ਜਿਲ੍ਹਾ ਹੁਸ਼ਿਆਰਪੁਰ ‘ਚ ਕੋਰੋਨਾ ਨਾਲ ਹੋਇਆਂ 4 ਮੌਤਾਂ,253 ਹੋਰ ਲੋਕਾਂ ਦੀ ਰਿਪੋਰਟ ਆਈ ਪਾਜਿਟਿਵ

ਹੁਸ਼ਿਆਰਪੁਰ 17  ਅਪ੍ਰੈਲ (ਚੌਧਰੀ) : ਜਿਲੇ ਦੀ ਕੋਵਿਡ ਬਾਰੇ ਤਾਜਾ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਦੱਸਿਆ ਅੱਜ ਜਿਲੇ ਵਿੱਚ 2006 ਨਵੇਂ ਸੈਪਲ ਲਏ ਗਏ ਹਨ ਅਤੇ 2556 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ 253 ਨਵੇ ਪਾਜੇਟਿਵ ਮਰੀਜ ਮਿਲਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 16202 ਹੋ ਗਈ ਹੈ।

ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੇ ਲੇ ਕੇ ਹਤੱਕ ਜਿਲੇ ਅੰਦਰ 420122 ਸੈਪਲ ਲਏ ਗਏ ਹਨ।ਜਿਨਾ ਵਿੱਚੋ 402469 ਸੈਪਲ ਨੈਗਟਿਵ,3071 ਸੈਪਲਾਂ ਦਾ ਰਿਪੋਟ ਦਾ ਇੰਤਜਾਰ ਹੈ,ਤੇ 202 ਸੈਪਲ ਇਨਵੈਲਡ ਹਨ । ਐਕਟਿਵ ਕੈਸਾਂ ਦੀ ਗਿਣਤੀ 1193 ਹੈ ਜਦ ਕਿ15684 ਮਰੀਜ ਠੀਕ ਹੋਏ ਹਨ । ਕੁੱਲ ਮੌਤਾਂ ਦੀ ਗਿਣਤੀ 665 ਹੈ।ਜਿਲਾ ਹੁਸ਼ਿਆਰਪੁਰ ਦੇ253 ਸੈਂਪਲ ਪਾਜੇਟਿਵ ਆਏ ਹਨ ਜਿਨਾਂ ਵਿੱਚ ਸ਼ਹਿਰ ਹੁਸ਼ਿਆਰਪੁਰ 23 ਅਤੇ  230  ਸੈਪਲ ਬਾਕੀ ਸਿਹਤ ਕੇਦਰਾ ਨਾਲ ਸਬੰਧਿਤ ਹਨ । 

ਇਸ ਮੌਕੇ ਉਹਨਾਂ ਇਹ ਵੀ ਦੱਸਿਆ ਜਿਲੇ ਵਿੱਚ ਕੋਰੋਨਾ ਨਾਲ 4 ਮੌਤਾ ਹੋਈਆਂਂ ਹਨ (1) 60 ਸਾਲਾ ਔਰਤ ਵਾਸੀ ਭੰਗਾਲਾ ਦੀ ਮੌਤ ਨਿਜੀ ਹਸਪਤਾਲ ਜਲੰਧਰ ਵਿਖੇ ਹੋਈ ਹੈ (2)58 ਸਾਲਾ ਔਰਤ ਵਾਸੀ ਬਿਲਾਸਪੁਰ  ਦੀ ਮੌਤ ਡੀ ਐਮ ਸੀ ਲੁਧਿਆਣਾ   ਵਿੱਚ ਹੋਈ (3) 75 ਸਾਲਾ ਵਿਆਕਤੀ  ਵਾਸੀ  ਬਿਛੋਹੀ  ਦੀ ਮੌਤ ਨਿਜੀ ਹਸਪਤਾਲ ਜਲੰਧਰ  (4) 67 ਸਾਲਾ ਪੁਰਸ਼  ਵਾਸੀ ਪੱਟੀ ਦੀ ਮੌਤ ਸਿਵਲ ਹਸਪਤਾਲ ਜਸੰਧਰ ਵਿਖੇ ਹੋਈ । 

ਉਹਨਾਂ ਲੋਕਾਂ ਨੂੰ ਪੁਰਜੋਰ ਅਪੀਲ ਕੀਤੀ ਜਾਂਦੀ ਹੈ ਇਸ ਮਹਾਂਮਾਰੀ ਨੂੰ ਹਲਕੇ ਵਿੱਚ ਨਾ ਲੈਦੇ ਹੋਏ ਸਿਹਤ ਵਿਭਾਗ ਵੱਲੋ ਜਾਰੀ ਹਦਾਇਤਾ ਦਾ ਸਖਤ ਪਾਲਣਾ ਕੀਤੀ ਜਾਵੇ ਅਤੇ ਜਲਦ ਤੋ ਜਲਦ ਆਪਣਾ ਕੋਵਿਡ 19 ਟੀਕਾਕਰਨ ਨਜਦੀਕੀ ਸਿਹਤ ਸੰਸਥਾਵਾਂ ਤੋ ਕਰਵਿਆ ਜਾਵੇ ਤਾਂ ਜੋ ਇਸ ਬਿਮਾਰੀ ਪ੍ਰਤੀ ਰੋਧਿਕ ਸ਼ਕਤੀ ਪੈਦਾ ਕੀਤਾ ਜਾ ਸਕੇ ।
v  ਬਾਹਰੋ ਆਏ ਪਜੇਟਿਵ ਮਰੀਜ ਆਏ —31
v  ਹੁਸ਼ਿਆਰਪੁਰ ਜਿਲੇ ਦੇ ਮਰੀਜਾ ——253
v  ਟੋਟਲ ਮਰੀਜ —-31+253. — – – 284
 
 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply