LATEST..ਤਲਵਾੜਾ ‘ਚ ਸੀ ਆਈ ਏ ਸਟਾਫ਼ ਹੁਸ਼ਿਆਰਪੁਰ ਨੇ ਨਕਲੀ ਸ਼ਰਾਬ ਤਿਆਰ ਕਰਨ ਲਈ ਸਪਿੱਰਟ ਚੋਰੀ ਕਰਦਿਆਂ 3 ਕਾਰਾਂ,2 ਟੈਂਕਰਾਂ ਸਮੇਤ 6 ਲੋਕਾਂ ਨੂੰ ਕੀਤਾ ਕਾਬੂ,ਮਾਮਲਾ ਦਰਜ

ਤਲਵਾੜਾ / ਦਸੂਹਾ 14 ਅਪ੍ਰੈਲ (ਚੌਧਰੀ) : ਸੀਆਈਏ ਸਟਾਫ਼ ਹੁਸ਼ਿਆਰਪੁਰ ਅਤੇ ਤਲਵਾੜਾ ਪੁਲਸ ਪੁਲਿਸ ਦੇ ਸਹਿਯੋਗ ਨਾਲ ਸਪਿਰਟ ਚੋਰੀ ਕਰਦੇ 3 ਕਾਰਾਂ, 2 ਟੈਂਕਰਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਅਜਮੇਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀ ਆਈ ਏ ਸਟਾਫ਼ ਏ ਐਸ ਆਈ ਨਵਜੋਤ ਸਿੰਘ, ਏ ਐਸ ਆਈ ਸੁਖਦੇਵ ਸਿੰਘ ਆਪਣੇ ਸਾਥੀਆਂ ਸਮੇਤ ਬਾ ਸਿਲਸਿਲਾ ਬਰਾਏ ਗਸਤ ਬਾ ਚੈਕਿਗ ਪੂਰਸ਼ਾ ਦੇ ਸਬੰਧ ਵਿੱਚ ਤਲਵਾੜਾ ਤੇ ਦੌਲਤਪੁਰ ਰੋਡ ਅੰਬੀ ਅੱਡਾ ਮੌਜੂਦ ਸੀ ਤਾਂ ਮੁਖਬਰ ਖਾਸ ਨੇ ਮੇਰੇ ਪਾਸ ਹਾਜਰ ਆ ਕੇ ਇਤਲਾਹ ਦਿੱਤੀ ਕਿ ਗੁਰਵਿੰਦਰ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਝੁੱਗੀਆਂ ਥਾਣਾ ਜੁਲਕਾ ਜਿਲਾ ਪਟਿਆਲਾ ਜਿਸ ਪਾਸ ਟੈਂਕਰ ਨੰਬਰੀ PB-11-CL-4049,ਦਾਰਾ ਖਾਨ ਪੁੱਤਰ ਅਬਦੁੱਲ ਗਫੂਰ ਵਾਸੀ ਗਾਰਦੀ ਨਗਰ ਥਾਣਾ ਸੰਭੂ ਜਿਲਾ ਪਟਿਆਲਾ ਜਿਸ ਪਾਸ ਟੈਂਕਰ ਨੰਬਰੀ PB-10-DZ-1147, ਰਕੇਸ ਉਰਫ ਬਾਬਾ ਪੁੱਤਰ ਮਹਿੰਦਰ ਵਾਸੀ ਗੰਗਵਾਲ ਥਾਣਾ ਇੰਦਰਾ ਜਿਲਾ ਕਾਂਗੜਾ ਹਿਮਾਚਲ ਪ੍ਰਦੇਸ ਪਾਸ ਇੱਕ- ਆਈ 20 ਕਾਰ ਨੰਬਰੀ PB-23R-0254,ਨਰਿੰਦਰ ਲਾਲ ਉਰਫ ਰਿੰਕੂ ਪੁੱਤਰ ਰਮੇਸ਼ ਲਾਲ ਵਾਸੀ ਸੋਹਲ ਬਾਣਾ ਧਾਰੀਵਾਲ ਜ਼ਿਲਾ ਗੁਰਦਾਸਪੁਰ ਪਾਸ ਕਾਰ ਹਾਡਾ ਸਵਿੱਕ ਨੰਬਰੀ PB-74-8181, ਗੁਰਚਰਨ ਸਿੰਘ ਉਰਫ ਸਿੰਦਾ ਪੁੱਤਰ ਹਰਭਜਨ ਸਿੰਘ ਵਾਸੀ ਚੂੜੀਆਂ ਥਾਣਾ ਹਾਜੀਪੁਰ ਜਿਲਾ ਹੁਸਿਆਰਪੁਰ ਪਾਸ ਕਾਰ UP-14-AM-255ਮਾਰਕਾ SX4 ਅਤੇ ਦਿਨੇਸ਼ ਪੁੱਤਰ ਤੇ ਪ੍ਰਕਾਸ਼ ਵਾਸੀ ਦੀਨਾ ਨਗਰ ਪੁਰਾਣੀ ਅਬਾਦੀ ਅਵਾਖਾ ਥਾਣਾ ਦੀਨਾ ਨਗਰ ਜਿਲਾਗੁਰਦਾਸਪੁਰ ਇਨਾਂ ਵਿਅਕਤੀਆ ਨੇ ਆਪਣਾ ਇਹ ਗੈਂਗ ਬਣਾਇਆ ਹੋਇਆ ਹੈ ਜੋ ਇਹ ਵਿਅਕਤੀ ਟੈਕਰਾਂ ਵਿੱਚ ਸਪਿੱਰਟ ਚੋਰੀ ਕਰਕੇ ਉਸ ਤੋਂ ਜਾਅਲੀ,ਨਸ਼ੀਲੀ ਅਤੇ ਜਹਿਰੀਲੀ ਸ਼ਰਾਬ ਤਿਆਰ ਕਰਕੇ ਭੋਲੇ ਭਾਲੇ ਲੋਕਾਂ ਨੂੰ ਵਧੀਆ ਸ਼ਰਾਬ ਦੱਸ ਕੇ ਵੇਚਦੇ ਹਨ। ਜੋ ਇਸ ਤੋਂ ਪਹਿਲਾ ਵੀ ਇਸ ਸਪਿੱਰਟ ਤੇ ਜਾਲੀ ਨਸ਼ੀਲੀ ਅਤੇ  ਜਹਿਰੀਲੀ ਸ਼ਰਾਬ ਨਾਲ ਅੰਮ੍ਰਿਤਸਰ ਅਤੇ ਤਰਨ ਤਾਰਨ ਏਰੀਆ ਵਿੱਚ ਕਾਫੀ ਜਾਨੀ ਨੁਕਸਾਨ ਹੋਇਆ ਸੀ । ਜੋ ਹੁਣ ਇਸ ਵਕਤ ਇਹ ਵਿਅਕਤੀ ਪਿੰਡ ਬਰਿੰਗਲੀ ਨੇੜੇ ਸੰਜੂ ਢਾਬਾ ਦੀ ਬੈਕ ਸਾਇਡ ਖੁੱਡ ਵਿੱਚ ਟੈਂਕਰਾ ਵਿੱਚ ਸਪਿੱਰਟ ਚੋਰੀ ਕਰਕੇ ਪਾਇਪ ਰਾਹੀ ਪਲਾਸਟਿਕ ਦੇ ਕੈਨਾਂ ਵਿੱਚ ਭਰ ਰਹੇ ਹਨ ਜੇਕਰ ਇਸੇ ਵਕਤ ਰੇਡ ਕੀਤਾ ਜਾਵੇ ਤਾ ਉਕਤ ਸਾਰੇ ਵਿਅਕਤੀ ਰੰਗੇ ਹੱਥੀ ਕਾਬੂ ਆ ਸਕਦੇ ਹਨ ਅਤੇ ਜਾਨੀ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦਾ ਹੈ।ਤਲਵਾੜਾ ਪੁਲਸ ਨੇ ਮੌਕੇ ਤੇ ਪਹੁੰਚਕੇ 3 ਕਾਰਾਂ, 2 ਟੈਂਕਰਾਂ ਸਮੇਤ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply