ਬੇਹਤਰ ਹੋਵੇਗੀ ਸਿੱਖਿਆ ਵਿਵਸਥਾ ਤਾਂ ਹੀ ਦੇਸ਼ ਕਰੇਗਾ ਤਰੱਕੀ : ਕੈਬਨਿਟ ਮੰਤਰੀ ਅਰੋੜਾ

 
ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਨੂੰ ਕੈਬਨਿਟ ਮੰਤਰੀ ਨੇ ਸਕੂਲ ਦੇ ਸਭ ਤੋਂ ਪੁਰਾਣੇ ਕਰਮਚਾਰੀ ਹੱਥੋਂ ਦਿਵਾਇਆ 5 ਲੱਖ ਰੁਪਏ ਦਾ ਚੈਕ…..
ਹੁਸ਼ਿਆਰਪੁਰ, : (Nisha ,Sukhwinder)  ਸਕੂਲ ਉਹ ਸਥਾਨ ਹੈ, ਜੋ ਸਮਾਜ ਦੀ ਵੈਚਾਰਿਕ ਅਗਵਾਈ ਕਰਦਾ ਹੈ ਅਤੇ ਇਥੋਂ ਪੜ• ਕੇ ਵੱਖ-ਵੱਖ ਖੇਤਰਾਂ ਵਿੱਚ ਲੋਕ ਸਮਾਜ ਅਤੇ ਦੇਸ਼ ਦੀ ਅਗਵਾਈ ਕਰਦੇ ਹਨ। ਇਸ ਲਈ ਦੇਸ਼ ਦੀ ਤਰੱਕੀ ਲਈ ਬੇਹਤਰ ਸਿੱਖਿਆ ਵਿਵਸਥਾ ਹੋਣਾ ਬਹੁਤ ਜ਼ਰੂਰੀ ਹੈ। ਇਹ ਵਿਚਾਰ ਉਦਯੋਗ ਤੇ ਵਣਜ ਮੰਤਰੀ ਪੰਜਾਬ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸਰਵਹਿਤਕਾਰੀ ਵਿਦਿਆ ਮੰਦਿਰ ਸਕੂਲ ਹੁਸ਼ਿਆਰਪੁਰ ਨੂੰ ਸਕੂਲ ਵਿਕਾਸ ਲਈ 5 ਲੱਖ ਰੁਪਏ ਦਾ ਚੈਕ ਸੌਂਪਦੇ ਹੋਏ ਰੱਖੇ। ਇਸ ਦੌਰਾਨ ਉਨ•ਾਂ ਸਕੂਲ ਦੇ ਸਭ ਤੋਂ ਪੁਰਾਣੇ ਕਰਮਚਾਰੀ ਸ਼੍ਰੀ ਸ਼ਾਮ ਬਿਹਾਰੀ ਜੋ ਕਿ ਡਰਾਈਵਰ ਹੈ, ਦੇ ਹੱਥੋਂ ਸਕੂਲ ਪ੍ਰਬੰਧਕ ਕਮੇਟੀ ਨੂੰ ਉਕਤ ਰਾਸ਼ੀ ਦਾ ਚੈਕ ਦਿਵਾਇਆ।
                        ਸ਼੍ਰੀ ਅਰੋੜਾ ਨੇ ਕਿਹਾ ਕਿ ਜਦੋਂ ਵੀ ਸਕੂਲ ਨੂੰ ਕਿਸੇ ਤਰ•ਾਂ ਦੀ ਕੋਈ ਜ਼ਰੂਰਤ ਹੋਵੇਗੀ ਸਰਕਾਰ ਵਲੋਂ ਪੂਰੀ ਮਦਦ ਦਿੱਤੀ ਜਾਵੇਗੀ। ਇਸ ਤੋਂ ਪਹਿਲਾਂ ਸਕੂਲ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸਕੂਲ ਪ੍ਰਿੰਸੀਪਲ ਨੇ ਸ਼੍ਰੀ ਅਰੋੜਾ ਦਾ ਸਕੂਲ ਆਉਣ ‘ਤੇ ਸਵਾਗਤ ਕਰਦੇ ਹੋਏ ਧੰਨਵਾਦ ਕੀਤਾ।  ਕੈਬਨਿਟ ਮੰਤਰੀ ਸ਼੍ਰੀ ਸੁੰਦਰ ਸ਼ਾਮ ਅਰੋੜਾ ਨੇ ਹਾਜ਼ਰ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੁਸ਼ਿਆਰਪੁਰ ਜ਼ਿਲ•ੇ ਨੇ ਹਮੇਸ਼ਾ ਸਿੱਖਿਆ ਦੇ ਖੇਤਰ ਵਿੱਚ ਨਾ ਸਿਰਫ ਦੇਸ਼ ਬਲਕਿ ਵਿਦੇਸ਼ਾਂ ਵਿੱਚ ਵੀ ਨਾਮ ਕਮਾਇਆ ਹੈ, ਇਸ ਲਈ ਸਾਰੇ ਵਿਦਿਆਰਥੀ ਸਖ਼ਤ ਮਿਹਨਤ ਕਰਕੇ ਸਕੂਲ ਦਾ ਨਾਮ ਰੌਸ਼ਨ ਕਰਨ। ਉਨ•ਾਂ ਵਿਦਿਆਰਥੀਆਂ ਨੂੰ ਆਪਣੇ ਅਧਿਆਪਕਾਂ, ਮਾਤਾ-ਪਿਤਾ ਅਤੇ ਵੱਡਿਆਂ ਦਾ ਸਤਿਕਾਰ ਕਰਨ ਲਈ ਕਿਹਾ। ਉਨ•ਾਂ ਅਧਿਆਪਕਾਂ ਨੂੰ ਕਿਹਾ ਕਿ ਉਹ ਵੀ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਬੱਚਿਆਂ ਨੂੰ ਸਹੀ ਸਿੱਖਿਆ ਅਤੇ ਸੰਸਕਾਰ ਦੇਣ।
                       ਉਨ•ਾਂ ਸਕੂਲ ਪ੍ਰਬੰਧਕ ਕਮੇਟੀ ਦੀ ਪ੍ਰਸੰਸ਼ਾ ਕਰਦਿਆਂ ਕਿਹਾ ਕਿ ਸਰਵਹਿਤਕਾਰੀ ਸਕੂਲ ਆਪਣੇ ਅਨੁਸ਼ਾਸਨ ਅਤੇ ਬੇਹਤਰੀਨ ਸਿੱਖਿਆ ਪ੍ਰਣਾਲੀ ਲਈ ਪ੍ਰਸਿੱਧ ਹੈ। ਉਨ•ਾਂ ਕਿਹਾ ਕਿ ਉਨ•ਾਂ ਨੂੰ ਬੜੀ ਖੁਸ਼ੀ ਮਹਿਸੂਸ ਹੁੰਦੀ ਹੈ ਕਿ ਸਰਵਹਿਤਕਾਰੀ ਵਰਗੇ ਸਕੂਲ ਬੱਚਿਆਂ ਨੂੰ ਚੰਗੀ ਸਿੱਖਿਆ ਦੇ ਨਾਲ-ਨਾਲ ਚੰਗੇ ਸੰਸਕਾਰ ਅਤੇ ਨੈਤਿਕ ਮੂਲਾਂ ਦਾ ਪਾਠ ਵੀ ਪੜ•ਾਉਂਦੇ ਹਨ।
                           ਕੈਬਨਿਟ ਮੰਤਰੀ ਸ੍ਰੀ ਅਰੋੜਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸਿੱਖਿਆ ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਲਈ ਵਚਨਬੱਧ ਹੈ। ਉਨ•ਾਂ ਕਿਹਾ ਕਿ ਇਸੇ ਕੜੀ ਤਹਿਤ ਹੁਸ਼ਿਆਰਪੁਰ ਦੇ ਸਰਕਾਰੀ ਸਕੂਲਾਂ ਨੂੰ ਸਾਰੀਆਂ ਬੁਨਿਆਦੀ ਸੁਵਿਧਾਵਾਂ ਵੀ ਉਪਲਬੱਧ ਕਰਾਈਆਂ ਜਾ ਰਹੀਆਂ ਹਨ। ਇਸ ਦੌਰਾਨ ਸਕੂਲ ਪ੍ਰਬੰਧਨ ਕਮੇਟੀ ਵਲੋਂ ਕੈਬਨਿਟ ਮੰਤਰੀ ਸ਼੍ਰੀ ਅਰੋੜਾ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਵੀ ਕੀਤਾ ਗਿਆ ਅਤੇ ਸਕੂਲ ਨੂੰ ਸਹਿਯੋਗ ਰਾਸ਼ੀ ਦੇਣ ਲਈ ਧੰਨਵਾਦ ਵੀ ਪ੍ਰਗਟ ਕੀਤਾ ਗਿਆ। ਇਸ ਦੌਰਾਨ ਜ਼ਿਲ•ਾ ਸਿੱਖਿਆ ਅਫ਼ਸਰ (ਸ) ਸ਼੍ਰੀ ਬਲਵੀਰ ਸਿੰਘ, ਸ਼ਹਿਰੀ ਕਾਂਗਰਸ ਪ੍ਰਧਾਨ ਐਡਵੋਕੇਟ ਸ਼੍ਰੀ ਰਾਕੇਸ਼ ਮਰਵਾਹਾ, ਸਕੂਲ ਪ੍ਰਬੰਧ ਕਮੇਟੀ ਦੇ ਸਰਪ੍ਰਸਤ ਸ਼੍ਰੀ ਸੰਜੀਵ ਸੂਦ, ਪ੍ਰਧਾਨ ਸ਼੍ਰੀ ਸੁਰੇਸ਼ ਚੋਪੜਾ, ਸਕੂਲ ਪ੍ਰਿੰਸੀਪਲ ਸ਼੍ਰੀਮਤੀ ਸ਼ੈਲੀ ਸ਼ਰਮਾ, ਮੈਨੇਜਰ ਸ਼੍ਰੀ ਮੁਕੇਸ਼ ਨਈਅਰ, ਕੌਂਸਲਰ ਸ਼੍ਰੀਮਤੀ ਰਜਨੀ ਡਡਵਾਲ, ਕੌਂਸਲਰ ਸ਼੍ਰੀ ਸੁਰਿੰਦਰ ਪਾਲ ਸਿੱਧੂ, ਸ਼੍ਰੀ ਰਮੇਸ਼ ਡਡਵਾਲ, ਸ਼੍ਰੀ ਰਾਜਵੰਤ ਸਿੰਘ, ਸ਼੍ਰੀ ਸੰਜੀਵ ਖੁਰਾਣਾ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜ਼ਰ ਸਨ।
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply