ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਕੱਲ ਲੱਗਣਗੇ ਦਾਖਲਾ ਮੇਲੇ : ਡੀ.ਈ.ਓ. ਸੁਰਜੀਤਪਾਲ

ਜ਼ਿਲ੍ਹੇ ਦੇ ਵੱਖ ਵੱਖ ਬਲਾਕਾਂ ਵਿੱਚ ਕੱਲ ਲੱਗਣਗੇ ਦਾਖਲਾ ਮੇਲੇ : ਡੀ.ਈ.ਓ. ਸੁਰਜੀਤਪਾਲ

ਦਾਖਲਾ ਮੇਲਿਆਂ ਰਾਹੀਂ ਸਰਕਾਰੀ ਸਹੂਲਤਾਂ ਬਾਰੇ ਜਾਣੂ ਕਰਵਾਇਆਂ ਜਾਵੇਗਾ : ਡੀ.ਈ.ਓ.

Advertisements

ਗੁਰਦਾਸਪੁਰ 19 ਅਪ੍ਰੈਲ ( ਅਸ਼ਵਨੀ )

Advertisements

ਸਰਕਾਰੀ ਸਕੂਲਾਂ ਵਿੱਚ ਦਾਖਲਾ ਮੁਹਿੰਮ ਨੂੰ ਉਤਸ਼ਾਹਿਤ ਕਰਨ ਲਈ ਜ਼ਿਲ੍ਹੇ ਦੇ 19 ਬਲਾਕਾਂ ਵਿੱਚ ਵੱਖ ਵੱਖ ਸਥਾਨਾਂ ਤੇ 20 ਅਪ੍ਰੈਲ ਨੂੰ ਦਾਖਲਾ ਮੇਲੇ ਲਗਾਏ ਜਾਣਗੇ। ਉਪਰੋਕਤ ਜਾਣਕਾਰੀ ਦਿੰਦਿਆਂ ਡੀ.ਈ.ਓ. ਸੈਕੰ:/ਐਲ਼ੀ: ਸੁਰਜੀਤਪਾਲ ਨੇ ਦੱਸਿਆ ਕਿ ਇਨ੍ਹਾਂ ਦਾਖਲਾ ਮੇਲਿਆਂ ਵਿੱਚ ਸਮਾਜਿਕ ਭਾਈਚਾਰੇ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਬੱਚਿਆ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ਬਾਰੇ ਬਾਰੇ ਜਾਣੂ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਈਚ ਵੰਨ ਬਰਿੰਗ ਵੰਨ ਮੁਹਿੰਮ ਤਹਿਤ ਅਧਿਆਪਕਾਂ ਵੱਲੋਂ ਕੋਵਿਡ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਘਰ ਘਰ ਜਾ ਕੇ ਸਰਕਾਰੀ ਸਕੂਲਾਂ ਵਿੱਚ ਮਿਲਦੀਆਂ ਸਹੂਲਤਾਂ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਜਿਸ ਨਾਲ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੇ ਮਾਤਾ ਪਿਤਾ ਦੀ ਦਿਲਚਸਪੀ ਵਧੀ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸਰਕਾਰੀ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਵੱਡੀ ਮਾਤਰਾ ਵਿੱਚ ਵਧੇਗੀ। ਅੱਜ ਸਥਾਨਕ ਦਫ਼ਤਰ ਜਿਲ੍ਹਾ ਸਿੱਖਿਆ ਅਫ਼ਸਰ ਵਿਖੇ ਡੀ.ਈ.ਓ. ਵੱਲੋਂ ਬਲਾਕ ਨੋਡਲ ਅਫ਼ਸਰਾਂ ਤੇ ਪੜ੍ਹੋ ਪੰਜਾਬ ਟੀਮ ਦੀ ਵਿਸ਼ੇਸ਼ ਮੀਟਿੰਗ ਕਰਕੇ ਇਸ ਸੰਬੰਧੀ ਯੋਜਨਾਬੰਦੀ ਕੀਤੀ ਗਈ ਅਤੇ ਜਿਲਾ ਪੱਧਰ ਤੇ ਛਪਵਾਏ ਪੈਂਫ਼ਲਿਟ ਵੰਡੇ ਗਏ। ਜਿਕਰਯੋਗ ਹੈ ਕਿ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵੱਲੋਂ ਆਪਣੇ ਬੱਚੇ ਵੱਡੀ ਗਿਣਤੀ ਵਿੱਚ ਸਰਕਾਰੀ ਸਕੂਲਾਂ ਵਿੱਚ ਆਪਣੇ ਬੱਚੇ ਦਾਖਲ ਕਰਵਾ ਕੇ ਸਾਕਾਰਤਮਕ ਪਹਿਲ ਕੀਤੀ ਹੈ। ਇਸ ਮੌਕੇ ਉੱਪ ਜਿਲ੍ਹਾ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ , ਡੀ.ਐਮ. ਸਪੋਰਟਸ ਇਕਬਾਲ ਸਿੰਘ ਸਮਰਾ , ਬੀ.ਐਨ. ਓ. ਅਨਿਲ ਭੱਲਾ , ਸੁਖਵੰਤ ਸਿੰਘ , ਹੀਰਾ ਲਾਲ ,ਡੀ.ਐਮ. ਗੁਰਨਾਮ ਸਿੰਘ , ਮੀਡੀਆ ਕੋਆਰਡੀਨੇਟਰ ਗਗਨਦੀਪ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements
Advertisements

Related posts

Leave a Reply