ਸ.ਸ.ਸ ਸਮਾਰਟ ਸਕੂਲ ਬਡਲਾ ਵਲੋਂ ਸ਼ਾਨਦਾਰ ਦਾਖਲਾ ਰੈਲੀ ਆਯੋਜਿਤ ਅਤੇ ਈ ਪ੍ਰੋਸਪੈਕਟ ਵੀ ਕੀਤਾ ਜਾਰੀ

ਦਸੂਹਾ 7 ਅਪ੍ਰੈਲ(ਚੌਧਰੀ) : ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ ,ਜਿਲਾ ਸਿੱਖਿਆ ਅਫ਼ਸਰ ਸੈਕੰਡਰੀ ਸਿੱਖਿਆ ਗੁਰਸ਼ਰਨ ਸਿੰਘ ,ਬੀ ਐਨ ਓ ਜਪਿੰਦਰ ਕੁਮਾਰ ਦੀ ਅਗਵਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਬਡਲਾ ਫੀਡਰ ਦੇ 10-12 ਪਿੰਡਾ ਵਿੱਚ ਸ਼ਾਨਦਾਰ ਦਾਖ਼ਲਾ ਰੈਲੀ ਕੱਢੀ ਗਈ ਅਤੇ ਈ ਪਰੋਸਪੈਕਟ ਜਾਰੀ ਕੀਤਾ ਗਿਆ।ਸਕੂਲ ਪ੍ਰਿੰਸੀਪਲ ਰਤਨ ਚੰਦਨ ਬੱਧਣ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਸਕੂਲ ਵਿਖੇ 6ਵੀ ਤੋਂ 10ਵੀ ਤੱਕ ਦੇ ਬੱਚਿਆਂ ਨੂੰ ਵਿੱਦਿਆ ਬਿਲਕੁਲ ਮੁਫ਼ਤ ਦਿੱਤੀ ਜਾਂਦੀ ਹੈ।ਸਕੂਲ ਵਿੱਚ ਮਿਡ ਡੇ ਮੀਲ ,ਮੁਫ਼ਤ ਕਿਤਾਬਾਂ,ਵਰਦੀ ,ਵਜੀਫੇ ਦੀ ਵੀ ਸੁਵਿਧਾ ਹੈ।ਸਕੂਲ ਵਿੱਚ ਤਜੁਰਬੇਕਾਰ ਸਟਾਫ,ਪਲੇਅ ਗਰਾਊਂਡ,ਸ਼ਾਨਦਾਰ ਲੈਬਾ,ਸਾਫ ਪਾਣੀ , ਜਨਰੇਟਰ ਆਦਿ ਦੀ ਸੁਵਿਧਾ ਉਪਲੱਬਧ ਹੈ।ਸਕੂਲ ਵਿੱਚ ਐਨ ਸੀ ਸੀ ਦੀ ਸੁਵਿਧਾ ਵੀ ਉਪਲਬਧ ਹੈ।ਉਹਨਾਂ ਕਿਹਾ ਕਿ ਇਸ ਵਾਰੀ ਲੋਕਾ ਵਿਚ ਸਰਕਾਰੀ ਸਕੂਲ ਵਿੱਚ ਦਾਖ਼ਲਾ ਲੈਣ ਲਈ ਭਾਰੀ ਉਤਸਾਹ ਹੈ। ਇਸ ਮੌਕੇ ਸੁਰਿੰਦਰ ਸਿੰਘ, ਲੈਕਚਰਾਰ ਅਵਤਾਰ ਸਿੰਘ,ਕੁਲਦੀਪ ਸਿੰਘ,ਸੰਦੀਪ ਕੁਮਾਰ, ਸੁਭਾਸ਼ ਕੁਮਾਰ ਆਦਿ ਹਾਜਿਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply