LATEST…ਜਿਲਾ ਹੁਸ਼ਿਆਰਪੁਰ ਚ ਕੋਰੋਨਾ ਨਾਲ ਹੋਇਆਂ 8 ਮੌਤਾਂ,161 ਹੋਰ ਲੋਕਾਂ ਦੀ ਰਿਪੋਰਟ ਆਈ ਪਾਜਿਟਿਵ


ਹੁਸ਼ਿਆਰਪੁਰ 12 ਅਪ੍ਰੈਲ ( ਚੌਧਰੀ ) : ਅੱਜ  ਫਲੂ ਵਰਗੇ ਸ਼ੱਕੀ ਲੱਛਣਾ ਵਾਲੇ  2238 ਨਵੇ ਸੈਪਲ ਲੈਣ  ਨਾਲ ਅਤੇ 1963  ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 161 ਨਵੇਂ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 15380 ਹੋ ਗਈ ਹੈ।ਜਿਲੇ ਵਿੱਚ ਕੋਵਿਡ -19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 410408 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 393314 ਸੈਂਪਲ ਨੈਗਟਿਵ,ਜਦ ਕਿ 3326  ਸੈਂਪਲਾਂ ਦੀ ਰਿਪੋਟ ਦਾ ਇੰਤਜਾਰ ਹੈ,202 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 641ਹੈ।ਐਕਟਿਵ ਕੇਸਾ ਦੀ ਗਿਣਤੀ1144 ਹੈ,ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 14812 ਹੈ।ਸਿਵਲ ਸਰਜਨ ਡਾ. ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ  161 ਮਰੀਜ ਪਜੇਟਿਵ ਪਾਏ ਗਏ ਹਨ, ਹੁਸ਼ਿਆਰਪੁਰ ਸ਼ਹਿਰ ਦੇ 13  ਪਾਜੇਟਿਵ ਮਰੀਜ ਹਨ, ਤੇ ਬਾਕੀ  148 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ। ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 08 ਮੌਤਾਂ ਹੋਈਆਂ ਹਨ। 

(1) 90 ਸਾਲਾ ਔਰਤ ਵਾਸੀ ਮਾਹਿਲਪੁਰ , ਆਈ ਵੀ ਬਾਈ ਹਸਪਤਾਲ ਹੁਸ਼ਿਆਰਪੁਰ  ਵਿਖੇ ਹੋਈ ਹੈ (2) 62 ਸਾਲਾ ਔਰਤ ਵਾਸੀ ਇਪਰੂਮੌਟ ਟਰੱਸਟ ਕਲੋਨੀ ਹੁਸਿਆਰਪੁਰ ਦੀ ਮੌਤ ਐਵੀ ਬਾਈ ਹੁਸ਼ਿਆਰਪੁਰ (3) 85 ਸਾਲਾ ਔਰਤ ਵਾਸੀ ਪੰਜ ਗੁਰਾਇਆ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (4) 46 ਸਾਲਾ ਔਰਤ ਵਾਸੀ ਕੋਠੀ ਦੀ ਮੌਤ ਸਿਵਲ ਹਸਪਤਾਲ ਦਸੂਹਾ (5) 35 ਸਾਲਾ ਪੁਰਸ਼ ਵਾਸੀ ਬੋਲੋਵੈਲ ਬਲਾਕ ਬੁੱਡਾਬਢ਼  ਦੀ ਮੌਤ ਸਵਲ ਹਸਪਤਾਲ ਦਸੂਹਾ (6) 80 ਸਾਲਾ ਔਰਤ ਵਾਸੀ ਜਲੋਵਾਲ ਦੀ ਮੌਤ ਸਵਲ ਹਸਪਤਾਲ ਨੂੰ ਲਿਆਦੇ ਹੋਏ ਰਸਤੇ ਵਿੱਚ ਮਰ ਗਈ (7) 72 ਸਾਲਾ ਵਿਆਕਤੀ ਵਾਸੀ ਰੇਪੁਰ ਦੀ ਮੌਤ ਜੋਸੀ ਹਸਪਤਾਲ ਜਲੰਧਰ (8) 55 ਸਾਲਾ ਔਰਤ ਵਾਸੀ ਪਡੋਰੀ ਰੁਕਮਂਣ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੀ ਹੈ  ।

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

ਬਾਹਰੋਂ ਆਏ ਕੇਸ -11
ਜਿਲੇ ਦੇ ਕੇਸ 161
ਕੁੱਲ –161 +11= 172 

 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply