LETEST..ਪਟਿਆਲ਼ਾ ਵਿਚ ਰੁਜ਼ਗਾਰ ਮੰਗਦੇ ਬੇਰੁਜ਼ਗਾਰ ਈ ਟੀ ਟੀ ਅਧਿਆਪਕਾਂ ਤੇ ਲਾਠੀਚਾਰਜ਼ ਤੇ ਗ੍ਰਿਫਤਾਰੀ ਦੀ ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਵਲੋਂ ਸਖਤ ਸ਼ਬਦਾਂ ‘ਚ ਨਿਖੇਧੀ.. !


ਬੇਰੁਜ਼ਗਾਰ ਅਧਿਆਪਕਾਂ ਨੂੰ ਤਰੁੰਤ ਪੱਕਾ ਰੁਜ਼ਗਾਰ ਦੇਵੇ ਸਰਕਾਰ : ਸੰਜੀਵ ਧੂਤ

ਗੜ੍ਹਦੀਵਾਲਾ 28 ਮਾਰਚ ( ਚੌਧਰੀ ) : ਪੁਰਾਣੀ ਪੈਨਸਨ ਬਹਾਲੀ ਸੰਘਰਸ਼ ਕਮੇਟੀ ਜਿਲਾ ਹੁਸ਼ਿਆਪੁਰ ਸੰਯੋਜਕ ਸੰਜੀਵ ਧੂਤ ਅਤੇ ਜਨਰਲ ਤਿਲਕ ਰਾਜ ਨੇ ਅੱਜ ਪਟਿਆਲ਼ਾ ਵਿਚ ਰੁਜ਼ਗਾਰ ਮੰਗਦੇ ਟੈੱਟ ਪਾਸ ਬੇਰੁਜ਼ਗਾਰ ਈ ਟੀ ਟੀ ਅਧਿਆਪਕਾ ਤੇ ਭਾਰੀ ਲਾਠੀਚਾਰਜ਼ ਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਸਖਤ ਨਿਖੇਧੀ ਕੀਤੀ ਹੈ। ਇਸ ਸਮੇਂ ਆਗੂਆਂ ਨੇ ਮਹਿਲਾ ਬੇਰੁਜ਼ਗਾਰ ਅਧਿਆਪਕਾਂ ਨੂੰ ਮਰਦ ਪੁਲਿਸ ਅਧਿਕਾਰੀਆਂ ਵਲੋਂ ਘੜੀਸਣਾਂ ਤੇ ਉਹਨਾਂ ਦੀਆਂ ਚੁੰਨੀਆਂ ਲਾਹੁਣੀਆਂ ਅਤਿ ਨਿੰਦਣਯੋਗ ਹਨ! ਇਸ ਸਮੇਂ ਸੰਜੀਵ ਧੂਤ ਨੇ ਕਿਹਾ ਕਿ ਇਕ ਪਾਸੇ ਤਾਂ ਪੰਜਾਬ ਦੇ ਸਕੂਲਾਂ ਵਿਚ ਹਜ਼ਾਰਾਂ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆ ਹਨ ਤੇ ਦੂਸਰੇ ਪਾਸੇ ਯੋਗਤਾ ਪ੍ਰਾਪਤ ਲੜਕੇ ਲੜਕੀਆਂ ਨੌਕਰੀ ਵਾਸਤੇ ਧਰਨੇ ਮੁਜਾਹਰੇ ਕਰ ਰਹੇ ਹਨ ਤੇ ਸਰਕਾਰ ਪ੍ਰਚਾਰ ਰਾਹੀ ਹੀ ਪਤਾ ਨੀ ਕਿਹੜੇ ਲੋਕਾਂ ਨੂੰ 16 ਲੱਖ ਨੌਕਰੀ ਵੰਡੀ ਬੈਠੀ ਹੈ! ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬੇਰੁਜ਼ਗਾਰ ਅਧਿਆਪਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੀਆਂ ਮੰਗਾਂ ਤੇ ਹਮਦਰਦੀ ਨਾਲ ਗੌਰ ਕਰਕੇ ਹੱਲ ਕੀਤਾ ਜਾਵੇ ਤੇ ਉਹਨਾਂ ਨੂੰ ਪੱਕਾ ਰੁਜ਼ਗਾਰ ਦਿੱਤਾ ਜਾਵੇ ਅਤੇ ਘਰ ਘਰ ਰੁਜ਼ਗਾਰ ਦੇ ਵਾਅਦੇ ਨੂੰ ਅਸਲੀ ਜਾਮਾਂ ਪਹਿਨਾਇਆ ਜਾਵੇ! ਉਹਨਾਂ ਨੇ ਬੇਰੁਜ਼ਗਾਰਾਂ ਦੇ ਹਰ ਤਰਾਂ ਦੇ ਅੰਦੋਲਨ ਦੇ ਸਮੱਰਥਨ ਦਾ ਫੈਸਲਾ ਕੀਤਾ!

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply