LATEST…10 ਅਪ੍ਰੈਲ ਨੂੰ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੇ ਘਰ ਦਾ ਕੀਤਾ ਜਾਵੇਗਾ ਘਿਰਾਓ : ਪ੍ਰਧਾਨ ਪ੍ਰਿੰਸ /ਪੰਕਜ ਸ਼ਰਮਾ

(ਮੀਟਿੰਗ ਦੌਰਾਨ ਹਾਜਰ ਵੱਖ ਵੱਖ ਵਿਭਾਗਾਂ ਦੇ ਮੁਲਾਜਮ)

ਗੜ੍ਹਦੀਵਾਲਾ 6 ਅਪ੍ਰੈਲ (ਚੌਧਰੀ ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਦੀ ਇਕਾਈ ਗੜਦੀਵਾਲਾ/ ਭੂੰਗਾ ਦੀ ਇੱਕ ਮੀਟਿੰਗ ਗੜ੍ਹਦੀਵਾਲਾ ਵਿਖੇ ਹੋਈ। ਜਿਸ ਵਿਚ ਪ੍ਰਧਾਨ ਪ੍ਰਿੰਸ  ਤੇ ਵਾਈਸ ਪ੍ਰਧਾਨ ਪੰਕਜ ਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਵੱਲੋਂ 10 ਅਪ੍ਰੈਲ ਨੂੰ ਹੁਸ਼ਿਆਰਪੁਰ ਵਿਖੇ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਦੇ ਘਰ ਦਾ ਘਿਰਾਓ ਕੀਤਾ ਜਾਵੇਗਾ ਕਿਉਂਕਿ 4 ਸਾਲ ਪਹਿਲਾਂ ਉਨ੍ਹਾਂ ਦੀ ਸਰਕਾਰ ਨੇ ਪੁਰਾਣੀ ਪੈਨਸ਼ਨ ਬਹਾਲ ਕਰਨ ਦਾ ਵਾਅਦਾ ਕੀਤਾ ਸੀ ਪਰ ਉਹ ਅਜੇ ਤੱਕ ਪੂਰਾ ਨਹੀਂ ਹੋਇਆ।ਇਸ ਲਈ ਕੈਬਨਿਟ ਮੰਤਰੀ ਸ਼ਾਮ ਸੁੰਦਰ ਅਰੋੜਾ ਨੂੰ ਇਹ ਵਾਅਦਾ ਯਾਦ ਕਰਵਾਉਣ ਦੇ ਲਈ ਉਨ੍ਹਾਂ ਦੇ ਘਰ ਦਾ ਘਿਰਾਓ ਕਰ ਕੇ ਉਨ੍ਹਾਂ ਨੂੰ ਮੰਗ ਪੱਤਰ ਦਿੱਤਾ ਜਾਵੇਗਾ। ਜਿਸ ਵਿੱਚ ਹੁਸ਼ਿਆਰਪੁਰ ਜ਼ਿਲ੍ਹੇ ਦੇ ਹਰੇਕ ਵਿਭਾਗ ਨਾਲ ਸਬੰਧਤ NPS ਮੁਲਾਜ਼ਮ ਵੱਡੀ ਗਿਣਤੀ ਦੇ ਵਿਚ ਭਾਗ ਲੈਣਗੇ ਅਤੇ ਇਸ ਤੋਂ ਇਲਾਵਾ ਜ਼ਿਲ੍ਹਾ ਕਪੂਰਥਲਾ ਤੇ ਜਲੰਧਰ ਜ਼ਿਲ੍ਹੇ ਦੇ NPS ਕਰਮਚਾਰੀ ਵੀ ਇਸ ਰੈਲੀ ਵਿਚ ਭਾਗ ਲੈਣਗੇ।ਇਸ ਮੌਕੇ ਜ਼ਿਲ੍ਹਾ ਕਨਵੀਨਰ ਸੰਜੀਵ ਧੂਤ ਨੇ ਦੱਸਿਆ ਕਿ ਇਹ  ਸਾਰੇ ਪੰਜਾਬ ਦੇ ਵਿੱਚ ਕੈਬਨਿਟ ਮੰਤਰੀਆਂ ਦੇ ਘਰਾਂ ਦਾ ਘਿਰਾਓ ਕਰਕੇ ਉਨ੍ਹਾਂ ਨੂੰ ਮੰਗ ਪੱਤਰ 10 ਅਪ੍ਰੈਲ ਨੂੰ ਹੀ ਦਿੱਤੇ ਜਾਣਗੇ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸਰਕਾਰ ਮੁਲਾਜ਼ਮਾਂ ਦੇ ਨਾਲ ਧੋਖਾ ਕਰ ਰਹੀ ਹੈ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਤੋਂ ਮੁੱਕਰ ਰਹੀ ਹੈ। ਉਨਾਂ ਕਿਹਾ ਕਿ NPS ਸਕੀਮ ਮੁਲਾਜ਼ਮਾਂ ਦੇ ਲਈ ਮੌਤ ਦਾ ਵਰੰਟ ਹੈ ਅਤੇ ਬੁਢਾਪਾ ਖੋਹਣ ਵਾਲੀ ਨੀਤੀ ਹੈ। ਹੁਣ ਮੁਲਾਜ਼ਮ ਸੜਕਾਂ ਉੱਤੇ ਆਣ ਕੇ ਸਰਕਾਰ ਦੇ ਕੈਬਨਿਟ   ਮੰਤਰੀਅਆਂ ਨੂੰ ਘੇਰਨਗੇ ਅਤੇ ਚੋਣਾਂ ਤੋਂ ਪਹਿਲਾਂ ਕੀਤੇ ਵਾਅਦੇ ਲਾਗੂ ਕਰਵਾਉਣ ਲਈ ਸਰਕਾਰ ਦੇ ਖ਼ਿਲਾਫ਼ ਸੰਘਰਸ਼ ਤਿੱਖਾ ਕਰਨਗੇ।ਇੱਥੇ ਜਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਵੋਟਾਂ ਤੋਂ ਪਹਿਲਾਂ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ ਕਿ ਉਹ ਪੁਰਾਣੀ ਪੈਨਸ਼ਨ ਬਹਾਲ ਕਰੇਗੀ,ਪ੍ਰੰਤੂ ਚਾਰ ਸਾਲ ਬੀਤ ਜਾਣ ਤੋਂ ਬਾਅਦ ਵੀ ਉਨ੍ਹਾਂ ਨੇ ਆਪਣਾ ਵਾਅਦਾ ਪੂਰਾ ਨਹੀਂ ਕੀਤਾ।ਸਰਕਾਰ ਨੇ ਆਪਣੇ ਆਖ਼ਰੀ ਬਜਟ ਦੇ ਸੈਸ਼ਨ ਵਿੱਚ ਪੁਰਾਣੀ ਪੈਨਸ਼ਨ ਬਹਾਲੀ ਲਾਗੂ ਕਰਨ ਦਾ ਜ਼ਿਕਰ ਨਾ ਕਰਕੇ ਹਜ਼ਾਰਾਂ ਮੁਲਾਜ਼ਮਾਂ ਦੇ ਨਾਲ ਧੋਖਾ ਕੀਤਾ ਹੈ। ਜਿਸ ਕਰਕੇ ਪੰਜਾਬ ਦੇ ਮੁਲਾਜ਼ਮਾਂ ਹੁਣ ਘਰਾਂ ਦੇ ਅੰਦਰ ਚੁੱਪ ਕਰਕੇ ਨਹੀਂ ਬੈਠਣਗੇ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕਰਨਗੇ।ਇਸ ਮੌਕੇ ਜ਼ਿਲ੍ਹਾ ਖਜ਼ਾਨਚੀ ਜਗਵਿੰਦਰ ਸਿੰਘ, ਸਚਿਨ ਕੁਮਾਰ,ਸੰਜੀਵ ਕੁਮਾਰ, ਡਾ.ਹਰਦੀਪ ਸਿੰਘ,ਮਨਜੀਤ ਸਿੰਘ,ਰਛਪਾਲ ਸਿੰਘ ਪੀ ਟੀ ਆਈ,ਮਾਸਟਰ ਰਛਪਾਲ ਸਿੰਘ ,ਸੰਜੀਵ ਕੁਮਾਰ ਕੋਈ,ਸੁਖਵਿੰਦਰ ਸਿੰਘ,ਮਲਕੀਤ ਸਿੰਘ, ਗੁਰਪ੍ਰੀਤ ਸਿੰਘ,ਦੀਪਕ ਕੌਂਡਲ,ਨਵਤੇਜ ਸਿੰਘ,ਅਨਿਲ ਕੁਮਾਰ,ਰਾਜ ਕੁਮਾਰ,ਮਨੋਜ ਕੁਮਾਰ,ਗੁਰਮੁਖ ਸਿੰਘ ਬਲਾਲਾ,  ਰਮਨ ਕੁਮਾਰ ਸ਼ਰਮਾ ਅਤੇ ਸ੍ਰੀ ਭੁਪਿੰਦਰ ਸਿੰਘ ਮੌਜੂਦ ਸਨ ।
 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply