ਅਗਲੇ 48 ਘੰਟੇ ਜ਼ੋਰਦਾਰ ਬਾਰਸ਼ ਹੋਣ ਦੀ ਭਵਿੱਖਵਾਣੀ – ਮੌਸਮ ਵਿਭਾਗ

 

ਚੰਡੀਗੜ੍ਹ(Sukhwinder,Navneet,Vicky Julka) ਵੀਰਵਾਰ ਸਵੇਰ ਤੋਂ ਹੀ ਪੰਜਾਬ, ਚੰਡੀਗੜ੍ਹ ਤੇ ਹਰਿਆਣਾ ਵਿੱਚ ਬਾਰਸ਼ ਹੋ ਰਹੀ ਹੈ। ਇਸ ਨਾਲ ਲੋਕਾਂ ਨੂੰ ਗਰਮੀ ਤੋਂ ਵੱਡੀ ਰਾਹਤ ਮਿਲੀ ਹੈ। ਇਸ ਤੋਂ ਪਹਿਲਾਂ ਬੁੱਧਵਾਰ ਦੁਪਹਿਰ ਨੂੰ ਵੀ ਕਈ ਥਾਂਵਾਂ ‘ਤੇ ਹਲਕੀ ਬਾਰਸ਼ ਹੋਈ ਸੀ। ਉਧਰ, ਦੂਜੇ ਪਾਸੇ ਹਿਮਾਚਲ ਪ੍ਰਦੇਸ਼ ‘ਚ 7 ਜੁਲਾਈ ਤਕ ਮੌਨਸੂਨ ਦਸਤਕ ਦੇ ਦੇਵੇਗਾ।

ਮੌਨਸੂਨ ਤੋਂ ਪਹਿਲਾਂ ਹਿਮਾਚਲ ‘ਚ ਵੀ ਕੱਲ੍ਹ ਬਾਰਸ਼ ਹੋਈ, ਜਿਸ ਨੇ ਮੌਸਮ ਹੋਰ ਸੁਹਾਨਾ ਕਰ ਦਿੱਤਾ। ਮੌਸਮ ਵਿਭਾਗ ਨੇ ਅਗਲੇ 48 ਘੰਟੇ ਜ਼ੋਰਦਾਰ ਬਾਰਸ਼ ਦੀ ਭਵਿੱਖਵਾਣੀ ਕੀਤੀ ਹੈ। ਇਸ ਨਾਲ ਤਾਪਮਾਨ ‘ਚ ਕੁਝ ਹੋਰ ਗਿਰਾਵਟ ਹੋਵੇਗੀ ਤੇ ਆਮ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ।

Advertisements

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਸੁਰੇਂਦਰ ਪਾਲ ਨੇ ਕਿਹਾ ਕਿ ਮੌਸਮ ‘ਚ ਆਏ ਬਦਲਾਅ ਤੋਂ ਬਾਅਦ ਸ਼ਹਿਰ ਦੇ ਕੁਝ ਹਿੱਸਿਆਂ ‘ਚ ਇਹ ਬਾਰਸ਼ ਪ੍ਰੀਮੌਨਸੂਨ ਸੀ। ਅਗਲੇ 24 ਤੋਂ 48 ਘੰਟਿਆਂ ‘ਚ ਸ਼ਹਿਰ ‘ਚ ਪ੍ਰੀਮੌਨਸੂਨ ਨਾਲ ਚੰਗੀ ਬਾਰਸ਼ ਦੇ ਆਸਾਰ ਹਨ।

Advertisements

ਇਸ ਬਾਰਸ਼ ਦੇ ਨਾਲ ਹੀ ਕਿਸਾਨਾਂ ਦੇ ਚਿਹਰੇ ਵੀ ਖਿੜ੍ਹ ਗਏ ਹਨ। ਮੌਸਮ ਵਿਭਾਗ ਮੁਤਾਬਕ ਸੂਬੇ ‘ਚ ਮੌਨਸੂਨ 10 ਤੋਂ 12 ਜੁਲਾਈ ‘ਚ ਨੇੜੇ ਦਸਤਕ ਦਵੇਗਾ। ਇਸ ਦੌਰਾਨ ਚੰਗੀ ਬਾਰਸ਼ ਹੋਣ ਦੀ ਸੰਭਾਵਨਾ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply