ਵੱਡੀ ਖਬਰ…ਜਿਲਾ ਹੁਸ਼ਿਆਰਪੁਰ ਚ ਕੋਰੋਨਾ ਨਾਲ ਹੋਇਆਂ 11 ਮੌਤਾਂ, 145 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜਿਟਿਵ

ਹੁਸ਼ਿਆਰਪੁਰ 5 ਮਾਰਚ ( ਚੌਧਰੀ ) : ਜਿਲੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ  2229 ਨਵੇਂ ਸੈਂਪਲ ਲਏ ਗਏ ਹਨ ਅਤੇ 1465 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ 154 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ14453 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 396610 ਸੈਂਪਲ ਲਏ ਗਏ ਹਨ ਜਿਨਾ ਵਿੱਚੋ 379024 ਸੈਂਪਲ ਨੈਗਟਿਵ,4716 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈਤੇ 202 ਸੈਂਪਲ ਇਨਵੈਲਡ ਹਨ।ਐਕਟਿਵ ਕੈਸਾਂ ਦੀ ਗਿਣਤੀ 1494 ਹੈ ਜਦ ਕਿ 13490 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 585 ਹੈ।ਜਿਲਾ ਹੁਸ਼ਿਆਰਪੁਰ ਦੇ 154  ਸੈਂਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 14 ਅਤੇ   140 ਸੈਂਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 11 ਮੌਤਾ ਹੋਈਆ ਹਨ ।(1) 60 ਸਾਲਾ ਪੁਰਸ਼ ਵਾਲੀ ਇਬਰਾਹੀਮਪੁਰ ਦੀ ਮੌਤ ਪੀ ਜੀ ਆਈ ਚੰਡੀਗੜ (2) 75 ਸਾਲ ਪੁਰਸ਼ ਵਾਸੀ ਦਾਰਾ ਪੁਰ  ਦੀ ਮੌਤ ਸਿਵਲ ਹਸਪਤਾਲ ਜਲੰਧਰ (3) 74 ਸਾਲਾ ਪੁਰਸ਼ ਵਾਸੀ ਪਾਲਦੀ ਬਲਾਕ ਦੀ ਮੌਤ ਰਾਜਾ ਹਸਪਤਾਲ ਜਲੰਧਰ  (4) 70 ਸਾਲਾ ਔਰਤ ਵਾਸੀ ਪੱਟੀ ਦੀ ਮੌਤ ਸਿਵਲ ਹਸਪਤਾਲ ਜਲੰਧਰ (5)75 ਪੁਰਸ਼ ਵਾਸੀ ਪਾਲਦੀ ਬਲਾਕ ਦੀ ਮੌਤ ਆਈ ਵੀ  ਬਾਈ ਹੁਸ਼ਿਆਰਪੁਰ (6) 62 ਸਾਲਾ ਵਿਆਕਤੀ ਵਾਸੀ ਬਹਿਬਲਵਾਲ ਦੀ ਮੌਤ ਮਾਨ ਮੈਡੀਸਿਟੀ ਜਲੰਧਰ (7) 37 ਪੁਰਸ਼ ਵਾਸੀ ਕੰਧਾਲਾ ਜੱਟਾ ਦੀ ਮੌਤ ਨਿਜੀ ਹਸਪਤਾਲ ਜਲੰਧਰ (8) 73 ਸਾਲਾ ਪੁਰਸ਼ ਵਾਸੀ ਗੋਤਮ ਨਗਰ ਹੁਸ਼ਿਆਰਪੁਰ ਦੀ ਮੌਤ ਜੋਹਲ ਹਸਪਤਾਲਜਲੰਧਰ (9) 67 ਸਾਲਾ ਔਰਤ ਭੂੰਗਾ ਦੀ ਮੌਤ ਆਈ ਵੀ ਬਾਈ ਹੁਸ਼ਿਆਰਪੁਰ (10) 76 ਸਾਲਾ ਔਰਤ ਵਾਸੀ ਭੂਗਾਂ ਦੀ ਮੌਤ ਆਈ ਵੀ ਬਾਈ ਹੁਸ਼ਿਆਰਪੁਰ (11)58 ਔਰਤ ਵਾਸੀ ਵਾਸੀ ਚੱਕੋਵਾਲ ਦੀ ਮੌਤ ਪਟੇਲ ਹਸਪਤਾਲ ਜਲੰਧਰ ।  ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।
ਬਾਹਰੋ ਆਏ ਸੈਪਲ –41
ਜਿਲੇ ਵਿੱਚ ਆਏ ਸੈਪਲ —154
ਟੋਟਲ ਸੈਪਲ 41+154—195


 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply