ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਦੁਹਰਾਈ- ਮਹਿੰਦਰ ਸਿੰਘ ਪਰਵਾਨਾ

01 ਜਨਵਰੀ 2006 ਤੋਂ 30 ਨਵੰਬਰ 2011 ਤੱਕ ਸੇਵਾ ਮੁਕਤ ਕਰਮਚਾਰੀਆਂ ਦੀ ਪੈਨਸ਼ਨ ਦੁਹਰਾਈ
ਹੁਸ਼ਿਆਰਪੁਰ, (Nisha,Naveet) ਪੰਜਾਬ ਸਟੇਟ ਪੈਨਸ਼ਨਰਜ ਕੰਨਫੈਡਰੇਸ਼ਨ (ਰਜਿ:) ਦੇ ਸੂਬਾਈ ਚੇਅਰਮੈਨ ਮਹਿੰਦਰ ਸਿੰਘ ਪਰਵਾਨਾ ਨੇ ਲਿਖਤੀ ਬਿਆਨ ਜਾਰੀ ਕਰਦੇ ਹੋਏ ਦਸਿਆ ਹੈ ਕਿ ਪੰਜਾਬ ਸਰਕਾਰ ਨੇ 01 ਜਨਵਰੀ 2006 ਤੋਂ 30 ਨਵੰਬਰ 2011 ਦੇ ਸਮਂੇ ਦੌਰਾਨ ਪੰਜਾਬ ਸਰਕਾਰ ਦੇ ਸੇਵਾ ਮੁਕਤ ਕਰਮਚਾਰੀਆਂ ਨੂੰ 1 ਦਸੰਬਰ 2011 ਤੋਂ ਵੱਧੇ ਹੋਏ ਪੇ-ਬੈਂਡ ਅਤੇ ਗਰੇਡ-ਪੇ ਅਨੂਸਾਰ ਪੈਨਸ਼ਨ ਦੁਹਰਾਈ ਦਾ ਲਾਭ ਪੱਤਰ ਨੰ: 4/61/2014-2ਢਫਫਛ-1052 ਮਿਤੀ 04 ਜੁਲਾਈ 2019 ਅਨੂਸਾਰ ਜਾਰੀ ਕਰ ਦਿੱਤਾ ਹੈ। ਇਸ ਸਮੇਂ ਦੌਰਾਨ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਬਹੁਤ ਵਿੱਤੀ ਘਾਟਾ ਪੈਂਦਾ ਸੀ।

 

 

ਜਿਸ ਦੀ ਪੂਰਤੀ ਲਈ ਪੈਨਸ਼ਨਰਾਂ ਦੇ ਲੰਬੇ ਸੰਘਰਸ਼ ਅਤੇ ਕੁੱਝ ਸੁਹਿਰਦ ਸਾਥੀਆਂ ਵਲੋਂ ਮਾਨਯੋਗ ਹਾਈ ਕੋਰਟ ਵਿੱਚ ਰਿੱਟਾਂ ਕਰਨ ਕਾਰਨ ਇਹ ਪ੍ਰਾਪਤੀ ਹੋਈ ਹੈ। ਸਮੁੱਚੇ ਪੈਨਸ਼ਨਰ ਵਰਗ ਨੂੰ ਅਪੀਲ ਕਰਦੇ ਹੋਏ ਸ੍ਰੀ ਪਰਵਾਨਾ ਨੇ ਕਿਹਾ ਕਿ ਸੰਗਠਿਤ ਅਤੇ ਤਿੱਖੇ ਘੋਲਾਂ ਤੋਂ ਬਿਨਾਂ ਕੋਈ ਪ੍ਰਾਪਤੀ ਨਹੀਂ ਹੋ ਸਕਦੀ। ਇਸ ਲਈ ਆਉਣ ਵਾਲੇ ਸਮੇਂ ਵਿੱਚ ਸਮੁੱਚੇ ਵਰਗ ਨੂੰ ਸੰਗਠਿਤ ਹੋ ਕੇ ਲਗਾਤਾਰ ਸੰਘਰਸ਼ ਲਈ ਤਿਆਰ ਰਹਿਣਾ ਚਾਹੀਦਾ ਹੈ ਤਾਂ ਜੋ ਪੈਨਸ਼ਨਰਾਂ ਦੀਆਂ ਲਟਕਦੀਆਂ ਅਤੇ ਭੱਖਦੀਆਂ ਮੰਗਾਂ ਜਿਵੇਂ ਕਿ ਡੀ.ਏ.ਦੀਆਂ ਕਿਸ਼ਤਾਂ ਅਤੇ ਬਕਾਇਆ ਜਾਰੀ ਕਰਾਉਣਾ, ਛੇਵਾਂ ਤਨਖਾਹ ਕਮਿਸ਼ਨ ਲਾਗੂ ਕਰਾਉਣਾ, ਕੈਸ਼ਲੈਸ ਇਲਾਜ ਪ੍ਰਣਾਲੀ ਨੂੰ ਸੋਧ ਕੇ ਲਾਗੂ ਕਰਵਾਉਣਾ ਆਦਿ ਮੰਗਾਂ ਦੀ ਪ੍ਰਾਪਤੀ ਕੀਤੀ ਜਾ ਸਕੇ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply