ਡੀ. ਐੱਮ. ਸਪੋਰਟਸ ਦਲਜੀਤ ਸਿੰਘ ਹੋਏ ਪਦਉੱਨਤ, ਡੱਫ਼ਰ ਸਕੂਲ ਵਿੱਚ ਸੰਭਾਲਿਆ ਅਹੁਦਾ
ਦਸੂਹਾ / ਗੜ੍ਹਦੀਵਾਲਾ, 19 ਅਪ੍ਰੈਲ: (ਚੌਧਰੀ )
ਸਿੱਖਿਆ ਵਿਭਾਗ ਪੰਜਾਬ ਵੱਲੋਂ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਅਗਵਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੇ ਦੇਖ ਰੇਖ ਹੇਠ ਮਾਸਟਰ ਕੇਡਰ ਤੋਂ ਲੈਕਚਰਾਰ ਪਦਉੱਨਤੀਆਂ ਕੀਤੀਆਂ ਗਈਆਂ ਹਨ ਜਿਸ ਨਾਲ ਅਧਿਆਪਕ ਵਰਗ ਵਿੱਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ।
ਜਿਲ੍ਹਾ ਸਿੱਖਿਆ ਦਫ਼ਤਰ (ਸੈ. ਸਿੱ.) ਹੁਸ਼ਿਆਰਪੁਰ ਵਿਖੇ ਬਤੌਰ ਡੀ. ਐੱਮ. ਸਪੋਰਟਸ ਸੇਵਾਵਾਂ ਦੇ ਰਹੇ ਸ. ਦਲਜੀਤ ਸਿੰਘ ਨੇ ਬਤੌਰ ਲੈਕਚਰਾਰ ਪਦਉੱਨਤ ਹੋਣ ਉਪਰੰਤ ਸ. ਸ. ਸ. ਸ. ਡੱਫ਼ਰ ਵਿਖੇ ਬਤੌਰ ਲੈਕਚਰਾਰ ਪੰਜਾਬੀ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਕਿਹਾ ਕਿ ਇਸ ਨਵੀਂ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਸਕੂਲ ਤੇ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਹਮੇਸ਼ਾ ਤਤਪਰ ਰਹਿਣਗੇ।
ਸ. ਗੁਰਸ਼ਰਨ ਸਿੰਘ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਹੁਸ਼ਿਆਰਪੁਰ ਅਤੇ ਸ਼੍ਰੀ ਰਾਕੇਸ਼ ਕੁਮਾਰ ਉਪ ਜਿਲ੍ਹਾ ਸਿੱਖਿਆ ਅਫ਼ਸਰ (ਸੈ. ਸਿੱ.) ਨੇ ਦਲਜੀਤ ਸਿੰਘ ਨੁੰ ਪਦਉੱਨਤ ਹੋਣ ਦੇ ਸ਼ੁੱਭਕਾਮਨਾਵਾਂ ਦਿੱਤੀਆਂ। ਸਕੂਲ ਮੁਖੀ ਪ੍ਰਿੰ. ਰਛਪਾਲ ਕੌਰ ਨੇ ਕਿਹਾ ਕਿ ਸ. ਦਲਜੀਤ ਸਿੰਘ ਦੇ ਆਉਣ ਨਾਲ ਸਕੂਲ ਵਿੱਚ ਅਧਿਆਪਕਾਂ ਦੀ ਟੀਮ ਹੋਰ ਮਜਬੂਤ ਹੋ ਗਈ ਹੈ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਿੰ. ਗੁਰਦਿਆਲ ਸਿੰਘ ਸ. ਸ. ਸ. ਸ. ਦਸੂਹਾ, ਮਨੋਹਰ ਲਾਲ ਮੁੱਖ ਅਧਿਆਪਕ ਸ. ਹ. ਸ. ਭਾਨਾ, ਕਮਲਜੀਤ ਸਿੰਘ ਸ. ਹ. ਸ. ਜੰਡੌਰ ਤੋਂ ਇਲਾਵਾ ਦਿਨੇਸ਼ ਠਾਕੁਰ, ਹਰਪਾਲ ਸਿੰਘ, ਅਵਤਾਰ ਸਿੰਘ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ, ਕੁਲਦੀਪ ਸਿੰਘ, ਲਖਵੀਰ ਸਿੰਘ, ਦਲਜੀਤ ਸਿੰਘ, ਹਰਦੀਪ ਸਿੰਘ, ਜਗਮੋਹਨ ਸਿੰਘ, ਕੁਲਦੀਪ ਸਿੰਘ ਆਦਿ ਹਾਜ਼ਰ ਸਨ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp