ਵੱਡੀ ਖ਼ਬਰ : ਇੰਸਪੈਕਟਰ ਨੇ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਲੋਕਾਂ `ਤੇ ਕਾਰ ਚੜਾ ਦਿੱਤੀ, ਇਕ ਕਿਸਾਨ ਇੰਦਰਜੀਤ ਸਿੰਘ ਦੀ ਮੌਕੇ ਤੇ ਹੀ ਮੌਤ, 6 ਗੰਭੀਰ ਜ਼ਖਮੀ

ਪਟਿਆਲਾ : ਸ਼ਹਿਰ ਦੇ ਥਾਪਰ ਕਾਲਜ ਚੌਕ ਵਿਖੇ ਇਕ ਐਕਸਾਈਜ਼ ਇੰਸਪੈਕਟਰ ਨੇ ਕਾਲੇ ਖੇਤੀਬਾੜੀ ਸੁਧਾਰ ਕਾਨੂੰਨਾਂ ਦਾ ਵਿਰੋਧ ਕਰ ਰਹੇ  3 ਵਿਅਕਤੀਆਂ ਤੇ ਆਪਣੀ ਤੇਜ਼ ਰਫਤਾਰ ਕਾਰ ਚੜਾ  ਦਿੱਤੀ। ਇਸ ਵਿਚ ਇਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ 6 ਜ਼ਖਮੀ ਹੋ ਗਏ। ਕਾਰ ਇੰਨੀ ਤੇਜ਼ ਸੀ ਕਿ ਇਸ ਨੇ  ਇਕ ਵਰਨਾ ਕਾਰ , ਸਵਿਫਟ ਕਾਰ ਅਤੇ ਇਕ ਮੋਟਰਸਾਈਕਲ ਨੂੰ ਵੀ ਜਬਰਦਸਤ ਟੱਕਰ ਮਾਰ ਦਿੱਤੀ। 

ਇਹ ਹਾਦਸਾ ਹੁੰਦੇ ਸਾਰ ਹੀ ਚਾਰੇ ਪਾਸੇ ਹਫੜਾ-ਦਫੜੀ ਮਚ ਗਈ ਅਤੇ ਪੁਲਿਸ ਪਾਰਟੀ ਮੌਕੇ ‘ਤੇ ਪਹੁੰਚ ਗਈ।  ਲੋਕ ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਲੈ ਗਏ ਸਨ। ਇਸ ਹਾਦਸੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ ਇੰਦਰਜੀਤ ਸਿੰਘ (65) ਨਿਵਾਸੀ ਪਿੰਡ ਉਲਪੁਰ ਬਲਾਕ ਭੁਨਰਹੇੜੀ ਵਜੋਂ ਹੋਈ ਹੈ।

Advertisements

ਗਗਨ, ਥਾਪਰ ਕਾਲਜ ਦਾ ਵਿਦਿਆਰਥੀ ਡੀ.ਏ.ਵੀ. ਸਕੂਲ ਦਾ ਇਕ ਵਿਦਿਆਰਥੀ ਪਰਮਵੀਰ ਅਤੇ ਇਕ ਮੋਟਰਸਾਈਕਲ ਸਵਾਰ ਰਾਹੁਲ, ਉਸ ਦੀ ਪਤਨੀ ਰੇਨੂੰ, ਬੇਟਾ ਦੀਪੂ ਅਤੇ ਇਕ 7 ਸਾਲ ਦੀ ਲੜਕੀ ਜ਼ਖਮੀ ਹੋ ਗਈ। ਪੁਲਿਸ ਨੇ ਆਬਕਾਰੀ ਇੰਸਪੈਕਟਰ ਖਿਲਾਫ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ ਹੈ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply