LATEST..ਜੀਓ ਦਫ਼ਤਰ ਦਸੂਹਾ ਮੂਹਰੇ ਕੁੱਲ ਹਿੰਦ ਕਿਸਾਨ ਸਭਾ ਅਤੇ ਮਜ਼ਦੂਰ ਯੂਨੀਅਨ ਵੱਲੋਂ 107 ਵੇਂ ਦਿਨ ਵੀ ਧਰਨਾ ਜਾਰੀ


ਗੜਦੀਵਾਲਾ 5 ਅਪ੍ਰੈਲ (ਚੌਧਰੀ) : ਕੁੱਲ ਹਿੰਦ ਕਿਸਾਨ ਸਭਾ ਅਤੇ ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਵੱਲੋਂ ਜੀਓ ਦਫਤਰ ਦਸੂਹਾ ਮੂਹਰੇ 107 ਵੇਂ ਦਿਨ ਵੀ ਧਰਨਾ ਜਾਰੀ ਰਿਹਾ ਹੈ।ਇਸ ਧਰਨੇ ਨੂੰ ਸੰਬੋਧਨ ਕਰਦਿਆਂ ਕਿਸਾਨ ਆਗੂ ਚਰਨਜੀਤ ਚਠਿਆਲ ਅਤੇ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਹਰਬੰਸ ਸਿੰਘ ਧੂਤ ਨੇ ਕਿਹਾ ਕਿ ਕਿਸਾਨ ਸਭਾ ਦਾ ਸ਼ਾਨਾਮੱਤਾ ਇਤਿਹਾਸ ਹੈ। ਕਿਸਾਨ ਸਭਾ ਦੀ ਜਿੱਤ ਯਕੀਨੀ ਅਤੇ ਪੱਕੀ ਹੋਵੇਗੀ। ਉਨਾਂ ਕਿਹਾ ਕਿ ਕਿਸਾਨਾਂ ਦੇ ਦ੍ਰਿੜ ਇਰਾਦੇ ਮੋਦੀ ਸਰਕਾਰ ਨੂੰ ਹਰ ਹਾਲਤ ਵਿਚ ਝੁਕਣਾ ਹੀ ਪਵੇਗਾ। ਉਨਾਂ ਅੱਗੇ ਕਿਹਾ ਕਿ ਜਦ ਤੱਕ ਮੋਦੀ ਸਰਕਾਰ ਕਿਸਾਨਾਂ ਵਿਰੁੱਧ ਬਣਾਏ ਕਾਲੇ ਕਾਨੂੰਨ ਵਾਪਸ ਨਹੀਂ ਲੈਂਦੀ ਸਾਡਾ ਸੰਘਰਸ਼ ਇਸੇ ਤਰ੍ਹਾਂ ਜਾਰੀ ਰਹੇਗਾ। ਅੱਜ ਦੇ ਧਰਨੇ ਵਿਚ ਚਰਨਜੀਤ ਚਠਿਆਲ, ਰਘਵੀਰ ਸਿੰਘ ਤੋਏ, ਸੁੱਖਾ ਸਿੰਘ ਸੁੱਖਾ,ਸੁਖਦੇਵ ਸਿੰਘ,ਹਰਬੰਸ ਸਿੰਘ,ਰਣਜੀਤ ਸਿੰਘ ਸਮੇਤ ਹੋਰ ਸਾਥੀ ਹਾਜ਼ਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply