ਜਲੰਧਰ ਚ ਕੋਰੋਨਾ ਕਾਰਣ 14 ਅਤੇ ਹੁਸ਼ਿਆਰਪੁਰ ਚ 11 ਮੌਤਾਂ
-
ਹੁਸ਼ਿਆਰਪੁਰ /ਜਲੰਧਰ 30 ਮਾਰਚ (ਆਦੇਸ਼ ):
ਜ਼ਿਲ੍ਹਾ ਜਲੰਧਰ ਵਿਚ ਕੋਰੋਨਾ ਵਲੋਂ ਤਬਾਹੀ ਜਾਰੀ ਹੈ। ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਦਿਨੋ ਦਿਨ ਵੱਧ ਰਹੀ ਹੈ. ਇਹ ਰੁਝਾਨ ਸੋਮਵਾਰ ਨੂੰ ਵੀ ਜਾਰੀ ਰਿਹਾ, ਪ੍ਰਾਪਤ ਜਾਣਕਾਰੀ । ਅੱਜ ਸੋਮਵਾਰ ਨੂੰ ਜਲੰਧਰ ਚ ਕੋਰੋਨਾ ਕਾਰਣ 14 ਅਤੇ ਹੁਸ਼ਿਆਰਪੁਰ ਚ 11 ਮੌਤਾਂ ਹੋਣ ਦੀ ਪੁਸ਼ਟੀ ਹੋਈ ਹੈ। ਇਸਦੇ ਨਾਲ ਹੀ ਅੱਜ ਜਲੰਧਰ ਵਿੱਚ 350 ਤੋਂ ਵੱਧ ਲੋਕਾਂ ਦੀ ਰਿਪੋਰਟ ਸਕਾਰਾਤਮਕ ਆਈ ਹੈ। ਵਧਦੇ ਸਕਾਰਾਤਮਕ ਮਾਮਲੇ ਪ੍ਰਸ਼ਾਸਨ ਲਈ ਚਿੰਤਾ ਦਾ ਵਿਸ਼ਾ ਹਨ। - ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 1401 ਨਵੇ ਸੈਪਲ ਲੈਣ ਨਾਲ ਅਤੇ 1621 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਪਾਜੇਟਿਵ ਮਰੀਜਾਂ ਦੇ ਕੋਵਿਡ- 19 ਦੇ , 165 ਨਵੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 13283 ਹੋ ਗਈ ਹੈ । ਬਾਹਰਲੇ ਜਿਲਿਆ ਤੋ ਵੀ 24 ਮਰੀਜ ਆਏ ਹਨ । ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 382048 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 367731 ਸੈਪਲ ਨੈਗਟਿਵ, ਜਦ ਕਿ 2657 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ , 202 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 525 ਹੈ । ਐਕਟਿਵ ਕੇਸਾ ਦੀ ਗਿਣਤੀ 1577 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 12116 ਹਨ। ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 165 ਮਰੀਜ ਪਜੇਟਿਵ ਪਾਏ ਗਏ ਹਨ, ਹੁਸ਼ਿਆਰਪੁਰ ਸ਼ਹਿਰ ਦੇ 15 ਪਾਜੇਟਿਵ ਮਰੀਜ ਹੈ ਤੇ ਬਾਕੀ ਜਿਲੇ ਦੇ ਸਿਹਤ ਕੇਦਰਾ 150 ਮਰੀਜ ਹਨ ।
- ਜਿਲੇ ਹੁਸ਼ਿਆਰਪੁਰ ਵਿੱਚ ਕਰੋਨਾ ਨਾਲ 11 ਮੌਤ ਹੋਈਆ ਹਨ ,(1) 56 ਸਾਲਾ ਔਰਤ ਵਾਸੀ ਸ਼ਹਿਰ ਹੁਸ਼ਿਆਰਪੁਰ ਦੀ ਮੌਤ ਨਿਜੀ ਹਸਪਤਾਲ ਲੁਧਿਆਣਾ ਵਿਖੇ ਹੋਈ ਹੈ ।(2) 65 ਸਾਲਾ ਵਿਆਕਤੀ ਵਾਸੀ ਜਡਿਆਲਾ ਦੀ ਮੌਤ ਰਾਜਾ ਹਸਪਤਾਲ ਨਵਾਂ ਸ਼ਹਿਰ ਵਿਖੇ ਹੋਈ ਹੈ (3 )66 ਸਾਲਾ ਵਿਆਕਤੀ ਵਾਸੀ ਬੋਹਣ ਦੀ ਮੌਤ ਨਿਜੀ ਹਸਪਤਾਲ ਜਲੰਧਰ (4) 67 ਸਾਲਾ ਔਰਤ ਵਾਸੀ ਪਿਪਲਾਵਾਲਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (5) 85 ਸਾਲਾ ਵਿਆਕਤੀ ਵਾਸੀ ਮੁਖੋ ਮਜਾਰਾ ਦੀ ਮੌਤ ਸਿਵਲ ਹਸਪਤਾਲ ਹੁਸਿਆਰਪੁਰ (6) 65 ਸਾਲਾ ਵਿਆਕਤੀ ਵਾਸੀ ਨਰਾਇਣਗੜ ਦੀ ਮੌਤ ਨਿਜੀ ਹਸਪਤਾਲ ਜਲੰਧਰ (7) 98 ਸਾਲਾ ਔਰਤ ਵਾਸੀ ਇਬਰਾਹੀਮ ਪੁਰ ਦੀ ਮੌਤ ਨਿਜੀ ਹਸਪਤਾਲ ਜਲੰਧਰ (8) 65 ਸਾਲਾ ਔਰਤ ਵਾਸੀ ਭੂੰਗਾਂ ਦੀ ਮੌਤ ਨਿਜੀ ਹਸਪਤਾਲ ਲੁਧਿਆਣਾ (9) 77 ਸਾਲਾ ਔਰਤ ਵਾਸੀ ਬਰਿਣਆ ਖੁਰਦ ਦੀ ਮੌਤ ਨਿਜੀ ਹਸਪਤਾਲ ਜਲੰਧਰ (10) 71 ਸਾਲਾ ਵਿਆਕਤੀ ਵਾਸੀ ਹੁਸ਼ਿਆਰਪੁਰ ਸ਼ਹਿਰ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ ਹੈ ।
- ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।
- ਜਿਲੇ ਵਿੱਚ ਪਾਜੇਟਿਵ ਮਰੀਜਾਂ ਦੀ ਗਿਣਤੀ —165
- ਬਾਹਰਲੇ ਜਿਲਿਆ ਤੋ ਪਾਜੇਟਿਵ ਮਰੀਜ —–24
- ਟੋਟਲ 165+24——189
EDITOR
CANADIAN DOABA TIMES
Email: editor@doabatimes.com
Mob:. 98146-40032 whtsapp
Advertisements
Advertisements
Advertisements
Advertisements
Advertisements
Advertisements
Advertisements