LETEST..ਕੇਂਦਰ ਸਰਕਾਰ ਵਲੋਂ ਉੜਮੁੜ ਟਾਂਡਾ ਹਲਕੇ ਦੇ ਬਲਾਕ ਭੂੰਗਾ ਅਤੇ ਬਲਾਕ ਟਾਂਡਾ ਦੀਆਂ ਪੰਚਾਇਤਾਂ ਨੂੰ 25 ਕਰੋਡ਼ 54 ਲੱਖ 74 ਹਜਾਰ 625 ਰੁਪਏ ਜਾਰੀ


ਕਾਂਗਰਸ ਸਰਕਾਰ ਵਿਕਾਸ ਦੇ ਨਾਂ ਤੇ ਲੋਕਾਂ ਨੂੰ ਗੁਮਰਾਹ ਕਰਨਾ ਬੰਦ ਕਰੇ : ਸੰਜੀਵ ਮਨਹਾਸ

ਗੜ੍ਹਦੀਵਾਲਾ 30 ਮਾਰਚ (ਚੌਧਰੀ) : ਕੇਂਦਰ ਸਰਕਾਰ ਵੱਲੋਂ ਵਿੱਤ ਕਮਿਸ਼ਨ ਗ੍ਰਾੰਟ ਦੇ ਤਹਿਤ ਉੜਮੁੜ ਟਾਂਡਾ ਹਲਕੇ ਦੇ ਬਲਾਕ ਭੂੰਗਾ ਅਤੇ ਬਲਾਕ ਟਾਂਡਾ ਦੀਆਂ ਪੰਚਾਇਤਾਂ ਨੂੰ 25 ਕਰੋਡ਼ 54 ਲੱਖ 74 ਹਜਾਰ 625 (255474625)ਰੁਪਏ ਆਨਲਾਈਨ ਪੰਚਾਇਤਾਂ ਦੇ ਅਕਾਊਂਟ ਵਿੱਚ ਪਾਏ ਹਨ।ਅੱਜ ਟਾਂਡਾ ਹਲਕੇ ਦੇ ਪਿੰਡ ਭੰਬੋਵਾਲ ਵਿਖੇ ਭਾਜਪਾ ਵਰਕਰਾਂ ਦੀ ਮੀਟਿੰਗ ਹੋਈ।ਜਿਸ ਵਿੱਚ ਜਿਲ੍ਹਾ ਭਾਜਪਾ ਪ੍ਰਧਾਨ ਸੰਜੀਵ ਮਨਹਾਸ ਨੇ ਕਾਂਗਰਸ ਸਰਕਾਰ ਦੀ ਆਲੋਚਨਾ ਕਰਦੇ ਹੋਏ ਕਿਹਾ ਕੇ ਕਾਂਗਰਸ ਲੀਡਰ ਹਲਕੇ ਦੇ ਲੋਕਾਂ ਨੂੰ ਵਿਕਾਸ ਦੇ ਨਾਂ ਤੇ ਗੁਮਰਾਹ ਕਰ ਰਹੇ ਹਨ। ਮਨਹਾਸ ਨੇ ਦੱਸਿਆ ਕੇ ਇੱਕ ਸਾਲ ਦੇ ਅੰਦਰ ਹਲਕੇ ਦੇ ਬਲਾਕ ਭੂੰਗਾ ਅਤੇ ਬਲਾਕ ਟਾਂਡਾ ਦੀਆਂ ਪੰਚਾਇਤਾਂ ਨੂੰ ਕੇਂਦਰ ਸਰਕਾਰ ਵੱਲੋਂ ਵਿੱਤ ਕਮਿਸ਼ਨ ਗ੍ਰਾੰਟ ਦੇ ਤਹਿਤ 25 ਕਰੋੜ 54 ਲੱਖ 74 ਹਜਾਰ 625 ਰੁਪਏ ਆਨਲਾਈਨ ਹਲਕੇ ਦੀਆਂ ਪੰਚਾਇਤਾਂ ਦੇ ਅਕਾਊਂਟ ਵਿੱਚ ਪਾਏ ਹਨ।ਇਸ ਤੋਂ ਇਲਾਵਾ ਇੱਕ ਹੋਰ ਕਿਸ਼ਤ ਵੀ ਜਲਦੀ ਕੇਂਦਰ ਵੱਲੋਂ ਦਿੱਤੀ ਜਾ ਰਹੀ ਹੈ।ਮਨਹਾਸ ਨੇ ਕਿਹਾ ਪਿੰਡਾਂ ਦੇ ਵਿਕਾਸ ਲਈ ਮੋਦੀ ਸਰਕਾਰ ਵੱਲੋਂ ਆਪਣੀਆਂ ਪੰਚਾਇਤਾਂ ਨੂੰ ਆਤਮਨਿਰਭਰ ਬਣਾਉਣ ਲਈ ਆਨਲਾਈਨ ਗਰਾਂਟਾਂ ਸਿੱਧੇ ਪੰਚਾਇਤਾਂ ਦੇ ਅਕਾਊਂਟ ਵਿੱਚ ਪਾਈਆਂ ਜਾ ਰਹੀਆਂ ਹਨ।ਪਰ ਦੁੱਖ ਦੀ ਗੱਲ ਹੈ ਕਿ ਕਾਂਗਰਸ ਲੀਡਰ ਕੇਂਦਰ ਸਰਕਾਰ ਦੀਆਂ ਗਰਾਂਟਾਂ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।ਮਨਹਾਸ ਨੇ ਕਿਹਾ ਕਿ ਕਾਂਗਰਸੀ ਦੱਸਣ ਕਿ ਉਨ੍ਹਾਂ ਨੇ ਆਪਣੀ ਸਰਕਾਰ ਦੇ ਚਾਰ ਸਾਲਾਂ ਵਿੱਚ ਕਿੰਨੇ ਪੈਸੇ ਆਰ ਡੀ ਐਫ ਗ੍ਰਾਂਟ ਤਹਿਤ ਟਾਂਡਾ ਹਲਕੇ ਦੀਆਂ ਪੰਚਾਇਤਾਂ ਨੂੰ ਦਿਤੇ ਸਨ। ਉਨ੍ਹਾਂ ਕਿਹਾ ਕਿ ਜਨਤਾ ਸਮਜਦਾਰ ਹੈ ਹੁਣ ਕਾਂਗਰਸ ਦੇ ਝੂਠ ਵਿੱਚ ਨਹੀ ਆਉਣ ਵਾਲੀ।ਇਸ ਮੋਕੇ ਮੰਡਲ ਪ੍ਰਧਾਨ ਗੁਰਵਿੰਦਰ ਸਿੰਘ, ਸਾਬਕਾ ਉਪ ਚੈਅਰਮੈਨ ਪੰਡਿਤ ਰਾਜਿੰਦਰ ਕੁਮਾਰ,ਯੂਥ ਪ੍ਰਧਾਨ ਯੋਗੇਸ਼ ਸਪਰਾ,ਸ਼ਹਿਰੀ ਪ੍ਰਧਾਨ ਗੋਪਾਲ ਸ਼ਰਮਾ,ਸਰਪੰਚ ਵਿਜੇ ਕੁਮਾਰ,ਕੈਪਟਨ ਸਰੂਪ ਸਿੰਘ,ਕੈਪਟਨ ਕਪੂਰ ਸਿੰਘ,ਰੇਸ਼ਮ ਸਿੰਘ,ਸੁੰਦਰ ਸ਼ਰਮਾ,ਪੰਡਿਤ ਸੋਮ ਨਾਥ,ਨੇਤਰ ਸਿੰਘ ਆਦਿ ਭਾਜਪਾ ਵਰਕਰ ਹਾਜਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply