LATEST..ਜਿਲਾ ਹੁਸ਼ਿਆਰਪੁਰ ਚ ‘ਕੋਰੋਨਾ ਨਾਲ 15 ਸਾਲਾ ਬੱਚੇ ਸਮੇਤ ਹੋਇਆਂ 7 ਮੌਤਾਂ,146 ਹੋਰ ਲੋਕਾਂ ਦੀ ਰਿਪੋਰਟ ਆਈ ਕੋਰੋਨਾ ਪਾਜਿਟਿਵ

ਹੁਸ਼ਿਆਰਪੁਰ 6 ਮਾਰਚ ( ਚੌਧਰੀ ) : ਜਿਲੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ  2167 ਨਵੇ ਸੈਪਲ ਲਏ ਗਏ ਹਨ ਅਤੇ 2802 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 146 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ14599 ਹੋ ਗਈ ਹੈ। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 398777ਸੈਪਲ ਲਏ ਗਏ ਹਨ ਜਿਨਾ ਵਿੱਚੋ 381724 ਸੈਪਲ ਨੈਗਟਿਵ ,4077 ਸੈਂਪਲਾਂ ਦਾ ਰਿਪੋਟ ਦਾ ਇੰਤਜਾਰ ਹੈ,ਤੇ 202 ਸੈਂਪਲ ਇਨਵੈਲਡ ਹਨ।ਐਕਟਿਵ ਕੈਸਾਂ ਦੀ ਗਿਣਤੀ 1452 ਹੈ ਜਦ ਕਿ 13680  ਮਰੀਜ ਠੀਕ ਹੋਏ ਹਨ।ਕੁੱਲ ਮੌਤਾਂ ਦੀ ਗਿਣਤੀ 592 ਹੈ।ਜਿਲਾ ਹੁਸ਼ਿਆਰਪੁਰ ਦੇ 146 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 16 ਅਤੇ130 ਸੈਪਲ ਬਾਕੀ ਸਿਹਤ ਕੇਂਦਰਾਂ ਨਾਲ ਸਬੰਧਿਤ ਹਨ ।ਇਸ ਮੌਕੇ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 7ਮੌਤਾ ਹੋਈਆ ਹਨ ।(1) 65 ਸਾਲਾ ਔਰਤ ਵਾਲੀ ਮੁਕੇਰੀਆ ਦੀ ਮੌਤ ਸਵਲ ਹਸਪਤਾਲ ਦਸੂਹਾ (2) 45  ਸਾਲਾ ਪੁਰਸ਼ ਵਾਸੀ ਮੰਡ ਭੰਡੇਰ  ਦੀ ਮੌਤ ਮੈਡੀਕਲ ਕਾਲਿਜ ਅਮ੍ਰਿਤਸਰ (3) 63 ਸਾਲਾ ਪੁਰਸ਼ ਵਾਸੀ ਭੂੰਗਾ ਬਲਾਕ ਦੀ ਮੌਤ ਸਬ ਡਿਵੀਜਨ ਹਸਪਤਾਲ ਦਸੂਹਾ (4) 15 ਸਾਲਾ ਲੜਕਾਂ ਵਾਸੀ ਪੋਸੀ ਦੀ ਮੌਤ ਪੀ ਜੀ ਆਈ ਚੰਡੀਗੜ  (5)61 ਔਰਤ ਵਾਸੀ ਭੂੰਗਾਂ ਬਲਾਕ ਦੀ ਮੌਤ ਕੈਪੀਟੋਲ ਹਸਪਤਾਲ ਜਲੰਧਰ  (6) 67 ਸਾਲਾ ਔਰਤ ਵਾਸੀ ਪਾਲਦੀ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (7) 70  ਔਰਤ ਵਾਸੀ ਭੂੰਗਾਂ ਦੀ ਮੌਤ ਸਿਵਲ  ਹਸਪਤਾਲ ਹੁਸ਼ਿਆਰਪੁਰ ।ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।
 ਬਾਹਰੋਂ ਆਏ ਸੈਪਲ –9
ਜਿਲੇ ਵਿੱਚ ਆਏ ਸੈਪਲ —146
ਟੋਟਲ ਸੈਪਲ 9+146—155

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply