LATEST…ਸ.ਮਨਜੀਤ ਸਿੰਘ ਦਸੂਹਾ ਵਲੋਂ ਸ਼ਗਨ ਸਕੀਮ ਤਹਿਤ ਪਿੰਡ ਮਾਨਗੜ੍ਹ ਵਿਖੇ 5100 ਰੁਪਏ ਪਰਿਵਾਰ ਨੂੰ ਭੇਂਟ

ਜਰੂਰਤਮੰਦਾਂ ਦੀ ਸਹਾਇਤਾ ਕਰਨਾ ਸਾਡਾ ਨੈਤਿਕ ਫਰਜ : ਸ.ਮਨਜੀਤ ਸਿੰਘ ਦਸੂਆ

ਗੜ੍ਹਦੀਵਾਾਲਾ 4 ਅਪ੍ਰੈਲ(ਚੌਧਰੀ) : ਸੀਨੀਅਰ ਸਮਾਜ ਸੇਵਕ ਅਤੇ ਸੀਨੀਅਰ ਅਕਾਲੀ ਦਲ (ਡੀ) ਆਗੂ ਹਲਕਾ ਉੜਮੁੜ ਸਰਦਾਰ ਮਨਜੀਤ ਸਿੰਘ ਦਸੂਆ ਵਲੋਂ ਜਰੂਰਤਮੰਦ ਪਰਿਵਾਰ ਦੀ ਲੜਕੀਆਂ ਦੀ ਸ਼ਾਦੀ ਲਈ ਇੱਕ ਸ਼ਗਨ ਸਕੀਮ ਚਲਾਈ ਹੋਈ ਹੈ। ਜਿਸ ਵਿੱਚ ਸ਼ਗਨ ਸਕੀਮ ਤਹਿਤ 5100 ਰੁਪਏ ਦਿੱਤੇ ਜਾਂਦੇ ਹਨ। ਇਸ ਲੜੀ ਦੇ ਤਹਿਤ ਸਰਦਾਰ ਮਨਜੀਤ ਸਿੰਘ ਦਸੂਹਾ ਵਲੋਂ ਜਰੂਰਤਮੰਦ ਪਰਿਵਾਰ ਦੀ ਲੜਕੀ ਨਿਵਾਸੀ ਮਾਨਗੜ੍ਹ ਦੀ ਸ਼ਾਦੀ ਤੇ 5100 ਰੁਪਏ ਸ਼ਗਨ ਸਕੀਮ ਤਹਿਤ ਦਿੱਤੇ ਹਨ। ਇਸ ਮੌਕੇ ਸਰਦਾਰ ਮਨਜੀਤ ਸਿੰਘ ਦਸੂਹਾ ਨੇ ਕਿਹਾ ਕਿ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਸਾਡਾ ਨੈਤਿਕ ਫਰਜ ਬਣਦਾ ਹੈ ਕਿਉਂਕਿ ਜਰੂਰਤਮੰਦ ਲੋਕਾਂ ਦੀ ਸਹਾਇਤਾ ਕਰਨਾ ਹੀ ਸੱਚੀ ਸੇਵਾ ਹੈ। ਇਸ ਮੌਕੇ ਸਰਦਾਰ ਮਨਜੀਤ ਸਿੰਘ ਦਸੂਹਾ,  ਲਡ਼ਕੀ ਦੇ ਪਿਤਾ ਸੁਖਵਿੰਦਰ ਸਿੰਘ,ਪ੍ਰਕਾਸ਼ ਸਿੰਘ,ਸਾਬਕਾ ਸਰਪੰਚ ਜਸਵੰਤ ਸਿੰਘ ਪਿੰਡ ਸ਼ੇਖੂਪੁਰ,ਮਾਤਾ ਬਲਜੀਤ ਕੌਰ,ਜਗਜੀਤ ਕੌਰ  ਪ੍ਰਕਾਸ਼ ਸਿੰਘ,ਕਿਰਨਜੀਤ ਕੌਰ ਆਦਿ ਹਾਜ਼ਰ ਸਨ

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply