ਸਿੱਖਿਆ ਅਧਿਕਾਰੀਆਂ ਵੱਲੋਂ ਐੱਨ.ਐਸ.ਕਿਊ.ਐਫ਼ ਵਿੱਚ ਜੇਤੂ ਰਹੇ ਬੱਚੇ ਸਨਮਾਨਿਤ

ਸਿੱਖਿਆ ਅਧਿਕਾਰੀਆਂ ਵੱਲੋਂ ਐੱਨ.ਐਸ.ਕਿਊ.ਐਫ਼ ਵਿੱਚ ਜੇਤੂ ਰਹੇ ਬੱਚੇ ਸਨਮਾਨਿਤ

ਗੁਰਦਾਸਪੁਰ 05 ਅਪ੍ਰੈਲ (ਅਸ਼ਵਨੀ  )

Advertisements

ਬੀਤੇ ਦਿਨੀ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਿਭਾਗ ਵੱਲੋਂ ਵੱਖ ਵੱਖ ਐੱਨ.ਐਸ.ਕਿਊ.ਐਫ਼ ਸਕੂਲਾਂ ਦੇ ਗਿਆਰ੍ਹਵੀਂ ਤੇ ਬਾਰ੍ਹਵੀਂ ਜਮਾਤ ਦੇ ਐੱਨ.ਐਸ.ਕਿਊ.ਐਫ਼ ਵਿਦਿਆਰਥੀਆਂ ਕੋਲੋਂ ਇਨੋਵੇਟਵ ਪ੍ਰੋਜੈਕਟ ਆਈਡੀਆ ਮੰਗੇ ਗਏ ਸਨ। ਜਿਸ ਵਿੱਚ ਜ਼ਿਲ੍ਹੇ ਦੇ ਬਹੁਤ ਸਾਰੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਪ੍ਰੋਜੈਕਟ ਤਿਆਰ ਕਰਕੇ ਇਸ ਪ੍ਰਤਿਯੋਗਤਾ ਵਿੱਚ ਭਾਗ ਲਿਆ ਸੀ.

Advertisements

। ਇਸ ਵਿੱਚ ਸਰਕਾਰੀ ਕੰਨਿਆਂ ਸੀਨੀ: ਸੈਕੰ: ਸਕੂਲ ਗੁਰਦਾਸਪੁਰ ਦੀ ਬਾਰ੍ਹਵੀਂ ਸ਼੍ਰੇਣੀ ਦੀ ਵਿਦਿਆਰਥਣ ਪਲਕ ਸ਼ਰਮਾਂ ਵੱਲੋਂ ਪਹਿਲਾਂ , ਸਰਕਾਰੀ ਸੀਨੀ ਸੈਕੰ ਸਕੂਲ ਡਾਲਾ ਦੇ ਗਿਆਰ੍ਹਵੀਂ ਦੇ ਵਿਦਿਆਰਥੀ ਧਰਮਿੰਦਰ ਸਿੰਘ ਵੱਲੋਂ ਦੂਸਰਾ ਤੇ ਸਰਕਾਰੀ ਸੀਨੀ ਸੈਕੰ ਸਕੂਲ ਕਿਲਾ ਟੇਕ ਸਿੰਘ ਦੀ ਵਿਦਿਆਰਥਣ ਵੱਲੋਂ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਦੌਰਾਨ ਡੀ.ਈ.ਓ. ਸੈਕੰ: ਹਰਦੀਪ ਸਿੰਘ ਤੇ ਡੀ.ਈ.ਓ. ਐਲੀ: ਸੁਰਜੀਤਪਾਲ ਵੱਲੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ 2500 ਰੁਪਏ , ਦੂਸਰਾ ਸਥਾਨ ਪ੍ਰਾਪਤ ਕਰਨ ਤੇ 1500 ਅਤੇ ਤੀਸਰਾ ਸਥਾਨ ਸਥਾਨ ਪ੍ਰਾਪਤ ਕਰਨ ਤੇ 1000 ਰੁਪਏ ਦੇ ਚੈੱਕ ਬੱਚਿਆ ਨੂੰ ਦਿੱਤੇ। ਇਸ ਮੌਕੇ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸੈਕੰ: ਲਖਵਿੰਦਰ ਸਿੰਘ , ਜ਼ਿਲ੍ਹਾ ਕੋਆਰਡੀਨੇਟਰ ਵੋਕੇਸ਼ਨਲ ਪਰਦੀਪ ਕੁਮਾਰ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਮਨਪ੍ਰੀਤ ਪਾਲ , ਸੁਮੀਤ ਯਾਦਵ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply