ਤੀਰਥ ਯਾਤਰਾ ਯੋਜਨਾ ਦਾ ਲਾਹਾ ਸਰਕਾਰੀ ਅਧਿਕਾਰੀ ਤੇ ਮੁਲਾਜ਼ਮ ਨਹੀਂ ਲੈ ਸਕਦੇ। ਬਜ਼ੁਰਗ ਨਾਗਰਿਕ ਦੀ ਸਾਲਾਨਾ ਆਮਦਨ ਵੀ 3 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਯਾਤਰੀਆਂ ਦੇ ਫਾਰਮ ਆਨਲਾਈਨ ਭਰੇ ਜਾਣਗੇ।
New Delhi (Doaba Times): ਦਿੱਲੀ ਵਿੱਚ ਰਹਿਣ ਵਾਲੇ ਨਾਗਰਿਕਾਂ ਲਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਇਸੇ ਮਹੀਨੇ 12 ਜੁਲਾਈ ਤੋਂ ਸ਼ੁਰੂ ਹੋਏਗੀ। ਪਹਿਲੇ ਕੋਰੀਡੋਰ ਵਿੱਚ ਦਿੱਲੀ-ਅੰਮ੍ਰਿਤਸਰ, ਵਾਹਗਾ ਬਾਰਡਰ ਤੇ ਆਨੰਦਪੁਰ ਸਾਹਿਬ ਨੂੰ ਪਹਿਲੀ ਰੇਲ 12 ਜੁਲਾਈ ਨੂੰ ਜਾਏਗੀ, ਜੋ 16 ਨੂੰ ਵਾਪਸ ਮੁੜੇਗੀ। ਇਹ ਰੇਲ ਸਫਦਰਗੰਜ ਰੇਲਵੇ ਸਟੇਸ਼ਨ ਤੋਂ ਸ਼ਾਮ 7 ਵਜੇ ਚੱਲੇਗੀ। ਪਹਿਲੀ ਯਾਤਰਾ ਅੰਮ੍ਰਿਤਸਰ-ਵਾਹਗਾ-ਆਨੰਦਪੁਰ ਸਾਹਿਬ ਦੀ ਹੋਏਗੀ।
ਯੋਜਨਾ ਦੇ ਅੰਤਰਗਤ ਸਰਕਾਰ 77 ਹਜ਼ਾਰ ਸੀਨੀਅਰ ਨਾਗਰਿਕਾਂ ਨੂੰ ਮੁਫ਼ਤ ਵਿੱਚ ਤੀਰਥ ਯਾਤਰਾ ਕਰਵਾਏਗੀ। 3 ਦਿਨ ਤੇ 2 ਰਾਤਾਂ ਦੀ ਇਸ ਯਾਤਰਾ ਵਿੱਚ ਇੱਕ ਟਰਿੱਪ ‘ਚ ਕਰੀਬ 100 ਯਾਤਰੀ ਹੋਣਗੇ। ਯਾਤਰੀਆਂ ਨੂੰ ਲੈ ਕੇ ਜਾਣ ਵਾਲੀਆਂ ਰੇਲਾਂ ਏਸੀ ਵਾਲੀਆਂ ਹੋਣਗੀਆਂ।
ਯਾਤਰਾ ‘ਤੇ ਜਾਣ ਲਈ ਸ਼ਰਤਾਂ
ਤੀਰਥ ਯਾਤਰਾ ‘ਤੇ ਜਾਣ ਲਈ ਯਾਤਰੀ ਦਿੱਲੀ ਦਾ ਵਾਸੀ ਹੋਣਾ ਚਾਹੀਦਾ ਹੈ ਤੇ ਉਸ ਦੀ ਉਮਰ 60 ਸਾਲਾਂ ਤੋਂ ਵੱਧ ਹੋਣੀ ਚਾਹੀਦੀ ਹੈ।
ਹਰ ਸੀਨੀਅਰ ਨਾਗਰਿਕ ਨਾਲ 18 ਸਾਲ ਜਾਂ ਉਸ ਤੋਂ ਵੱਧ ਉਮਰ ਦਾ ਇੱਕ ਸਹਾਇਕ ਵੀ ਤੀਰਥ ਯਾਤਰਾ ‘ਤੇ ਜਾ ਸਕਦਾ ਹੈ।
ਸਰਕਾਰੀ ਅਧਿਕਾਰੀ ਤੇ ਮੁਲਾਜ਼ਮ ਤੀਰਥ ਯਾਤਰਾ ਯੋਜਨਾ ਦਾ ਲਾਹਾ ਨਹੀਂ ਲੈ ਸਕਦੇ।
ਯੋਜਨਾ ਦਾ ਲਾਹਾ ਇੱਕ ਵਾਰ ਹੀ ਲਿਆ ਜਾ ਸਕਦਾ ਹੈ।
ਬਜ਼ੁਰਗ ਨਾਗਰਿਕ ਦੀ ਸਾਲਾਨਾ ਆਮਦਨ ਵੀ 3 ਲੱਖ ਰੁਪਏ ਤੋਂ ਘੱਟ ਹੋਣੀ ਚਾਹੀਦੀ ਹੈ। ਯਾਤਰੀਆਂ ਦੇ ਫਾਰਮ ਆਨਲਾਈਨ ਭਰੇ ਜਾਣਗੇ।
ਇੰਝ ਕਰੋ ਅਪਲਾਈ
ਅਰਜ਼ੀਆਂ ਡਿਵੀਜ਼ਨਲ ਕਮਿਸ਼ਨਰ ਦਫ਼ਤਰ, ਸਬੰਧਤ ਵਿਧਾਇਕ ਦੇ ਦਫ਼ਤਰ ਜਾਂ ਤੀਰਥ ਯਾਤਰਾ ਕਮੇਟੀ ਦੇ ਦਫ਼ਤਰ ਤੋਂ ਭਰੀਆਂ ਜਾ ਸਕਦੀਆਂ ਹਨ। ਲਾਟਰੀ ਜਾਂ ਡਰਾਅ ਤੋਂ ਲਾਭਪਾਤਰੀਆਂ ਦੀ ਚੋਣ ਕੀਤੀ ਜਾਏਗੀ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp