ ਕਿਸਾਨ ਮੋਰਚੇ ਦੇ ਆਗੂਆਂ ਨੂੰ ਸੂਚਨਾ ਮਿਲੀ ਕਿ ਭਾਰਤੀ ਜਨਤਾ ਪਾਰਟੀ ਦੇ ਸੁਬਾਈ ਉਪ ਪ੍ਰਧਾਨ ਨਰਿੰਦਰ ਪਰਮਾਰ ਜਿਲਾ ਗੁਰਦਾਸਪੁਰ ਦੇ ਪ੍ਰਧਾਨ ਪਰਮਿੰਦਰ ਸਿੰਘ ਗਿੱਲ ਦੇ ਘਰ ਆਕੇ ਖੇਤੀ ਕਾਨੂੰਨਾ ਨੂੰ ਜਾਇਜ ਠਹਿਰਾਉਣ ਲਈ ਪ੍ਰੈਸ ਕਾਂਨਫਰੈਂਸ ਕਰਨ ਆਈ ਆ ਰਿਹਾ ਹੈ ਕਿਸਾਨ ਮਜ਼ਦੂਰ ਜਥੇਬੰਦੀਆਂ ਨੇ ਫੋਰੀ ਵਿਰੋਧ ਕਰਨ ਦਾ ਪ੍ਰੋਗਰਾਮ ਬਨ੍ਹਾਇਆ ਅਤੇ 15-20 ਮਿੰਟ ਦੇ ਵਿੱਚ ਹੀ ਸੈਂਕੜੇ ਕਿਸਾਨ ਮਜਦੁਰ ਮੋਕਾ ਤੇ ਪੁੱਜ ਗਏ ਮੋਰਚੇ ਵੱਲੋਂ ਪੁਰਅਮਨ ਵਿਰੋਧ ਕੀਤਾ ਅਤੇ  ਭਾਜਪਾ ਦੇ ਕਿਸਾਨ ਵਿਰੋਧੀ ਹੋਣ ਦਾ ਦੋਸ਼ ਲਾਉਣਦੇ ਅਤੇ ਕਾਨੂੰਨ ਰੱਦ ਕਰਨ ਬਾਰੇ ਨਾਹਰੇਬਾਜ਼ੀ ਸ਼ੁਰੂ ਕਰ ਦਿੱਤੀ ।

ਇਸ ਵਿਰੋਧ ਦੀ ਅਗਵਾਈ ਮੱਖਣ ਸਿੰਘ ਕੋਹਾੜ , ਬਲਬੀਰ ਸਿੰਘ ਰੰਧਾਵਾ , ਤਰਲੋਕ ਸਿੰਘ ਬਹਿਰਾਮਪੁਰ , ਸੁਖਦੇਵ ਸਿੰਘ ਭਾਗੋਕਾਂਵਾ , ਮੱਖਣ ਸਿੰਘ ਪਟਵਾਰੀ ਤਿਬੱੜ , ਅਮਰਜੀਤ ਸ਼ਾਸਤਰੀ , ਅਮਰ ਕਰਾਂਤੀ , ਅਮਨਦੀਪ ਆਦੀਆ . ਕਪੂਰ ਸਿੰਘ ਘੁਮੰਣ , ਅਮਰਜੀਤ ਸਿੰਘ ਸੈਣੀ ਆਦਿ ਨੇ ਕੀਤੀ ।

Advertisements

ਕਿਸਾਨਾਂ ਵੱਲੋਂ ਪੁਰਅਮਨ ਵਿਰੁੱਧ ਕਰਨ ਦੇ ਮੋਕੇ ਪਿੰਡ ਤਿੱਬੜ ਤੋਂ ਮੱਖਨ ਸਿੰਘ ਪਟਵਾਰੀ ਦੀ ਅਗਵਾਈ ਇਕ ਵੱਡਾ ਜੱਥਾ ਵੀ ਪੁੱਜ ਗਿਆ ।  ਕਿਸਾਨ ਮੰਗ ਕਰ ਰਹੇ ਸਨ ਕਿ ਰਜਿੰਦਰ ਪਰਮਾਰ ਵਾਪਿਸ ਜਾਣ ਇਸ ਵੇਲੇ ਭਾਜਪਾ ਪ੍ਰਧਾਨ ਵੱਲੋਂ ਇਹ ਕਹਿਣ ਤੇ ਕਿ ਉਹ ਵੀ ਕਿਸਾਨ ਆਗੂਆਂ ਦੇ ਘਰ ਹਜ਼ਾਰਾਂ ਵਰਕਰ ਲੈ ਕੇ ਜਾ ਸਕਦੇ ਸਥਿਤੀ ਤਨਾਅ ਵਾਲੀ ਹੋ ਗਈ ਜਿਸ ਨੂੰ ਕਿਸਾਨ ਆਗੂਆ ਨੇ ਬੜੀ ਮੁਸ਼ਿਕਲ ਦੇ ਨਾਲ ਤੇ ਆਪਣੀ ਸੂਝ-ਬੂਝ ਦੇ ਨਾਲ ਸ਼ਾਤ ਕੀਤਾ ਕਿਸਾਨਾਂ ਮਜਦੁਰਾ ਦੀ ਗਿਣਤੀ ਲਗਾਤਾਰ ਵੱਢਣ ਕਾਰਨ ਭਾਜਪਾ ਆਗੂ ਨਰਿੰਦਰ ਪਰਮਾਰ ਨੂੰ ਵਾਪਿਸ ਜਾਣਾ ਪਿਆਂ ।

Advertisements
 
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply