ਖਾਣ-ਪੀਣ ਵਾਲੇ ਪਦਾਰਥਾਂ ਦੀ ਸ਼ੁਰੂ ਹੋਵੇਗੀ ਮਾਈਕ੍ਰੋ ਟੈਸਟਿੰਗ : ਡਾ. ਲਖਵੀਰ ਸਿੰਘ
ਸੈਂਪਲਾਂ ਨੂੰ ਜਿਉਂ ਦਾ ਤਿਉਂ ਰੱਖਣ ਲਈ ਹੁਸ਼ਿਆਰਪੁਰ ਨੂੰ ਮਿਲੀਆਂ 3 ਵੱਡੀਆਂ ਫਰਿੱਜਾਂ, ਇਕ ਚਿੱਲਰ ਅਤੇ 2 ਕੈਰੀਅਰ
ਨਵੀਆਂ ਮਸ਼ੀਨਾਂ ਨਾਲ ਫੂਡ ਸੈਂਪÇਲੰਗ ਅਤੇ ਟੈਸਟਿੰਗ ਨੂੰ ਮਿਲੇਗਾ ਹੁਲਾਰਾ
ਹੁਸ਼ਿਆਰਪੁਰ, 10 ਅਪ੍ਰੈਲ: ਰਾਜ ਸਰਕਾਰ ਦੇ ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਖਾਣ-ਪੀਣ ਵਾਲੇ ਪਦਾਰਥਾਂ ਦੀ ਸ਼ੁੱਧਤਾ, ਮਿਆਰ ਅਤੇ ਕੁਆਲਟੀ ਜਾਂਚਣ ਲਈ ਸਟੇਟ ਫੂਡ ਕਮਿਸ਼ਨਰ ਪੰਜਾਬ ਵਲੋਂ ਜ਼ਿਲ੍ਹੇ ਵਿੱਚ 3 ਵੱਡੀਆਂ ਫਰਿੱਜਾਂ, ਇਕ ਚਿੱਲਰ ਅਤੇ 2 ਕੈਰੀਅਰ ਉਪਲਬੱਧ ਕਰਵਾਏ ਗਏ ਹਨ ਤਾਂ ਜੋ ਖਾਣ-ਪੀਣ ਪਦਾਰਥਾਂ ਦੀ ਮਾਈਕ੍ਰੋ ਟੈਸਟਿੰਗ ਨੂੰ ਯਕੀਨੀ ਬਣਾਇਆ ਜਾ ਸਕੇ।
ਜ਼ਿਲ੍ਹਾ ਸਿਹਤ ਅਫ਼ਸਰ ਡਾ. ਲਖਵੀਰ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੇਟ ਫੂਡ ਕਮਿਸ਼ਨਰ ਵਲੋਂ ਕੀਤਾ ਇਹ ਉਪਰਾਲਾ ਬਹੁਤ ਹੀ ਸ਼ਲਾਘਾਯੋਗ ਹੈ ਜੋ ਕਿ ਮਿਸ਼ਨ ਤੰਦਰੁਸਤ ਪੰਜਾਬ ਨੂੰ ਅਸਰਦਾਰ ਤਰੀਕੇ ਨਾਲ ਅਮਲੀ ਜਾਮਾ ਪਹਿਨਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਦੱਸਿਆ ਕਿ ਪਹਿਲਾਂ ਲਏ ਜਾਂਦੇ ਸੈਂਪਲਾਂ ਨੂੰ ਜਿਉਂ ਦਾ ਤਿਉਂ ਰੱਖਣ ਲਈ ਫਾਰਮਾਲਿਨ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਹੁਣ ਇਨ੍ਹਾਂ ਫਰਿੱਜਾਂ, ਚਿੱਲਰ ਅਤੇ ਕੈਰੀਅਰ ਮਿਲਣ ਨਾਲ ਖਾਣ-ਪੀਣ ਵਾਲੇ ਪਦਾਰਥਾਂ ਦੇ ਸੈਂਪਲਾਂ ਨੂੰ ਆਸਾਨੀ ਨਾਲ ਅਸਲ ਹਾਲਤ ਵਿੱਚ ਰੱਖਿਆ ਜਾ ਸਕੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਇਹ ਮਸ਼ੀਨਾਂ ਦੇਣ ਨਾਲ ਸਿਹਤ ਵਿਭਾਗ ਦੀਆਂ ਟੀਮਾਂ ਵੀ ਹਾਈਟੈਕ ਹੋ ਜਾਣਗੀਆਂ ਜਿਸ ਨਾਲ ਆਉਂਦੇ ਸਮੇਂ ਵਿੱਚ ਸੈਂਪÇਲੰਗ ਅਤੇ ਟੈਸਟਿੰਗ ਵਿੱਚ ਹੋਰ ਤੇਜ਼ੀ ਲਿਆਂਦੀ ਜਾਵੇਗੀ।
ਡਾ. ਲਖਵੀਰ ਸਿੰਘ ਨੇ ਦੱਸਿਆ ਕਿ ਹੁਣ ਲਏ ਗਏ ਸੈਂਪਲਾਂ ਦੀ ਮਾਈਕ੍ਰੋ ਟੈਸਟਿੰਗ ਵੀ ਸੰਭਵ ਹੋ ਜਾਵੇਗੀ ਕਿਉਂਕਿ ਸੈਂਪਲ ਲੈਣ ਵੇਲੇ ਪ੍ਰਾਪਤ ਕੀਤੇ ਪਦਾਰਥਾਂ ਨੂੰ ਇਨ੍ਹਾਂ ਮਸ਼ੀਨਾਂ ਰਾਹੀਂ ਉਨ੍ਹਾਂ ਦੀ ਅਸਲ ਹਾਲਤ ਵਿੱਚ ਸਾਂਭ ਕੇ ਰੱਖਿਆ ਜਾ ਸਕੇਗਾ ਜਿਹੜਾ ਕਿ ਪਹਿਲਾਂ ਬੜਾ ਮੁਸ਼ਕਲ ਕੰਮ ਸੀ। ਉਨ੍ਹਾਂ ਦੱਸਿਆ ਕਿ ਘੱਟ ਮਿਆਦ ਵਾਲੇ ਖਾਣ-ਪੀਣ ਵਾਲੇ ਪਦਾਰਥਾਂ ਦੀ ਮਿਆਦ ਵਧਾਉਣ ਲਈ ਹੁਣ ਕਿਸੇ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਉਨ੍ਹਾਂ ਨੇ ਜ਼ਿਲ੍ਹੇ ਅੰਦਰ ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਕਰਨ ਅਤੇ ਇਨ੍ਹਾਂ ਪਦਾਰਥਾਂ ਨੂੰ ਤਿਆਰ ਕਰਨ ਵਾਲਿਆਂ ਨੂੰ ਅਪੀਲ ਕੀਤੀ ਕਿ ਉਹ ਜਨਤਕ ਹਿੱਤਾਂ ਅਤੇ ਮੌਜੂਦਾ ਸਿਹਤ ਸੰਕਟ ਦੇ ਮੱਦੇਨਜ਼ਰ ਸ਼ੁੱਧ, ਮਿਆਰੀ ਅਤੇ ਕੁਆਲਟੀ ਪਦਾਰਥਾਂ ਦੀ ਵਿਕਰੀ ਨੂੰ ਯਕੀਨੀ ਬਨਾਉਣ ਅਤੇ ਕਿਸੇ ਵੀ ਤਰ੍ਹਾਂ ਦੇ ਬੇਹੇ ਜਾਂ ਮਿਲਾਵਟੀ ਪਦਾਰਥ ਦੀ ਵਿਕਰੀ ਨਾ ਕਰਨ। ਉਨ੍ਹਾਂ ਦੱਸਿਆ ਕਿ ਮਾਈਕ੍ਰੋ ਟੈਸਟਿੰਗ ਵਿੱਚ ਦੁੱਧ, ਪਨੀਰ, ਮੀਟ, ਮੱਛੀ ਅਤੇ ਦੁੱਧ ਤੋਂ ਬਨਣ ਵਾਲੇ ਕਈ ਪਦਾਰਥ ਸ਼ਾਮਲ ਹਨ ਜਿਨ੍ਹਾਂ ਦੇ ਮਿਆਰ ਅਤੇ ਸ਼ੁੱਧਤਾ ਪ੍ਰਤੀ ਸਾਰਿਆਂ ਨੂੰ ਸਜਗ ਰਹਿਣ ਦੀ ਲੋੜ ਹੈ। ਉਨ੍ਹਾਂ ਦੱਸਿਆ ਕਿ ਸਟੇਟ ਫੂਡ ਕਮਿਸ਼ਨਰ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਵਿੱਚ ਸੈਂਪÇਲੰਗ ਅਤੇ ਟੈਸਟਿੰਗ ਤੇਜ਼ ਕੀਤੀ ਜਾਵੇਗੀ ਅਤੇ ਕਿਸੇ ਵੀ ਤਰ੍ਹਾਂ ਦੀ ਊਣਤਾਈ ਪਾਏ ਜਾਣ ’ਤੇ ਕਾਨੂੰਨ ਅਨੁਸਾਰ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
ਖਾਣ-ਪੀਣ ਵਾਲੇ ਪਦਾਰਥਾਂ ਦੀ ਵਿਕਰੀ ਕਰਨ ਵਾਲਿਆਂ ਨੂੰ ਅਪੀਲ ਕਰਦਿਆਂ ਡਾ. ਲਖਵੀਰ ਸਿੰਘ ਨੇ ਕਿਹਾ ਕਿ ਉਹ ਆਪਣੇ ਪਦਾਰਥਾਂ ਦੀ ਖਰੀਦੋ ਫਰੋਖਤ ਵਾਲੀ ਥਾਂ ਤੋਂ ਆਪਣੇ ਆਊਟਲੈਟਾਂ ਤੱਕ ਵੀ ਕੋਲਡ ਚੇਨ ਨੂੰ ਯਕੀਨੀ ਬਨਾਉਣ ਤਾਂ ਜੋ ਲੋਕਾਂ ਨੂੰ ਸਿਹਤਮੰਦ ਅਤੇ ਤਾਜ਼ੀਆਂ ਵਸਤਾਂ ਉਪਲਬੱਧ ਹੋ ਸਕਣ।
ਇਸ ਮੌਕੇ ਫੂਡ ਸੇਫਟੀ ਅਫ਼ਸਰ ਰਮਨ ਵਿਰਦੀ ਅਤੇ ਹਰਦੀਪ ਸਿੰਘ ਵੀ ਮੌਜੂਦ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp