ਡੀ.ਈ.ਓ. ਵੱਲੋਂ ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ
ਬਿਹਤਰ ਸਿੱਖਿਆ ਲਈ ਮਾਤਾ ਪਿਤਾ ਆਪਣੇ ਬੱਚਿਆ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਉਣ : ਸੁਰਜੀਤਪਾਲ
ਦੀਨਾਨਗਰ 13 ਅਪ੍ਰੈਲ (ਰਾਜਨ ਬਿਊਰੋ )
ਸਿੱਖਿਆ ਮੰਤਰੀ ਪੰਜਾਬ ਵਿਜੈਇੰਦਰ ਸਿੰਗਲਾ ਦੀ ਯੋਗ ਅਗਵਾਈ ਵਿੱਚ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਸਹਿਯੋਗ ਨਾਲ ਸਰਕਾਰੀ ਸਕੂਲਾਂ ਦੀ ਨੁਹਾਰ ਦਿਨੋ ਦਿਨ ਬਦਲ ਰਹੀ ਹੈ। ਸਰਕਾਰੀ ਸਕੂਲਾਂ ਦੀ ਪੜ੍ਹਾਈ ਜਿੱਥੇ ਉੱਚ ਪੱਧਰ ਦੀ ਹੈ ਉੱਥੇ ਦਿੱਖ ਪੱਖੋਂ ਵੀ ਨਿੱਜੀ ਸਕੂਲਾਂ ਨੂੰ ਮਾਤ ਪਾਉਂਦੇ ਹਨ। ਇਸ ਕਰਕੇ ਸਮਾਜਿਕ ਭਾਈਚਾਰੇ ਦਾ ਸਰਕਾਰੀ ਸਕੂਲਾਂ ਪ੍ਰਤੀ ਰੁਝਾਨ ਦਿਨੋ ਦਿਨ ਵੱਧ ਰਿਹਾ ਹੈ।
ਬੀਤੇ ਦਿਨੀ ਡੀ.ਈ.ਓ. ਸੈਕੰ:/ਐਲੀ: ਸੁਰਜੀਤਪਾਲ ਵੱਲੋਂ ਸਰਕਾਰੀ ਸੀਨੀ: ਸੈਕੰ: ਸਕੂਲ ਝੜੋਲੀ ਵਿਖੇ ਸਰਕਾਰੀ ਸਕੂਲਾਂ ਵਿੱਚ ਨਵੇਂ ਸ਼ੈਸ਼ਨ ਨਵੇ ਦਾਖਲੇ ਦੇ ਪ੍ਰਚਾਰ ਲਈ ਤਿਆਰ ਕੀਤੇ ਆਟਾ ਰਿਕਸ਼ਾ ਨੂੰ ਹਰੀ ਝੰਡੀ ਦਿਖਾ ਕੇ ਦਾਖਲਾ ਮੁਹਿੰਮ ਦਾ ਆਗਾਜ਼ ਕੀਤਾ। ਇਸ ਦੌਰਾਨ ਉਨ੍ਹਾਂ ਪਿੰਡ ਵਿੱਚ ਘਰ ਘਰ ਜਾ ਕੇ ਬੱਚਿਆ ਦੇ ਮਾਤਾ ਪਿਤਾ ਨੂੰ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਦਾਖਲ ਕਰਨ ਲਈ ਪ੍ਰੇਰਿਤ ਕੀਤਾ।
ਉਨ੍ਹਾਂ ਬੱਚਿਆ ਦੇ ਮਾਤਾ ਪਿਤਾ ਨੂੰ ਅਪੀਲ ਕੀਤੀ ਕਿ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਲੈਣ ਲਈ ਆਪਣੇ ਬੱਚੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ। ਉਨ੍ਹਾਂ ਜਾਣਕਾਰੀ ਦਿੱਤੀ ਕਿ ਅਧਿਆਪਕਾਂ ਵੱਲੋਂ ਵੱਖ ਵੱਖ ਮਾਧਿਅਮਾਂ ਦੁਆਰਾਂ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ।
ਇਸ ਦੌਰਾਨ ਪ੍ਰਿੰਸੀਪਲ ਅਨਿਲ ਭੱਲਾ ਨੇ ਜਾਣਕਾਰੀ ਦਿੱਤੀ ਕਿ ਨਵੇਂ ਦਾਖਲੇ ਦੇ ਪ੍ਰਚਾਰ ਦੇ ਮੱਦੇਨਜਰ ਤਿਆਰ ਕੀਤਾ ਇਹ ਆਟੋਰਿਕਸ਼ਾ ਦਾ ਸਡਿਊਲ ਬਣਾਇਆਂ ਹੈ ਜੋ ਕਿ ਇਸ ਅਨੁਸਾਰ ਬਲਾਕ ਦੀਨਾਨਗਰ-1ਦੇ ਵੱਖ ਵੱਖ ਸਕੂਲਾਂ ਅਤੇ ਇਲਾਕਿਆਂ ਵਿੱਚ ਪ੍ਰਚਾਰ ਕਰੇਗਾ। ਇਸ ਮੌਕੇ ਜਿਲ੍ਹਾ ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ , ਪਵਨ ਅੱਤਰੀ ,ਪ੍ਰਿੰਸੀਪਲ ਵਿਜੈ ਕੁਮਾਰ,ਰਵੀ ਭੂਸ਼ਨ,ਹੈਡਮਾਸਟਰ ਅਵਨੀਸ਼ ਕੁਮਾਰ,ਅਮਨ ਕੁਮਾਰ ਮੀਡੀਆ ਇੰਚਾਰਜ, ਜਰਨੈਲ ਸਿੰਘ ਲੈਕਚਰਾਰ, ਅਜੇ ਕੁਮਾਰ ਅੰਗਰੇਜੀ ਮਾਸਟਰ,ਅਜੀਤ, ਨੂਤਨ,ਦੀਪਕ, ਸ੍ਰਿਸ਼ਟਾ, ਰਿਤੂ,ਲਾਗਲੇ ਪਿੰਡਾਂ ਦੇ ਸਰਪੰਚ, ਮੁਹਤਬਰ ਲੋਕ ਅਤੇ ਮਾਪੇ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp