LATEST.. ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਵਿਅਕਤੀ ਦੇ ਇਲਾਜ ਲਈ 15 ਹਾਜ਼ਰ ਰੁਪਏ ਦੀ ਦਿੱਤੀ ਆਰਥਿਕ ਸਹਾਇਤਾ

ਗੜ੍ਹਦੀਵਾਲਾ 12 ਅਪ੍ਰੈਲ (ਚੌਧਰੀ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਰਾਮ ਬਲੀ ਨਿਵਾਸੀ ਕੰਧਾਲਾ ਨੌਰੰਗਪੁਰ ਦੇ ਇਲਾਜ ਲਈ 15 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ। ਇਸ ਮੌਕੇ ਸੰਸਥਾ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਇਨਾਂ ਨੂੰ ਸਾਹ ਦੀ ਸਮੱਸਿਆ ਆਣ ਕਰਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਜਿੱਥੇ ਇਲਾਜ ਦੌਰਾਨ ਲਗਭਗ 4 ਲੱਖ ਰੁਪਏ ਦਾ ਖਰਚ ਹੋ ਗਿਆ ਸੀ। ਪਰਿਵਾਰ ਵਿੱਚ ਆਰਥਿਕ ਤੰਗੀ ਹੋਣ ਕਾਰਨ ਇਨ੍ਹਾਂ ਨੂੰ ਇਲਾਜ ਕਰਵਾਉਣ ਵਿੱਚ ਕਾਫੀ ਮੁਸ਼ਕਿਲਾਂ ਆ ਰਹੀਆਂ ਸੀ। ਪਰਿਵਾਰ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਸੁਸਾਇਟੀ ਮੈਂਬਰਾਂ ਨੇ ਉਨਾਂ ਦੇ ਘਰ  ਵਿਖੇ ਪਹੁੰਚ ਕੇ ਪਰਿਵਾਰ ਨੂੰ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਮਨਦੀਪ ਸਿੰਘ,ਨਵਦੀਪ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply