ਟਿੱਕਰੀ ਬਾਰਡਰ ਦਿੱਲੀ ਵਿਖੇ ਕਿਸਾਨੀ ਸੰਘਰਸ਼ ਨੂੰ ਸਮਰਪਿਤ ਦਸਤਾਰ-ਦੁਮਾਲਾ ਸਜਾਓ ਮੁਕਾਬਲੇ ਕਰਵਾਏ

ਗੜ੍ਹਦੀਵਾਲਾ 18 ਅਪ੍ਰੈਲ (ਚੌਧਰੀ) : ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਵਲੋਂ ਸਰਬੱਤ ਦਾ ਭਲਾ ਸੇਵਾ ਸੁਸਾਇਟੀ ਮੂਨਕਾਂ, ਭਾਈ ਘਨਈਆ ਜੀ ਸੇਵਾ ਸਿਮਰਨ ਸੁਸਾਇਟੀ ਡੱਫਰ (ਗੜ੍ਹਦੀਵਾਲਾ) ਦੇ ਸਹਿਯੋਗ ਨਾਲ ਦਿੱਲੀ ਟਿੱਕਰੀ ਬਾਰਡਰ ਜਿੱਥੇ ਸੁਸਾਇਟੀ ਵਲੋਂ ਲੰਗਰ ਲਗਾਇਆ ਗਿਆ ਹੈ।ਅੱਜ ਕਿਸਾਨੀ ਸ਼ੰਘਰਸ਼ ਨੂੰ ਸਮਰਪਿਤ ਦਸਤਾਰ ਮੁਕਾਬਲਾ ਕਰਵਾਇਆ ਗਿਆ। ਇਸ ਦਸਤਾਰ ਮੁਕਾਬਲੇ ਵਿੱਚ ਸਾਰੇ ਐਨ ਆਰ ਆਈ ਵੀਰ ਅਕਾਸ਼ਦੀਪ ਸਿੰਘ ਕਾਲਕੱਟ ਦਾ ਵਿਸ਼ੇਸ ਸਹਿਯੋਗ ਰਿਹਾ। ਇਸ ਦਸਤਾਰ ਮੁਕਾਬਲੇ ਵਿਚ 17 ਸਾਲ ਤੋਂ ਉਪਰ ਓਪਨ ਮੁਕਾਬਲੇ ਅਤੇ 5 ਸਾਲ ਤੋਂ 16 ਸਾਲ ਤੱਕ ਦੇ ਦੁਮਾਲਾ ਸਾਹਿਬ ਦੇ ਮੁਕਾਬਲੇ ਕਰਵਾਏ ਗਏ। ਦੁਮਾਲਾ ਸਾਹਿਬ ਮੁਕਾਬਲੇ ਜੇਤੂ ਰਹੇ ਕੁਲਦੀਪ ਸਿੰਘ ਪੁੱਤਰ ਸਰਦਾਰ ਪੂਰਨ ਸਿੰਘ, ਸੁਮਿਤ ਕੌਰ ਪੁੱਤਰੀ ਸਰਦਾਰ ਪਰਵਿੰਦਰ ਸਿੰਘ ਤੇ ਜਗਰੂਪ ਸਿੰਘ ਪੁੱਤਰ ਸ. ਅਮਰਜੀਤ ਸਿੰਘ ਅਤੇ 5 ਸਾਲ ਤੋਂ 16 ਸਾਲ ਦੇ ਮੁਕਾਬਲੇ ਵਿੱਚ ਚਮਕੌਰ ਸਿੰਘ ਪੁੱਤਰ ਸ. ਕੁਲਦੀਪ ਸਿੰਘ ਅਕਾਸ਼ਪ੍ਰੀਤ ਸਿੰਘ ਸ. ਜਸਵੀਰ ਸਿੰਘ, ਸਾਹਿਬਜੋਤ ਸਿੰਘ ਪੁੱਤਰ ਪੁੱਤਰ ਸਤਨਾਮ ਸਿੰਘ ਤੇ ਉਪਨ ਮੁਕਾਬਲੇ ਵਿਚ ਮਨਜਿੰਦਰ ਸਿੰਘ ਪੁੱਤਰ ਸ. ਰਣਜੀਤ ਸਿੰਘ, ਜੀਵਨ ਸਿੰਘ ਪੁੱਤਰ ਸ. ਬਲਜਿੰਦਰ ਸਿੰਘ, ਕਰਮਜੀਤ ਸਿੰਘ ਪੁੱਤਰ ਸ. ਗੁਰਨਾਮ ਸਿੰਘ ਮੁਕਾਬਲਿਆਂ ਦੇ ਜੇਤੂ ਰਹੇ। ਇਸ ਮੁਕਾਬਲੇ ਵਿੱਚ ਸੰਯੁਕਤ ਕਿਸਾਨ ਮੋਰਚੇ ਤੋਂ ਰੁਲਦਾ ਸਿੰਘ ਮਾਨਸਾ ਨੇ ਹਾਜਰੀ ਲਗਵਾਈ। ਇਸ ਤੋਂ ਇਲਾਵਾ ਡਾ ਸਦੈਵਮਾਨ, ਦਵਿੰਦਰ ਸਿੰਘ ਮੂਨਕਾਂ, ਮਨਦੀਪ ਸਿੰਘ, ਪੱਪੂ ਜੈਤੋਂ, ਚੰਨਪ੍ਰੀਤ ਸਿੰਘ, ਬਰਜਿੰਦਰ ਸਿੰਘ ਪਰਵਾਨਾ ਦਮਦਮੀ ਟਕਸਾਲ, ਗੁਰਵਿੰਦਰ ਸਿੰਘ, ਮਨਪ੍ਰੀਤ ਸਿੰਘ, ਦਮਨਪ੍ਰੀਤ ਸਿੰਘ, ਜਸਪਾਲ ਸਿੰਘ ਆਦਿ ਸੁਸਾਇਟੀ ਮੈਂਬਰ ਹਾਜਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply