LETEST..ਰਾਹ ਜਾਂਦੇ ਨੌਜਵਾਨ ਨੂੰ ਘੇਰ ਕੇ ਦਾਤਰ ਅਤੇ ਬੇਸਵਾਲ ਨਾਲ ਹਮਲਾ ਕਰਨ ਤੇ ਤਲਵਾੜਾ ਪੁਲਸ ਨੇ 6 ਲੋਕਾਂ ਤੇ ਕੀਤਾ ਮਾਮਲਾ ਦਰਜ

ਤਲਵਾੜਾ / ਦਸੂਹਾ 31 ਮਾਰਚ (ਚੌਧਰੀ ) : ਬਿਆਨ ਅਜਾਨੇ ਅਮਨਪ੍ਰੀਤ ਸਿੰਘ ਪੁੱਤਰ ਸੰਤੋਖ ਸਿੰਘ ਵਾਸੀ ਕੁਆਟਰ ਨੰਬਰ1049 ਐਲ ਟੀ 3 ਸੈਕਟਰ ਨੰਬਰ 1 ਤਲਵਾੜਾ,ਥਾਣਾ ਤਲਵਾੜਾ ਜਿਲਾ ਹੁਸ਼ਿਆਰਪੁਰ ਉਮਰ ਕਰੀਬ 24 ਸਾਲ ਨੇ ਪੁਲਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਮੈਂ ਬੀ ਏ ਪਾਸ ਹਾਂ ਅਤੇ ਅੱਜ ਕੱਲ ਵਿਦੇਸ਼ ਜਾਣ ਦੀ ਤਿਆਰੀ ਕਰ ਰਿਹਾ ਹਾਂ ਮਿਤੀ 24 ਮਾਰਚ 2021 ਨੂੰ ਵਕਤ ਕਰੀਬ 7.30 ਵਜੇ ਸ਼ਾਮ ਦਾ ਹੋਵੇਗਾ ਤਾਂ ਮੈ ਆਪਣੇ ਘਰ ਸੈਕਟਰ ਇੱਕ ਤੋਂ ਖਾਣਾ ਖਾਣ ਲਈ ਹੋਟਲ ਹੰਗਰੀ ਹੋਪ ਸੈਕਟਰ 2 ਨੂੰ ਜਾ ਰਿਹਾ ਸੀ। ਜਦੋਂ ਮੈਂ ਸਰਵਹਿਤਕਾਰੀ ਸਕੂਲ ਦੇ ਪਾਸ ਪੁੱਜਾ ਤਾ ਉਥੇ ਅਭਿਨਵ ਸ਼ਰਮਾ ਪੁੱਤਰ ਜੋਤੀ ਪ੍ਰਕਾਸ਼ ਵਾਸੀ ਕੁਆਟਰ ਨੰਬਰ 1450 ਐਲ ਟੀ 3 ਸੈਕਟਰ ਨੰਬਰ 3 ਤਲਵਾੜਾ,ਦੀਪਕ ਕੁਮਾਰ ਉਰਫ ਦੀਪੂ ਕੁਆਟਰ ਨੰਬਰ 1348U-T2 ਸੈਕਟਰ ਨੰਬਰ 1 ਤਲਵਾੜਾ,ਰਾਹੁਲ ਠਾਕੁਰ  ਉਰਫ ਬਾਬਰ ਵਾਸੀ ਗਾਲੋਵਾਲ ਥਾਣਾ ਦਸੂਹਾ,ਅਨਿਕੇਤ ਪੁੱਤਰ ਤਿਲਕ ਰਾਜ ਵਾਸੀ ਸੈਕਟਰ ਨੰਬਰ 3 ਤਲਵਾੜਾ,ਅੰਕੂ ਵਾਸੀ ਸੈਕਟਰ ਨੰਬਰ 1 ਖੜੇ ਸੀ।ਇਹਨਾ ਨੇ ਆਪਣੇ ਹੱਥਾਂ ਵਿੱਚ ਦਾਤਰ,ਬੇਸਵਾਲ ਅਤੇ ਕਹੀ ਦੇ ਦਸਤੇ ਫੜੇ ਸੀ ਜਦੋਂ ਮੈਂ ਇਹਨਾਂ ਦੇ ਪਾਸ ਦੀ ਲੰਘਣ ਲੱਗਾ ਤਾਂ ਅਭਿਨਵ ਅਤੇ ਦੀਪਕ ਕੁਮਾਰ ਨੇ ਮੇਰੇ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿਤਾ। ਮੈਂ ਇਹਨਾ ਨੂੰ ਕਿਹਾ ਕਿ ਮੈਨੂੰ ਗਾਲੀ ਗਲੋਚ ਕਿਉਂ ਕਰ ਰਹੇ ਹੋ ਤਾਂ ਇਹ ਸਾਰੇ ਜਾਣੇ ਤੈਸ ਵਿੱਚ ਆ ਗਏ ਅਤੇ ਅਭਿਨਵ ਨੇ ਲਲਕਾਰਾ ਮਾਰ ਕੇ ਕਿਹਾ ਕਿ ਅੱਜ ਇਸ ਨੂੰ ਮਜਾ ਚਖਾ ਦਿਉ ਤਾਂ ਅੱਜ ਇਹ ਬਚ ਕੇ ਨਹੀਂ ਜਾਣਾ ਚਾਹੀਦਾ।  ਅਭਿਨਵ ਨੇ ਆਪਣੇ ਹੱਥ ਵਿੱਚ ਫੜੇ ਦਸਤੀ ਦਾਤਰ ਦਾ ਸਿੱਧਾ ਵਾਰ ਕੀਤਾ ਜੋ ਮੈਂ ਆਪਣੇ ਬਚਾ ਲਈ ਆਪਣਾ ਖੱਬਾ ਹੱਥ ਉਪਰ ਕੀਤਾ ਜੋ ਕਿ ਮੇਰੇ ਖੱਬੇ ਹੱਥ ਦੀ ਪੁਸਤ ਪਰ ਲੱਗਾ ਅਤੇ ਅਭਿਨਵ ਨੇ ਫਿਰ ਆਪਣੇ ਦਸਤੀ ਦਾਤਰ ਦਾ ਦੁਵਾਰਾ ਸਿੱਧਾ ਵਾਰ ਕੀਤਾ ਜੋ ਕਿ ਮੇਰੇ ਖੱਬੇ ਗੋਢੇ ਦੀ ਚੱਪਣੀ ਪਰ ਲੱਗਾ ਅਤੇ ਫਿਰ ਦੀਪਕ ਕੁਮਾਰ ਨੇ ਆਪਣੇ ਹੱਥ ਵਿੱਚ ਫੜੇ ਦੋਸਤੀ ਦਾਤਰ ਦਾ ਸਿੱਧਾ ਵਾਰ ਮੇਰੇ ਪਰ ਕੀਤਾ ਜੋ ਕਿ ਮੇਰੇ ਮੂੰਹ ਦੇ ਸੱਜੇ ਪਾਸੇ ਅੱਖ ਪਰ ਲੱਗਾ ਅਤੇ ਉਸਨੇ ਫਿਰ ਦੂਸਰਾ ਵਾਰ ਦਾਤਰ ਦਾ ਕੀਤਾ ਜੋ ਕਿ ਮੇਰੀ ਸੱਜੀ ਅੱਖ ਦੇ ਪਰਵੱਟੇ ਪਰ ਲੱਗਾ,ਫਿਰ ਰਾਹੁਲ ਠਾਕੁਰ ਉਰਫ ਬਾਬਰ ਨੇ ਆਪਣੇ ਹੱਥ ਵਿੱਚ ਫੜੇ ਦਸਤੀ ਦਾਤਰ ਦਾ ਵਾਰ ਮੇਰੇ ਪਰ ਕੀਤਾ ਜੋ ਮੇਰੇ ਖੱਬੇ ਗੋਢੇ ਦੇ ਬਾਹਰ ਲੱਗਾ ,ਫਿਰ ਅਨਿਕੇਤ ਨੇ ਆਪਣੇ ਹੱਥ ਵਿੱਚ ਫੜੇ ਬੇਸਵਾਲ  ਨਾਲ ਮੇਰੇ ਤਿੰਨ ਵਾਰ ਕੀਤੇ ਜੋ ਕਿ ਮੇਰੇ ਨੱਕ ਦੀ ਹੱਡੀ ਪਰ ,ਖੱਬੇ ਗੋਢੇ ਪਰ ਅਤੇ ਤੀਸਰਾ ਸਿਰ ਦੇ ਸੱਜੇ ਪਾਸੇ ਲੱਗਾ ਅਤੇ ਫਿਰ ਅੰਕੂ ਨੇ ਆਪਣੇ ਹੱਥ ਵਿੱਚ ਫੜਿਆ ਕਹੀ ਦਾ ਦਸਤਾ ਨਾਲ ਮੇਰੇ ਪਰ ਦੋ ਵਾਰ ਕੀਤੇ ਜੋ ਕਿ ਮੇਰੇ ਸੱਜੇ ਗੋਢੇ ਪਰ ਲੱਗਾ ਅਤੇ ਨਲਾਂ ਪਰ ਅੰਦਰੂਨੀ ਤੋਰ ਤੇ ਲੱਗਾ ਅਤੇ ਮੈਂ ਮਾਰ ਦਿੱਤਾ ਮਾਰ ਦਿੱਤਾ ਦਾ ਰੋਲਾ ਪਾਇਆ ਅਤੇ ਇਹ ਸਾਰੇ ਨੌਜਵਾਨ ਆਪਣੇ ਹਥਿਆਰਾਂ ਸਮੇਤ ਮੋਕਾ ਤੋ ਭੁੱਜ ਗਏ ਵਜਾ ਜਿਸ ਇਹ ਹੈ ਕਿ ਇਹਨਾ ਨੇ ਪਹਿਲਾ ਵੀ ਮੇਰੇ ਨਾਲ ਗਾਲੀ ਗਲੋਚ ਕੀਤਾ ਸੀ ਅਤੇ ਹੱਥੋ ਪਾਈ ਕੀਤੀ ਸੀ ਇਸ ਸਬੰਧੀ ਮੋਹਤਵਰ ਵਿਅਕਤੀਆਂ ਨੇ ਜੁਵਾਨੀ ਰਾਜੀਨਾਮਾ ਕਰਵਾ ਦਿਤਾ ਸੀ ਪਰ ਮੇਰੀ ਇਹਨਾ ਨਾਲ ਕੋਈ ਰੰਜਿਸ਼ ਨਹੀਂ ਸੀ। ਅੰਕੂ ਅਤੇ ਉਸਦੇ ਪਿਤਾ ਜੋਗਿੰਦਰ ਉਰਫ ਬਿੱਟੂ ਨੇ ਝਗੜੇ ਤੋਂ ਪਹਿਲਾ ਮੈਨੂੰ ਧਮਕੀ ਦਿੱਤੀ ਸੀ ਕਿ ਤੈਨੂੰ ਦੇਖ ਲਵਾਂਗੇ। ਫਿਰ ਮੋਕਾ ਤੋਂ ਮੇਰੇ ਦੋਸਤ ਬਲਵਿੰਦਰ ਸਿੰਘ ਨੇ ਸਵਾਰੀ ਦਾ ਪ੍ਰਬੰਧ ਕਰਕੇ ਮੈਨੂੰਇਲਾਜ ਲਈ ਬੀ ਬੀ ਐਮ ਬੀ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰ ਸਾਹਿਬ ਨੇ ਮੁਢਲੀ ਸਹਾਇਤਾ ਦੇ ਕੇ ਉਚੇਰੇ ਇਲਾਜ ਲਈ ਅੱਗੇ ਰੈਫਰ ਕਰ ਦਿਤਾ।ਹੁਣ ਮੈਂ ਫੋਰਟਿਸ ਹਸਪਤਾਲ ਲੁਧਿਆਣਾ ਵਿਖੇ ਜੇਰੇ ਇਲਾਜ ਹਾਂ।ਇਹਨਾ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ।ਤਲਵਾੜਾ ਪੁਲਸ ਨੇ ਪੀੜਤ ਅਮਨਪ੍ਰੀਤ ਦੇ ਬਿਆਨਾਂ ਦੇ ਅਧਾਰ ਤੇ ਦੋਸ਼ੀਆਂ ਖਿਲਾਫ ਧਾਰਾ 323,324,326,506,148,149 ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply