ਵੇਰਕਾ ਮਿਲਕ ਪਲਾਂਟ ਅੱਜੋਵਾਲ ’ਚ ਜੀ.ਐਮ. ਸਮੇਤ 145 ਲਾਭਪਾਤਰੀਆਂ ਨੂੰ ਲੱਗੀ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼
ਜ਼ਿਲ੍ਹਾ ਸਿਹਤ ਅਫ਼ਸਰ ਲਖਵੀਰ ਸਿੰਘ ਦੀ ਅਗਵਾਈ ’ਚ ਟੀਮ ਨੇ ਕੀਤਾ ਕੋਵਿਡ ਟੀਕਾਕਰਨ
ਪੁਲਿਸ ਲਾਈਨ ਹਸਪਤਾਲ ’ਚ ਹੁਣ ਤੱਕ 8163 ਡੋਜ਼ਾਂ ਲੱਗੀਆਂ : ਡਾ. ਲਖਵੀਰ ਸਿੰਘ
ਹੁਸ਼ਿਆਰਪੁਰ, 1 ਅਪ੍ਰੈਲ (ਆਦੇਸ਼ ): ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਕੋਵਿਡ ਟੀਕਾਕਰਨ ਤਹਿਤ ਅੱਜ ਜ਼ਿਲ੍ਹਾ ਸਿਹਤ ਅਫ਼ਸਰ ਅਤੇ ਪੁਲਿਸ ਲਾਈਨ ਹਸਪਤਾਲ ਦੇ ਐਸ.ਐਮ.ਓ. ਡਾ. ਲਖਵੀਰ ਸਿੰਘ ਦੀ ਅਗਵਾਈ ਵਿੱਚ ਵੇਰਕਾ ਮਿਲਕ ਪਲਾਂਟ, ਅੱਜੋਵਾਲ ਵਿਖੇ ਸਮੂਹ ਸਟਾਫ਼ ਮੈਂਬਰਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ।
ਕੋਵਿਡ ਟੀਕਾਕਰਨ ਸਬੰਧੀ ਜਾਣਕਾਰੀ ਦਿੰਦਿਆਂ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਵੇਰਵਾ ਮਿਲਕ ਪਲਾਂਟ ਵਿੱਚ ਵਿਸ਼ੇਸ਼ ਕੈਂਪ ਦੌਰਾਨ ਪਲਾਂਟ ਦੇ ਕੁੱਲ 145 ਸਟਾਫ਼ ਮੈਂਬਰਾਂ ਨੂੰ ਕੋਵਿਡ ਵੈਕਸੀਨ ਦੀ ਪਹਿਲੀ ਡੋਜ਼ ਲਗਾਈ ਗਈ। ਉਨ੍ਹਾਂ ਦੱਸਿਆ ਕਿ ਨਵੀਂਆਂ ਹਦਾਇਤਾਂ ਮੁਤਾਬਕ 45 ਸਾਲ ਉਮਰ ਤੋਂ ਵੱਧ ਕੋਈ ਵੀ ਲਾਭਪਾਤਰੀ ਸਰਕਾਰੀ ਹਸਪਤਾਲਾਂ, ਸਿਹਤ ਕੇਂਦਰਾਂ ਅਤੇ ਪੁਲਿਸ ਲਾਈਨ ਹਸਪਤਾਲ ਵਿੱਚ ਆਪਣਾ ਟੀਕਾਕਰਨ ਕਰਵਾ ਸਕਦੇ ਹਨ।
ਪੁਲਿਸ ਲਾਈਨ ਹਸਪਤਾਲ ਵਿੱਚ ਲਗਾਈ ਜਾ ਰਹੀ ਕੋਵਿਡ ਵੈਕਸੀਨ ਸਬੰਧੀ ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਲਾਈਨ ਹਸਪਤਾਲ ਵਿੱਚ ਹੁਣ ਤੱਕ ਕੋਵਿਡ ਵੈਕਸੀਨ ਦੀਆਂ 8163 ਡੋਜ਼ਾਂ ਲਗਾਈਆਂ ਜਾ ਚੁੱਕੀਆਂ ਹਨ। ਉਨ੍ਹਾਂ ਦੱਸਿਆ ਕਿ 2422 ਹੈਲਥ ਕੇਅਰ ਵਰਕਰਾਂ ਨੂੰ ਪਹਿਲੀ ਅਤੇ 855 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ ਜਦਕਿ 45 ਤੋਂ 59 ਸਾਲ ਉਮਰ ਦੇ ਵਰਗ ਦੇ 523 ਲਾਭਪਾਤਰੀਆਂ ਦਾ ਕੋਵਿਡ ਟੀਕਾਕਰਨ ਕੀਤਾ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ 60 ਸਾਲ ਤੋਂ ਵੱਧ ਉਮਰ ਦੇ 4329 ਲਾਭਪਾਤਰੀਆਂ ਨੂੰ ਪੁਲਿਸ ਲਾਈਨ ਹਸਪਤਾਲ ਵਿੱਚ ਕੋਵਿਡ ਵੈਕਸੀਨ ਲਗਾਈ ਜਾ ਚੁੱਕੀ ਹੈ।
ਜ਼ਿਲ੍ਹਾ ਸਿਹਤ ਅਫ਼ਸਰ ਨੇ ਦੱਸਿਆ ਕਿ ਪੁਲਿਸ ਲਾਈਨ ਹਸਪਤਾਲ ਵਿੱਚ 31 ਮਾਰਚ ਤੱਕ 1879 ਪੁਲਿਸ ਅਧਿਕਾਰੀਆਂ/ਕਰਮਚਾਰੀਆਂ ਨੂੰ ਪਹਿਲੀ ਡੋਜ਼ ਅਤੇ 755 ਨੂੰ ਦੂਜੀ ਡੋਜ਼ ਜਦਕਿ 638 ਹੋਮਗਾਰਡਜ਼ ਮੁਲਾਜ਼ਮਾਂ ਦਾ ਵੀ ਟੀਕਾਕਰਨ ਕੀਤਾ ਜਾ ਚੁੱਕਾ ਹੈ। ਇਸੇ ਤਰ੍ਹਾਂ ਸਿਵਲ ਡਿਫੈਂਸ ਵਿੱਚ 76 ਲਾਭਪਾਤਰੀਆਂ ਨੂੰ ਪਹਿਲੀ ਅਤੇ 57 ਨੂੰ ਦੂਜੀ ਡੋਜ਼ ਲਗਾਈ ਜਾ ਚੁੱਕੀ ਹੈ। ਉਨ੍ਹਾਂ ਦੱਸਿਆ ਕਿ ਕੋਈ ਵੀ ਯੋਗ ਲਾਭਪਾਤਰੀ ਆਪਣਾ ਟੀਕਾਕਰਨ ਕਰਵਾ ਸਕਦਾ ਹੈ। ਅੱਜ ਪੁਲਿਸ ਲਾਈਨ ਵਿੱਚ 305 ਲਾਭਪਾਤਰੀਆਂ ਦਾ ਟੀਕਾਕਰਨ ਕੀਤਾ ਗਿਆ।
ਵੇਰਕਾ ਮਿਲਕ ਪਲਾਂਟ ਵਿੱਚ ਜੀ.ਐਮ. ਅਨਿਲ ਸਲਾਰੀਆ, ਕੁਆਲਟੀ ਕੰਟਰੋਲ ਇੰਚਾਰਜ ਹਿਮਾਂਸ਼ੂ ਗੁਪਤਾ, ਮਾਰਕੀਟਿੰਗ ਇੰਚਾਰਜ ਦਿਨੇਸ਼ ਰੋਘਾ, ਪ੍ਰੋਡਕਸ਼ਨ ਮੈਨੇਜਰ ਸਤਿੰਦਰ ਮੌਰਿਆ, ਪ੍ਰੋਕਿਊਰਮੈਂਟ ਇੰਚਾਰਜ ਨਵਤੇਜ ਰਿਆੜ, ਅਕਾਊਂਟਸ ਇੰਚਾਰਜ ਕ੍ਰਿਤਿਕਾ ਕਤਿਆਲ, ਇੰਚਾਰਜ ਇੰਜੀਨੀਅਰ ਰਮਨਜੀਤ ਸਿੰਘ ਸਮੇਤ ਸਾਰੇ ਸਟਾਫ਼ ਨੂੰ ਵੈਕਸੀਨ ਲਗਾਈ ਗਈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp