ਡਾ. ਰਾਜ ਕੁਮਾਰ ਨੇ ਕਰੋਨਾ ਜਾਗਰੂਕਤਾ ਅਭਿਆਨ ਚ ਪੁਲਿਸ ਕਰਮਚਾਰੀਆਂ ਦਾ ਦਿੱਤਾ ਸਾਥ
ਚੈਕ ਪੋਸਟ ਤੇ ਰਾਹਗੀਰਾਂ ਨੂੰ ਵੰਡੇ ਮਾਸਕ ਤੇ ਕੀਤੇ ਕਰੋਨਾ ਟੈਸਟ
ਚੱਬੇਵਾਲ (ਹੁਸ਼ਿਆਰਪੁਰ ) ਪੰਜਾਬ ਸਰਕਾਰ ਦੁਆਰਾ ਕਰੋਨਾ ਦੇ ਵੱਧਦੇ ਪ੍ਰਸਾਰ ਨੂੰ ਰੋਕਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਕਰੋਨਾ ਟੈਸਟ ਦੀ ਸੈਮਪਲਿੰਗ ਵਧਾ ਕੇ ਸ਼ੱਕੀ ਮਰੀਜਾਂ ਦੀ ਪਛਾਣ ਕਰਨ ਦੀ ਵੀ ਕਈ ਤਰ੍ਹਾਂ ਨਾਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਵਿੱਚ ਆਪਣਾ ਯੋਗਦਾਨ ਪਾਉਣ ਲਈ ਕੱਲ ਡਾ. ਰਾਜ ਕੁਮਾਰ ਵਿਧਾਇਕ ਚੱਬੇਵਾਲ ਪਿੰਡ ਚੱਬੇਵਾਲ ਵਿਖੇ ਪੁਲਿਸ ਨਾਕੇ ਤੇ ਪੁੱਜੇ। ਉਹਨਾਂ ਨੇ ਰਾਹਗੀਰਾਂ ਨੂੰ ਰੋਕ-ਰੋਕ ਕੇ ਉਹਨਾਂ ਦੀ ਸੈਮਪਲਿੰਗ ਕਰਨ ਵਿੱਚ ਪੁਲਿਸ ਕਰਮੀਆਂ ਦਾ ਸਾਥ ਦਿੱਤਾ।
ਇਸ ਮੌਕੇ ਤੇ ਜਿਹਨਾਂ ਵਿਅਕਤੀਆਂ ਨੇ ਮਾਸਕ ਨਹੀਂ ਪਹਿਨੇ ਸਨ, ਉਹਨਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਦੇ ਨਾਲ-ਨਾਲ ਡਾ. ਰਾਜ ਨੇ ਉਹਨਾਂ ਨੂੰ ਮਾਸਕ ਵੀ ਵੰਡੇ। ਆਪਣੀ ਅਤੇ ਆਪਣੇ ਪਰਿਵਾਰਾਂ ਦੀ ਸੁਰੱਖਿਆ ਲਈ ਸਾਵਧਾਨੀਆਂ ਵਰਤਣ ਅਤੇ ਸਰਕਾਰ ਦੇ ਕੋਵਿਡ ਸੰਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਉਹਨਾਂ ਨੇ ਸਭਨਾਂ ਨੂੰ ਅਪੀਲ ਕੀਤੀ। ਡਾ. ਰਾਜ ਕੁਮਾਰ ਨੇ ਕਿਹਾ ਕਿ ਜੇਕਰ ਸਾਡਾ ਕੋਈ ਜਾਣਕਾਰ ਕਰੋਨਾ ਪਾਜੀਟਿਵ ਨਿਕਲਦਾ ਹੈ ਜਿਸ ਦੇ ਸੰਪਰਕ ਵਿੱਚ ਅਸੀਂ ਆਣੇ ਹਾਂ ਤਾ ਸਾਨੂੰ ਵੀ ਤੁਰੰਤ ਆਪਣਾ ਟੈਸਟ ਕਰਵਾਉਣਾ ਚਾਹੀਦਾ ਹੈ ਅਤੇ ਰਿਜ਼ਲਟ ਆਉਣ ਤੱਕ ਖੁਦ ਨੂੰ ਘਰ ਵਿੱਚ ਹੀ ਕੁਆਰੰਟੀਨ ਰਹਿਣਾ ਚਾਹੀਦਾ ਹੈ। ਇਸ਼ ਸਾਵਧਾਨੀ ਨਾਲ ਅਸੀਂ ਖੁਦ ਨੂੰ ਆਪਣੇ ਪਰਿਵਾਰ ਨੂੰ ਅਤੇ ਹੋਰਨਾਂ ਨੂੰ ਸਰੁੱਖਿਅਤ ਰੱਖ ਸਕਦੇ ਹਾਂ। ਇਸ ਮੌਕੇ ਤੇ ਡਾ. ਰਾਜ ਕੁਮਾਰ ਨੇ ਪੁਲਿਸ ਅਤੇ ਮੈਡੀਕਲ ਵਿਭਾਗ ਦੇ ਫਰੰਟ ਵਾਰੀਅਰ (ਮੁੱਢਲੀ ਕਰਤਾਰ ਦੇ ਯੋਧੀਆਂ) ਦਾ ਧੰਨਵਾਦ ਕੀਤਾ ਜੋ ਕਰੋਨਾ ਵਿਰੁੱਧ ਇਸ ਲੜਾਈ ਵਿੱਚ ਡਟੇ ਹੋਏ ਹਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp