ਹੁਸ਼ਿਆਰਪੁਰ 15 ਅਪ੍ਰੈਲ : ਹੁਸ਼ਿਆਰਪੁਰ ਜਿਲੇ ਵਿੱਚ ਕੋਰੋਨਾ ਕਹਿਰ , 9 ਮੌਤਾਂ , 116 ਨਵੇ ਪਾਜੇਟਿਵ ਮਰੀਜ ਆਉਣ ਨਾਲ ਪਾਜੇਟਿਵ ਮਰੀਜਾਂ ਦੀ ਗਿਣਤੀ ਹੋਈ 15745 , ਜਿਲੇ ਵਿੱਚ 9 ਮੌਤਾ ਹੋਣ ਨਾਲ ਦੀ ਗਿਣਤੀ 658 ਹੋ ਗਈ ਹੈ
ਜਿਲੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2324 ਨਵੇ ਸੈਪਲ ਲਏ ਗਏ ਹਨ ਅਤੇ 1718 ਸੈਪਲਾ ਦੀ ਰਿਪੋਟ ਪ੍ਰਾਪਤ ਹੋਣ ਨਾਲ 116 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 15745 ਹੋ ਗਈ ਹੈ .। ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹੁਣ ਤੱਕ ਜਿਲੇ ਅੰਦਰ 415814 ਸੈਪਲ ਲਏ ਗਏ ਹਨ ਜਿਨਾ ਵਿੱਚੋ 398290 ਸੈਪਲ ਨੈਗਟਿਵ , 3402 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 981 ਹੈ ਜਦ ਕਿ 15394 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 658 ਹੈ । ਜਿਲਾ ਹੁਸ਼ਿਆਰਪੁਰ ਦੇ 116 ਸੈਪਲ ਪਾਜੇਟਿਵ ਆਏ ਹਨ ਜਿਨਾ ਵਿੱਚ ਸ਼ਹਿਰ ਹੁਸ਼ਿਆਰਪੁਰ 14 ਅਤੇ 102 ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । ਇਸ ਮੋਕੈ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 9 ਮੌਤਾ ਹੋਈਆ ਹਨ (1) 55 ਸਾਲਾ ਵਿਆਕਤੀ ਵਾਸੀ ਪੋਸੀ ਮੈਕਸ ਹਸਪਤਾਲ ਮੋਹਾਲੀ ਵਿਖੇ ਹੋਈ ਹੈ (2) 77 ਸਾਲਾ ਔਰਤ ਵਾਸੀ ਭਟੋਲੀਆਂ ਦੀ ਮੌਤ ਸਿਵਲ ਹਸਪਤਾਲ ਹੁਸਿਆਰਪੁਰ (3) 70 ਸਾਲਾ ਪੁਰਸ਼ ਵਾਸੀ ਮਾਡਲ ਕਲੋਨੀ ਹੁਸ਼ਿਆਰਪੁਰ ਦੀ ਮੌਤ ਪੀ ਜੀ ਆਈ ਚੰਡੀਗੜ (4) 55 ਸਾਲਾ ਵਿਆਕਤੀ ਵਾਸੀ ਟਾਡਾ ਦੀ ਮੌਤ ਕੇਅਰ ਮੈਕਸ ਹਸਪਤਾਲ ਜਲੰਧਰ। (5) 65 ਸਾਲਾ ਔਰਤ ਵਾਸੀ ਸਲਵਾੜਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (6) 70 ਵਿਆਕਤੀ ਵਾਸੀ ਭੂੰਗਾਂ ਦੀ ਮੋਤ ਸਿਵਲ ਹਸਪਤਾਲ ਹੁਸ਼ਿਆਰਪੁਰ (7) 62 ਸਾਲਾ ਵਿਆਕਤੀ ਵਾਸੀ ਬੁਢਾਬੜ ਦੀ ਮੋਤ ਮੈਡੀਕਲ ਕਾਲਿਜ ਅਮ੍ਰਿਤਸਰ ਵਿਖੇ ਹੋਈ (8) 74 ਸਾਲਾ ਔਰਤ ਵਾਸੀ ਹਾਰਟਾ ਬਡਲਾ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (9) 76 ਸਾਲਾ ਔਰਤ ਵਾਸੀ ਬੁਢਾਬੜ ਦੀ ਮੌਤ ਮਾਨ ਮੈਡੀਸਿਟੀ ਜਲੰਧਰ ਵਿਖੇ ਹੋਈ ਹੈ ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।
v ਬਾਹਰੋ ਆਏ ਪਜੇਟਿਵ ਮਰੀਜ ਆਏ —36
v ਹੁਸ਼ਿਆਰਪੁਰ ਜਿਲੇ ਦੇ ਮਰੀਜਾ ——116
v ਟੋਟਲ ਮਰੀਜ —- 152
EDITOR
CANADIAN DOABA TIMES
Email: editor@doabatimes.com
Mob:. 98146-40032 whtsapp