EDITORIAL-ਪਾਣੀ ਦੀ ਸਮੱਸਿਆ ਦੇ ਹੱਲ ਲਈ ਮਿਲ ਕੇ ਕਰਨੇ ਹੋਣਗੇ ਯਤਨ

-ਛਪੜਾਂ ਦੀ ਸਫਾਈ ਕਰਕੇ ਫਿਲਟਰ ਕਰਕੇ ਪਾਣੀ ਨੂੰ ਪੀਣਯੋਗ ਬਣਾਇਆ ਜਾ ਸਕਦਾ ਹੈ 
HOSHIARPUR : ਪਿੰਡਾਂ ਦੀ ਦੋ ਚੀਜਾਂ ਪਿੰਡਾਂ ਦੀ ਪਹਿਚਾਣ ਹਨ,  ਇੱਕ ਤਾਂ ਜਿੱਥੇ ਪਿੰਡਾਂ ਦੇ ਸਿਆਣੇ ਬੰਦੇ ਬੈਠਦੇ ਹਨ ਜਿਸਨੂੰ ਸਥ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ ਅਤੇ ਦੂਜਾ ਪਿੰਡਾਂ ਦੇ ਛਪੜ• ।  ਦੋਵੇਂ ਹੀ ਪਿੰਡ ਲਈ ਫਾਇਦੇਮੰਦ ਹੀ ਹਨ। ਸਿਆਣੇ ਬੰਦੇ ਦੀ ਸਲਾਹ ਨੂੰ ਜੇਕਰ ਮੰਨਿਆ ਜਾਵੇ ਤਾਂ ਉਹ ਵੀ ਫਾਇਦਾ ਦਿੰਦੀ ਹੈ ਦੂਸਰਾ ਜੇਕਰ ਪਿੰਡਾਂ ਦੇ ਛੱਪੜਾਂ ਦੀ ਹਾਲਾਤ ਨੂੰ ਸੁਧਾਰ ਲਿਆ ਜਾਵੇ ਤਾਂ ਉਸ ਨਾਲ ਜਿਥੇ ਪਾਣੀ ਦੇ ਡਿੱਗਦੇ ਪੱਧਰ ਨੂੰ ਬਚਾਇਆ ਜਾ ਸਕਦਾ ਹੈ, ਉਥੇ ਹੀ ਛਪੜਾਂ ਦੇ ਪਾਣੀ ਨੂੰ ਫਿਲਟਰ ਕਰਕੇ ਪੀਣ ਯੋਗ ਵੀ ਬਣਾਇਆ ਜਾ ਸਕਦਾ ਹੈ। ਦੋਵੇਂ ਹੀ  ਪਿੰਡਾਂ ਵਿੱਚੋਂ ਲੱਗਭੱਗ ਖ਼ਤਮ ਹੋਣ  ਦੇ ਕੰਡੇ ਉੱਤੇ ਹਨ ।

 

ਸਿਆਣਿਆਂ ਦੇ ਬੈਠਣ ਵਾਲੇ ਥਾਂ ( ਸਥ )  ਦੀ ਹਾਲਤ ਤਾਂ ਫਿਰ ਵੀ ਕੁੱਝ ਹੱਦ ਤੱਕ ਠੀਕ ਹੈ ਲੇਕਿਨ ਪਿੰਡਾਂ ਦੀਆਂ ਛਪੜਾਂ ਦੀ ਹਾਲਾਤ ਬਹੁਤ ਹੀ ਤਰਸਯੋਗ ਬਣੀ ਹੋਈ ਹੈ ।  ਪਿੰਡਾਂ ਦੇ ਲੋਕਾਂ ਨੇ ਇਸਨੂੰ ਸਿਰਫ ਗੰਦਗੀ ਸਿੱਟਣ ਦਾ ਇੱਕ ਠਿਕਾਣਾ ਬਣਾ ਲਿਆ ਹੈ ,  ਉਸਦੀ ਵੱਲ ਕੋਈ ਧਿਆਨ ਨਹੀਂ ਦਿੰਦਾ ।   ਇਸ ਮਾਮਲੇ ਨੂੰ ਲੈ ਕੇ ਹਰ ਕੋਈ ਆਪਣੀ ਆਪਣੀ ਜਿੰਮੇਵਾਰੀ ਤੋਂ ਮੂੰਹ ਮੋੜਦਾ ਹੈ ,  ਪਿੰਡ ਨਿਵਾਸੀ ਕਹਿੰਦੇ ਹੈ ਇਹ ਕੰਮ ਪੰਚਾਇਤ ਦਾ ਹੈ ,  ਪੰਚਾਇਤ ਕਹਿੰਦੀ ਹੈ ਇਹ ਕੰਮ ਪ੍ਰਸ਼ਾਸਨ ਦਾ ਹੈ ,  ਲੇਕਿਨ ਪ੍ਰਸ਼ਾਸਨ  ਦੇ ਅਧਿਕਾਰੀ ਤਾਂ ਪਹਿਲਾਂ ਹੀ ਆਪਣੀ ਜਿੰਮੇਵਾਰੀ ਤੋਂ ਦੌੜਨ ਲਈ ਪ੍ਰਸਿੱਧ ਹੈ ।  ਕੁਲ ਮਿਲਾਕੇ ਜੇਕਰ ਵੇਖਿਆ ਜਾਵੇ ਤਾਂ ਇਹ ਗੱਲ ਸਪੱਸ਼ਟ ਤੌਰ ਉੱਤੇ ਕਹੀ ਜਾ ਸਕਦੀ ਹੈ ਕਿ ਕੋਈ ਵੀ ਆਪਣੀ ਜਿੰਮੇਵਾਰੀ ਨੂੰ ਨਿਭਾਉਣ ਨੂੰ ਤਿਆਰ ਨਹੀਂ ਹੈ ।

Advertisements

 

ਛਪੜਾਂ ਦੀ ਸਫਾਈ ਲਈ ਵੀ ਚਲਾਇਆ ਜਾਵੇ ਸਫਾਈ ਅਭਿਆਨ
ਪਿੰਡਾਂ ਦੇ ਛਪੜਾਂ ਦੀ ਸਫਾਈ ਵਿੱਚ ਪੰਚਾਇਤ ਅਤੇ ਪ੍ਰਸ਼ਾਸਨ ਦੀ ਭੂਮਿਕਾ ਅਹਿਮ ਹੈ ।  ਪ੍ਰਸ਼ਾਸਨ ਅਤੇ ਪੰਚਾਇਤ ਜੇਕਰ ਮਿਲਕੇ ਦੋਵੇਂ ਚਾਉਣ ਤਾਂ ਪਿੰਡ ਛਪੜਾਂ ਨੂੰ  ਸਾਇਡਾਂ ਤੋਂਂ ਪੱਕਾ ਕਰਕੇ ਗੰਦਗੀ ਤੋਂ ਬਚਾਅ ਕੇ ਉਸਨੂੰ ਸੁੰਦਰਤਾ ਪ੍ਰਦਾਨ ਕਰ ਸੱਕਦੇ ਹਨ ।  ਇਸ ਨਾਲ ਜਿਥੇ ਪਿੰਡ ਦੀ ਸਫਾਈ ਵੀ ਰਹਿ ਸਕਦੀ ਹੈ, ਦੂਸਰਾ ਪਿੰਡਾਂ ਵਿਚ ਕਿਸੇ ਬੀਮਾਰੀ ਦੇ ਫੈਲਣ ਤੋਂ ਬਚਆ ਹੋ ਸਕਦਾ ਹੈ।  ਪ੍ਰਸ਼ਾਸਨ ਵਲੋਂ ਸਫਾਈ ਅਭਿਆਨ ਨੂੰ ਲੈ ਕੇ ਮੁਹਿਮਾਂ ਚਲਾਈਆਂ ਜਾਂਦੀਆਂ ਹਨ ਲੇਕਿਨ ਉਹ ਮੁਹਿੰਮ ਕੇਵਲ ਗਲੀਆਂ ,  ਜਨਤਕ ਥਾਂਵਾਂ,  ਧਾਰਮਿਕ ਸਥਾਨਾਂ ਅਤੇ ਹੋਰ ਸਥਾਨਾਂ ਤੱਕ ਹੀ ਸੀਮਿਤ ਹੋ ਕੇ ਰਹਿ ਜਾਂਦੀ ਹੈ ,  ਜਿਥੇ ਕਿ ਜੇਕਰ ਸਫਾਈ ਅਭਿਆਨ ਨਾ ਵੀ ਚਲਾਇਆ ਜਾਵੇ ਤਾਂ ਪਿੰਡ ਵਿੱਚ ਸਫਾਈ ਕਰਨ ਵਾਲੇ ਸਫਾਈ ਕਰ ਜਾਂਦੇ ਹਨ ਲੇਕਿਨ ਜਿਥੇ ਸਫਾਈ ਅਭਿਆਨ ਚਲਾਉਣ ਦੀ ਜ਼ਰੂਰਤ ਹੁੰਦੀ ਹੈ ਉੱਥੇ ਸਫਾਈ ਕਰਨ ਦੇ ਵੱਲ ਕੋਈ ਧਿਆਨ ਹੀ ਨਹੀਂ ਦਿੰਦਾ ।  ਛਪੜਾਂ ਦੀ ਸਫਾਈ ਨਾ ਹੋਣ ਨਾਲ ਪਿੰਡਾਂ ਵਿੱਚ ਬੀਮਾਰੀਆਂ ਦੇ ਫੈਲਣ ਦਾ ਖ਼ਤਰਾ ਹਰ ਸਮੇਂ ਬਣਿਆ ਰਹਿੰਦਾ ਹੈ ।  ਜੇਕਰ ਦੋ ਦਿਨ ਵਰਖਾ ਹੋ ਜਾਵੇ ਤਾਂ ਛਪੜਾਂ ਵਿੱਚ ਪਈ ਗੰਦਗੀ ਦੀ ਬਦਬੂ ਦੂਰ ਦੂਰ ਤੱਕ ਫੈਲਦੀ ਹੈ ,  ਉਥੇ ਹੀ ਜੇਕਰ ਇਸਦੀ ਸਫਾਈ ਕੀਤੀ ਜਾਵੇ ਤਾਂ ਪਿੰਡ ਦੀ ਹਾਲਾਤ ਵਿੱਚ ਵੀ ਸੁਧਾਰ ਆਪਣੇ ਆਪ ਦੇਖਣ ਨੂੰ ਮਿਲ ਸਕਦਾ ਹੈ ।

Advertisements

ਜ਼ਮੀਨ ਦੀ ਸੇਮ ਅਤੇ ਪੀਣ ਵਾਲੀ ਪਾਣੀ ਦੀ ਸਮੱਸਿਆ ਦੇ ਹੱਲ ਵਿੱਚ ਯੋਗਦਾਨ ਦੇ ਸੱਕਦੇ ਹੈ ਛਪੜ• 
ਜੇਕਰ ਪਿੰਡਾਂ ਵਿੱਚ ਬਣੇ ਛਪੜਾਂ ਦੀ ਸਫਾਈ ਕੀਤੀ ਜਾਵੇ ਤਾਂ ਉਹ ਦੋ ਸਮਸਿਆਵਾਂ ਦਾ ਹੱਲ ਕਰਨ ਵਿੱਚ ਆਪਣਾ ਯੋਗਦਾਨ  ਦੇ ਸਕਦਾ ਹੈ,  ਜ਼ਮੀਨ ਦੀ ਸੇਮ ਅਤੇ ਪੀਣ ਵਾਲੀ ਸਮੱਸਿਆ ।  ਇਹ ਦੋਵੇਂ ਸਮੱਸਿਆਵਾਂ ਇਸ ਸਮੇਂ ਸਮਾਜ ਦੀ ਸਭ ਤੋਂ ਵੱਡੀ ਸਮੱਸਿਆਵਾਂ ਬਣੀਆਂ ਹੋਈਆਂ ਹਨ।   ਕੁੱਝ ਜਾਣਕਾਰਾਂ ਦੀ ਮੰਨੀਏ ਤਾਂ ਛਪੜਾਂ  ਦੇ ਉਸਾਰੀ ਇਸ ਲਈ ਕੀਤੀ ਗਈ ਸੀ ਕਿ ਜ਼ਮੀਨ ਦੀ ਸੇਮ ਨੂੰ ਕਾਇਮ ਰੱਖਿਆ ਜਾ ਸਕੇ ਅਤੇ ਜ਼ਰੂਰਤ ਪੈਣ ਉੱਤੇ ਲੋਕ ਛਪੜ•ਾਂ  ਦੇ ਪਾਣੀ ਨੂੰ ਆਪਣੇ ਖੇਤਾਂ ਲਈ ਵਰਤ ਸਕਣ ਅਤੇ ਇਸਦੇ ਨਾਲ ਨਾਲ ਛਪੜ  ਦੇ ਪਾਣੀ ਨੂੰ ਫਿਲਟਰ ਕਰਕੇ ਪੀਣ ਲਾਇਕ ਵੀ ਬਣਾਇਆ ਜਾ ਸਕਦਾ ਸੀ ਲੇਕਿਨ ਇਸ ਤੋਂ ਤਿੰਨੇ ਫਾਇਦੇ ਚੁੱਕਣ ਵਿੱਚ ਅਸੀ ਕਾਮਯਾਬ ਨਹੀਂ ਹੋ ਪਾ ਰਹੇ ।  ਹੁਣ ਤਾਂ ਇੱਕ ਹੀ ਕੰਮ ਕੀਤਾ ਜਾਵੇ ਤਾਂ ਅਸੀ ਤਿੰਨੇ ਫਾਇਦੇ ਲੈ ਸੱਕਦੇ ਹਾਂ ਜੇਕਰ ਛਪੜਾਂ ਦੀ ਸਫਾਈ ਕੀਤੀ ਜਾਵੇ।  ਇਸਦੇ ਲਈ ਪਿੰਡਾਂ ਦੀਆਂ ਪੰਚਾਇਤਾਂ ਨੂੰ ਪਿੰਡ ਨਿਵਾਸੀਆਂ ਵਿੱਚ ਮੀਟਿੰਗਾਂ ਕਰਕੇ ਇਸਨ•ੂੰ ਠੀਕ ਕੀਤਾ ਜਾ ਸਕਦਾ ਹੈ ।  ਪਿੰਡ ਵਾਸੀਆਂ ਤੋਂ ਵੀ ਪੰਚਾਇਤ ਸਹਿਯੋਗ ਦੀ ਮੰਗ ਕਰ ਸਕਦੀ ਹੈ।
ਪੰਚਾਇਤਾਂ ਨੂੰ ਸਮੇਂ-ਸਮੇਂ’ਤੇ ਮਿਲਣੀ ਚਾਹੀਦੀ ਹੈ ਗ੍ਰਾਂਟ ਅਤੇ ਛਪੜਾਂ ਦੀ ਸਫਾਈ ਉੱਤੇ ਲਗਣੀ ਵੀ ਚਾਹੀਦੀ ਹੈ ਗ੍ਰਾਂਟ 
ਛਪੜਾਂ ਦੀ ਹਾਲਤ ਵਿੱਚ ਜੇਕਰ ਸੁਧਾਰ ਕਰਨਾ ਹੈ ਤਾਂ ਸਰਕਾਰ  ਵਲੋਂ ਪੰਚਾਇਤਾਂ ਨੂੰ ਛਪੜਾਂ ਦੀ ਸਫਾਈ ਲਈ ਗ੍ਰਾਂਟਾਂ ਸਮੇਂ ਸਮੇਂ’ਂਤੇ ਉਪਲੱਬਧ ਕਰਵਾਈ ਜਾਂਦੀ ਰਹਿਣੀ ਚਾਹੀਦੀ ਹੈ ਅਤੇ ਉਸ ਗ੍ਰਾਂਟ ਦਾ ਪ੍ਰਯੋਗ ਵੀ ਠੀਕ ਤਰੀਕੇ ਨਾਲ ਹੋਣਾ ਚਾਹੀਦਾ ਹੈ ,  ਤੱਦ ਜਾ ਕੇ ਛਪੜਾਂ ਦੀ ਹਾਲਾਤ ਵਿੱਚ ਸੁਧਾਰ ਹੋ ਸਕਦਾ ਹੈ ।  ਜੇਕਰ ਪੰਚਾਇਤਾਂ ਨੂੰ ਗ੍ਰਾਟਾਂ ਮਿਲਦੀਆਂ ਵੀ ਹਨ ਤਾਂ ਉਸਦਾ ਪ੍ਰਯੋਗ ਠੀਕ ਤਰੀਕੇ ਨਾਲ ਨਹੀਂ ਹੁੰਦਾ ,  ਜਿਸਦੇ ਚਲਦੇ ਛਪੜਾਂ ਦੀ ਹਾਲਤ ਉਥੇ ਦੀ ਉਥੇ ਹੀ ਖੜੀ ਹੋ ਕੇ ਰਹਿ ਜਾਂਦੀ ਹੈ ।  ਇਸਦੇ ਲਈ ਸਰਕਾਰਾਂ ਨੂੰ ਜਾਗਣਾ ਹੋਵੇਗਾ ਅਤੇ ਪੀਣ ਵਾਲੀ ਪਾਣੀ ਦੀ ਸਮੱਸਿਆ ਅਤੇ ਜ਼ਮੀਨ  ਦੇ ਪਾਣੀ  ਦੇ ਡਿੱਗਦੇ ਪੱਧਰ ਨੂੰ ਬਚਾਉਣ ਵਿੱਚ ਪਿੰਡਾਂ ਦੇ ਛਪੜਾਂ ਦੀ ਵਰਤੋਂ ਕਰ ਲੈਣੀ ਚਾਹੀਦੀ ਹੈ।

Advertisements

ਮਨਪ੍ਰੀਤ ਸਿੰਘ  ਮੰਨਾ
ਮਕਾਨ ਨੰਬਰ 86ਏ ,  ਵਾਰਡ ਨੰਬਰ 5
ਗੜ•ਦੀਵਾਲਾ । 
ਮੋਬਾ .  09417717095 , 07814800439 ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply