LETEST..ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਮਹਿਲਾ ਦੇ ਇਲਾਜ ਲਈ 10 ਹਾਜ਼ਰ ਰੁਪਏ ਦੀ ਆਰਥਿਕ ਮਦਦ ਭੇਂਟ


ਗੜ੍ਹਦੀਵਾਲਾ 29 ਮਾਰਚ (ਚੌਧਰੀ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਮਾਤਾ ਪਰੋਮਿਲਾ ਦੇਵੀ ਪਤਨੀ ਸੁਰੇਸ਼ ਕੁਮਾਰ ਵਾਸੀ ਗੋਂਸਪੁਰ ਦੇ ਇਲਾਜ ਲਈ 10 ਹਜਾਰ ਰੁਪਏ ਦੀ ਆਰਥਿਕ ਮਦਦ ਭੇਂਟ ਕੀਤੀ ਹੈ।ਇਸ ਮੌਕੇ ਸੰਸਥਾ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਾਤਾ ਪਰੋਮਿਲਾ ਦੇਵੀ ਨੂੰ ਅੱਖਾਂ ਵਿੱਚ ਮੋਤੀਏ ਦੀ ਬੀਮਾਰੀ ਸੀ ਜਿਸਦਾ ਇਲਾਜ ਇੱਕ ਨਿੱਜੀ ਹਸਪਤਾਲ ਤੋਂ ਕਰਵਾਇਆ ਗਿਆ। ਮਾਤਾ ਦੇ ਪਤੀ ਸੁਰੇਸ਼ ਕੁਮਾਰ ਇੱਕ ਸਕੂਲ ਵਿੱਚ ਚਪੜਾਸੀ ਹਨ। ਸਕੂਲ ਬੰਦ ਹੋਣ ਕਰਕੇ ਉਨਾਂ ਨੂੰ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਪਰਿਵਾਰ ਦੀ ਆਰਥਿਕ ਤੰਗੀ ਨੂੰ ਦੇਖਦੇ ਹੋਏ ਸੰਸਥਾ ਮੈਂਬਰਾਂ ਨੇ ਉਨਾਂ ਦੇ ਘਰ ਪਹੁੰਚ ਕੇ ਮਾਤਾ ਦੇ ਇਲਾਜ ਲਈ 10 ਹਾਜ਼ਰ ਰੁਪਏ ਦੀ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਮਨਦੀਪ ਸਿੰਘ,ਨਵਦੀਪ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply