ਆਬਕਾਰੀ ਤੇ ਕਰ ਵਿਭਾਗ ਵੱਲੋ ਛਾਪੇਮਾਰੀ, ਭਾਰੀ ਮਾਤਰਾ `ਚ ਲਾਹਣ ਬਰਾਮਦ

ਆਬਕਾਰੀ ਤੇ ਕਰ ਵਿਭਾਗ ਵੱਲੋ ਵੱਖ –ਵੱਖ ਥਾਵਾਂ ਤੇ ਛਾਪੇਮਾਰੀ  ਕੀਤੀ 

ਗੁਰਦਾਸਪੁਰ  28 ਮਾਰਚ ( ਅਸ਼ਵਨੀ ) : –  ਰਾਜਵਿੰਦਰ  ਕੌਰ ਬਾਜਵਾ , ਸਹਾਇਕ ਕਮਿਸਨਰ  ਆਬਕਾਰੀ  ਗੁਰਦਾਸਪੁਰ ਰੇਜ, ਗੁਰਦਾਸਪੁਰ ਦੇ ਦਿਸ਼ਾਂ ਨਿਰਦੇਸ਼ਾਂ ਤੇ ਕਾਰਵਾਈ  ਕਰਦੇ ਹੋਏ ਰਜਿੰਦਰ ਤਨਵਰ , ਆਬਕਾਰੀ  ਅਫਸਰ ਗੁਰਦਾਸਪੁਰ ਦੀ ਅਗਵਾਈ ਹੇਠ 27 ਮਾਰਚ 2021 ਨੂੰ ਸ੍ਰੀ ਗੁਲਜਾਰ ਮਸੀਹ , ਆਬਕਾਰੀ ਨਿਰੀਖਕ ਅਤੇ ਅਜੈ ਕੁਮਾਰ , ਆਬਕਾਰੀ  ਨਿਰੀਖਕ ਵੱਲੋ ਆਬਕਾਰੀ  ਪੁਲਿਸ ਸਟਾਫ਼ ਦੇ ਏ. ਐਸ . ਆਈ  ਸੁਰਿੰਦਰਪਾਲ , ਹੈਡ ਕਾਂਸਟੇਬਲ ਹਰਜੀਤ ਸਿੰਘ ਅਤੇ ਐਲ. ਸੀ.ਟੀ.  ਸਰਬਜੀਤ ਕੌਰ ਅਤੇ ਹੋਰ ਪੁਲਿਸ ਮੁਲਾਜਮਾਂ ਦੀ ਸਹਾਇਤਾ ਨਾਲ ਜਿਲ੍ਹਾ ਗੁਰਦਾਸਪੁਰ ਦੇ ਆਬਕਾਰੀ ਗਰੁੱਪ ਕੋਟਲੀ ਸੂਰਤ ਮੱਲੀ ਦੇ ਪਿੰਡ ਚੰਦੂ ਸੂਜਾ , ਬਿਜਲੀਵਾਲ , ਮਰੜਾ , ਭਰਥਵਾਲ , ਅਲੀਵਾਲ ਜੱਟਾਂ , ਕਾਸਤੀ ਵਾਲ ਅਤੇ ਪਿੰਡ ਗੁਜਰਪੁਰਾ ਵਿਖੇ ਰੇਡ ਕੀਤਾ ਗਿਆ , ਜਿਥੇ ਕਾਫੀ ਮਾਤਰਾ ਵਿੱਚ ਲਵਾਰਸ ਥਾਵਾਂ ਨਹਿਰ, ਛੱਪੜ ਆਦਿ ਤੋ ਲਾਹਣ ਬਰਾਮਦ ਕੀਤੀ ਗਈ 

Advertisements

​ਜਿਸ ਵਿੱਚ ਪਲਾਸਟਿਕ ਦੇ ਕੈਨਾਂ , ਲੋਹੇ ਦੀ ਡਰੰਮੀਆਂ ਅਤੇ ਪਤੀਲਿਆਂ ਵਿੱਚੋ ਕੁੱਲ 950 ਕਿਲੋਗ੍ਰਾਮ ਲਾਹਣ ਬਰਾਮਦ ਕੀਤੀ ਅਤੇ ਜੋ ਆਬਕਾਰੀ ਨਿਰੀਖਕਾਂ ਦੀ ਨਿਗਰਾਨੀ ਹੇਠ ਮੌਕੇ ਤੇ ਹੀ ਨਸਟ ਕਰ ਦਿੱਤੀ ਗਈ । 

Advertisements

​​​​ਆਬਕਾਰੀ  ਵਿਭਾਗ, ਗੁਰਦਾਸਪੁਰ  ਰੇਜ  ਗੁਰਦਾਸਪੁਰ ਵੱਲੋ ਜਿਲ੍ਹੇ ਵਿੱਚ ਸ਼ਰਾਬ ਦੀ ਨਜਾਇਜ ਵਰਤੋ ਨੂੰ ਰੋਕਣ ਲਈ ਲਗਾਤਾਰ ਕੋਸ਼ਿਸ ਜਾਰੀ ਹੈ ਅਤੇ ਵੱਖ-ਵੱਖ ਟੀਮਾਂ ਦੁਆਰਾ ਲਗਾਤਾਰ ਚੈਕਿੰਗ ਜਾਰੀ ਰੱਖਦੇ ਹੋਏ ਸਰਾਬ ਦੀ ਨਜਾਇਜ ਵਿਕਰੀ ਨੂੰ ਰੋਕਣ ਲਈ ਮੁਕੰਮਲ ਪ੍ਰਬੰਧ ਕੀਤੇ ਗਏ ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply