ਗੜ੍ਹਦੀਵਾਲਾ ਦੇ ਪਿੰਡ ਭਾਨਾ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕਰਵਾਏ ਗਏ ਪਹਿਲੇ ਕਬੱਡੀ ਟੂਰਨਾਮੈਂਟ ਤੇ ਰਿਹਾ ਦੋਆਬਾ ਵਾਰੀਅਰ ਕਲੱਬ ਸੁਰਖਪੁਰ ਦਾ ਕਬਜਾ


(ਜੇਤੂ ਟੀਮ ਨੂੰ ਟ੍ਰਾਫੀ ਦੇ ਕੇ ਸਨਮਾਨਿਤ ਕਰਦੇ ਹੋਏ ਕੈਪਟਨ ਅਮ੍ਰਿਤਪਾਲ ਸਿੰਘ)

ਅਜਿਹੇ ਪੇੰਡੂ ਖੇਡ ਮੇਲੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ : ਹਰਮੀਤ ਸਿੰਘ ਔਲਖ

ਗੜ੍ਹਦੀਵਾਲਾ 10 ਅਪ੍ਰੈਲ (ਚੌਧਰੀ) : ਗੜ੍ਹਦੀਵਾਲਾ ਦੇ ਪਿੰਡ ਭਾਨਾ ਵਿਖੇ ਕਿਸਾਨੀ ਸ਼ੰਘਰਸ਼ ਨੂੰ ਸਮਰਪਿਤ ਪਹਿਲਾ ਕਬੱਡੀ ਟੂਰਨਾਮੈਂਟ ਪਿੰਡ ਵਾਸੀਆਂ ਅਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਕਰਵਾਇਆ ਗਿਆ ਜੋ ਅਮਿੱਟ ਯਾਦਾਂ ਛੱਡਦਾ ਹੋਇਆ ਸਫਲਤਾ ਪੂਰਵਕ ਸੰਪੰਨ ਹੋ ਗਿਆ। ਇਸ ਟੂਰਨਾਮੈਂਟ ਵਿੱਚ ਟੂਰਨਾਮੈਂਟ ਕਮੇਟੀ ਵਲੋਂ ਬੁਲਾਏ ਗਏ ਅੱਠ ਕਲੱਬਾਂ ਦੇ ਮੈਚ ਕਰਵਾਏ ਗਏ। ਜਿਸ ਵਿੱਚ ਦੋਆਬਾ ਵਾਰੀਅਰ ਕਲੱਬ ਸੁਰਖਪੁਰ, ਸ਼ੇਰੇ ਪੰਜਾਬ ਨਿਊਜ਼ੀਲੈਂਡ (ਸ਼ਾਮ ਚੌਰਾਸੀ),ਝਿੰਗੜਕਲਾਂ ਕਲੱਬ, ਬਰਨਾਲਾ ਕਬੱਡੀ ਕਲੱਬ,ਪੋਲੇਵਾਲ ਕਬੱਡੀ ਕਲੱਬ,ਗੁਰੂਦੁਆਰਾ ਸੁਖਚੈਨ ਕਬੱਡੀ ਕਲੱਬ ਫਗਵਾੜਾ,ਬਾਬਾ ਗਾਜੀਦਾਸ ਧਨੋਰੀ ਕਲੱਬ ਨੇ ਭਾਗ ਲਿਆ।ਇਸ ਮੌਕੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਹਰਮੀਤ ਸਿੰਘ ਔਲਖ ਮੁੱਖ ਮਹਿਮਾਨ ਦੇ ਤੌਰ ਤੇ ਹਾਜਰ ਹੋਏ।

ਉਨਾਂ ਫਾਈਨਲ ਖੇਡਣ ਵਾਲੀਆਂ ਟੀਮਾਂ ਦੇ ਖਿਡਾਰੀਆਂ ਨੂੰ ਆਪਣਾ ਆਸ਼ੀਰਵਾਦ ਦਿੱਤਾ।ਇਸ ਮੌਕੇ ਉਨਾਂ ਦੇ ਨਾਲ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਕੈਪਟਨ ਅਮ੍ਰਿਤ ਪਾਲ ਸਿੰਘ ਸੰਧਰ, ਸਰਪੰਚ ਸੁਰਜੀਤ ਸਿੰਘ ਭਾਨਾ ਅਤੇ ਹੋਰ ਪ੍ਰਮੁੱਖ ਸ਼ਖਸੀਅਤਾਂ ਹਾਜਰ ਸਨ।ਇਸ ਮੌਕੇ ਸੰਬੋਧਿਤ ਕਰਦਿਆਂ ਮੁੱਖ ਮਹਿਮਾਨ ਔਲਖ ਨੇ ਕਿਹਾ ਕਿ ਅਜਿਹੇ ਪੇਂਡੂ ਖੇਡ ਮੇਲੇ ਨੌਜਵਾਨਾਂ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਦੇ ਹਨ। ਉਨਾਂ ਕਿਹਾ ਕਿ ਖੇਡਾ ਮਨੁੱਖ ਵਿੱਚ ਸ਼ਰੀਰਕ ਅਤੇ ਮਾਨਸਿਕ ਵਿਕਾਸ ਦੋਵੇਂ ਕਰਦੀਆਂ ਹਨ। ਨੌਜਵਾਨਾਂ ਨੂੰ ਅਜਿਹੇ ਖੇਡ ਮੇਲਿਆਂ ਤੋਂ ਸਿਖਿਆ ਲੈਕੇ ਖੇਡਾਂ ਵਿਚ ਵੱਧ-ਚੜ੍ਹ ਭਾਗ ਲੈਣਾ ਚਾਹੀਦਾ ਹੈ।ਇਸ ਟੂਰਨਾਮੈਂਟ ਦਾ ਫਾਈਨਲ ਮੈਚ ਦੋਆਬਾ ਵਾਰੀਅਰ ਕਲੱਬ ਸੁਰਖਪੁਰ ਅਤੇ ਝਿੰਗੜਕਲਾਂ ਕਲੱਬ ਵਿਚਕਾਰ ਖੇਡਿਆ ਗਿਆ।

ਜਿਸ ਵਿਚ ਸੁਰਖਪੁਰ ਕਲੱਬ ਦੀ ਟੀਮ ਨੇ ਜੇਤੂ ਰਹੀ। ਜਿਸ ਨੂੰ ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਅਮ੍ਰਿਤਪਾਲ ਸਿੰਘ ਸੰਧਰ ਵਲੋਂ 51ਹਜਾਰ ਦੀ ਰਾਸ਼ੀ ਤੇ ਟ੍ਰਾਫੀ ਅਤੇ ਦੂਜੇ ਸਥਾਨ ਤੇ ਰਹੀ ਝਿੰਗੜਕਲਾਂ ਕਲੱਬ ਦੀ ਟੀਮ ਨੂੰ 41 ਹਜਾਰ ਰੁਪਏ ਤੇ ਟ੍ਰਾਫੀ ਦੇ ਕੇ ਟੂਰਨਾਮੈਂਟ ਕਮੇਟੀ ਪ੍ਰਧਾਨ ਕੈਪਟਨ ਅਮ੍ਰਿਤਪਾਲ ਸਿੰਘ ਸੰਧਰ ਵਲੋਂ ਨਵਾਜਿਆ ਗਿਆ।ਇਸ ਟੂਰਨਾਮੈਂਟ ਦੇ ਬੈਸਟ ਰੇਡਰ ਜੱਸਾ ਭਾਨਾ ਤੇ ਜੋਤਾ ਨੂੰ ਸਯੁੰਕਤ 12 ਹਜਾਰ ਅਤੇ ਬੈਸਟ ਜਾਫੀ ਯਾਧਾ ਸੁਰਖਪੁਰ ਤੇ ਯੋਧਾ ਸੁਰਖਪੁਰ ਨੂੰ ਵੀ ਸੰਯੁਕਤ 12 ਹਜਾਰ ਰੁਪਏ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਟੂਰਨਾਮੈਂਟ ਦੌਰਾਨ ਕਿਸਾਨੀ ਸੰਘਰਸ਼ ਦੌਰਾਨ ਦਿੱਲੀ ਵਿਖੇ ਸ਼ਹੀਦ ਹੋਏ ਕਿਸਾਨ ਨਿਰਮਲ ਸਿੰਘ ਦੇ ਪਰਿਵਾਰ ਨੂੰ ਸ.ਮਨਜੀਤ ਸਿੰਘ ਯੂ ਐਸ ਏ ਅਤੇ ਸ਼ਾਹੀ ਪਰਿਵਾਰ ਵਲੋਂ ਭੇਜੀ ਗਈ 1 ਲੱਖ ਰੁਪਏ ਦੀ ਰਾਸ਼ੀ ਸ਼ਹੀਦ ਦੇ ਭਰਾ ਅਮਰੀਕ ਸਿੰਘ ਨੂੰ ਆਮ ਆਦਮੀ ਪਾਰਟੀ ਦੇ ਨੇਤਾ ਹਰਮੀਤ ਸਿੰਘ ਔਲਖ ਦੇ ਹੱਥੋਂ ਸੌਂਪੀ ਗਈ।ਇਸ ਮੌਕੇ ਟੂਰਨਾਮੈਂਟ ਨੂੰ ਸਫਲ ਬਣਾਉਣ ਲਈ ਸਵ. ਸ਼ਮਿੰਦਰ ਸਿੰਘ ਸਾਬਕਾ ਸਰਪੰਚ ਭਾਨਾ ਦੇ ਪਰਿਵਾਰ ਤੇ ਪਿੰਡ ਦੇ ਸਮੂਹ ਐਨ ਆਰ ਆਈ ਵੀਰਾਂ ਅਤੇ ਇਲਾਕੇ ਦੇ ਲੋਕਾਂ ਦਾ ਕੈਪਟਨ ਅਮ੍ਰਿਤਪਾਲ ਸਿੰਘ ਸੰਧਰ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਸਰਪੰਚ ਸੁਰਜੀਤ ਸਿੰਘ ਭਾਨਾ,ਸੋਨੂੰ ਭਾਨਾ, ਨੰਬਰਦਾਰ ਸੁਖਵੀਰ ਸਿੰਘ,ਬਲਦੇਵ ਸਿੰਘ ਦੇਬੀ,ਬਲਦੇਵ ਸਿੰਘ ਸੰਧਰ, ਗੁਰਨਾਮ ਸਿੰਘ ਸਾਬਕਾ ਸਰਪੰਚ, ਮਾਸਟਰ ਜਸਪਾਲ ਸਿੰਘ ਸੋਨੀ ਮਾਸਟਰ ਹਰਪਾਲ ਸਿੰਘ ਸਮੇਤ ਭਾਰੀ ਗਿਣਤੀ ਵਿੱਚ ਇਲਾਕੇ ਦੇ ਖੇਡ ਪ੍ਰੇਮੀ ਹਾਜਰ ਸਨ 
 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply