UPDATED..ਜਸਵਿੰਦਰ ਸਿੰਘ ਜੱਸਾ ਨਗਰ ਕੌਂਸਲ ਗੜਦੀਵਾਲਾ ਦੇ ਪ੍ਰਧਾਨ ਅਤੇ ਐਡਵੋਕੇਟ ਸੰਦੀਪ ਜੈਨ ਮੀਤ ਪ੍ਰਧਾਨ ਬਣੇ

ਗੜ੍ਹਦੀਵਾਲਾ 20 ਅਪ੍ਰੈਲ (ਚੌਧਰੀ / ਪ੍ਰਦੀਪ ਸ਼ਰਮਾ ) : ਅੱਜ ਨਗਰ ਕੌਂਸਲ ਗੜਦੀਵਾਲਾ ਦੇ ਪ੍ਰਧਾਨ ਅਤੇ ਵਾਇਸ ਪ੍ਰਧਾਨ ਦੀ ਚੋਣ ਦੀ ਮੀਟਿੰਗ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਹਾਜਰੀ ਵਿੱਚ ਸ: ਰਣਦੀਪ ਸਿੰਘ ਹੀਰ ਐਸ.ਡੀ.ਐਮ ਦਸੂਹਾ (ਪੀ.ਸੀ.ਐਸ)-ਕਮ-ਕਨਵੀਨਰ ਨਗਰ ਕੌਸਲ ਗੜ੍ਹਦੀਵਾਲਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿਚ ਕੌਂਸਲਰ ਸਰੋਜ਼ ਕੁਮਾਰੀ, ਕੌਂਸਲਰ  ਸੁਦੇਸ਼ ਕੁਮਾਰ ਕੌਂਸਲਰ ਕਮਲਜੀਤ ਕੋਰ,ਕੌਸ਼ਲਰ ਹਰਵਿੰਦਰ ਕੁਮਾਰ,ਕੌਂਸਲਰ ਅਨੁਰਾਧਾ ਸ਼ਰਮਾ, ਕੌਂਸਲਰ ਜਸਵਿੰਦਰ ਸਿੰਘ ਜੱਸਾ, ਕੌਂਸਲਰ ਪਰਮਜੀਤ ਕੌਰ, ਕੌਂਸਲਰ ਸੰਦੀਪ ਜੈਨ ਕੌਂਸਲਰ ਸੁਨੀਤਾ ਦੇਵੀ, ਕੌਂਸਲਰ ਬਿੰਦਰਪਾਲ  ਬਿੱਲਾ, ਕੌਂਸਲਰ ਰੇਸ਼ਮ ਸਿੰਘ ਹਾਜਰ ਸਨ।ਇਸ ਮੀਟਿੰਗ ਵਿਚ ਸਭ ਤੋਂ ਪਹਿਲਾਂ ਨਗਰ ਕੋਸਲ ਦੇ ਨਵੇਂ ਚੁਣੇ ਹੋਏ ਮੈਬਰਾਂ ਨੂੰ ਭਾਰਤ ਦੇ ਕਾਨੂੰਨ ਅਨੁਸਾਰ ਸਥਾਪਤ ਕੀਤੇ ਭਾਰਤ ਦੇ ਸਵਿਧਾਨ ਵਿੱਚ ਪੂਰਨ ਵਿਸ਼ਵਾਸ ਰੱਖਣਗੇ ,ਸੰਢੇ ਵਫਾਦਾਰ ਅਤੇ ਜਿਲ੍ਹਾ ਫਰਜਾਂ ਨੂੰ ਸਭਲਣ ਲੱਗੇ ਹਨ ਉਹਨਾਂ ਨੂੰ ਪੂਰੀ ਵਫਾਦਾਰੀ ਨਾਲ ਨਿਭਾਉਣਗੇ, ਪ੍ਰਤੀ ਸਹੁੰ ਚੁਕਾਈ।ਇਸ ਉਪਰੰਤ ਕਨਵੀਨਰ  ਵਲੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਦੀ ਕਾਰਜਵਿਧੀ ਬਾਰੇ ਸਾਰੇ ਹਾਜਰ ਮੈਂਬਰਾਂਨ ਨੂੰ ਜਾਣਕਾਰੀ ਦਿੱਤੀ ਅਤੇ ਪ੍ਰਧਾਨ ਦੇ ਅਹੁਦੇ ਵਾਸਤੇ ਨਾਂ ਤਜਵੀਜ ਕਰਨ ਲਈ ਕਿਹਾ। ਇਸ ਮੌਕੇ ਸੁਦੇਸ਼ ਕੁਮਾਰ ਵਾਰਡ ਨੰ:2 ਨੇ ਜਸਵਿੰਦਰ ਸਿੰਘ ਵਾਰਡ ਨੰ:6 ਦਾ ਨਾਮ ਪ੍ਰਧਾਨ ਦੇ ਅਹੁੰਦੇ ਲਈ ਤਜਵੀਜ ਕੀਤਾ ਅਤੇ ਸੂਬੇਦਾਰ ਰੇਸ਼ਮ ਸਿੰਘ ਵਾਰਡ ਨੰ:11ਨੇ ਇਸ ਨਾਮ ਦੀ ਤਾਈਦ ਕੀਤੀ।ਕਨਵੀਨਰ ਵਲੋਂ ਪ੍ਰਧਾਨ ਦੇ ਅਹੁਦੇ ਲਈ ਕਿਸੇ ਹੋਰ ਮੈਂਬਰ ਦਾ ਨਾਮ ਤਜਵੀਜ ਕਰਨ ਬਾਰੇ ਪੁੱਛਿਆ ਪ੍ਰੰਤੂ ਕਿਸੇ ਵੀ ਮੈਂਬਰ ਵਲੋਂ ਪ੍ਰਧਾਨ ਦੇ ਅਹੁਦੇ ਲਈ ਕਿਸੇ ਵੀ ਹੋਰ ਮੈਂਬਰ ਦਾ ਨਾਮ ਤਜਵੀਜ ਨਹੀਂ ਕੀਤਾ। ਇਸ ਤਰ੍ਹਾਂ ਸਰਬਸੰਮਤੀ ਨਾਲ ਜਸਵਿੰਦਰ ਸਿੰਘ ਵਾਰਡ ਨੰ:6 ਨੂੰ ਨਗਰ ਕੌਸਲ ਗੜ੍ਹਦੀਵਾਲਾ ਦਾ ਪ੍ਰਧਾਨ ਘੋਸ਼ਿਤ ਕੀਤਾ ਗਿਆ।ਇਸ ਤੋਂ ਉਪਰੰਤ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਦੀ ਪ੍ਰਕ੍ਰਿਆ ਆਰੰਭ ਕੀਤੀ ਗਈ। ਇਸ ਮੌਕੇ ਮੈਡਮ ਸਰੋਜ਼ ਕੁਮਾਰੀ ਵਾਰਡ ਨੰ:1ਵਲੋਂ  ਐਡਵੋਕੇਟ ਸੰਦੀਪ ਜੈਨ ਵਾਰਡ ਨੰ.8 ਦਾ ਨਾਮ ਬਤੌਰ ਮੀਤ ਪ੍ਰਧਾਨ ਤਜਵੀਜ ਕੀਤਾ ਅਤੇ ਇਸ ਦੀ ਤਾਈਦ ਹਰਵਿੰਦਰ ਕੁਮਾਰ ਵਾਰਡ ਨੰ: 4 ਵਲੋਂ ਕੀਤੀ। ਕਨਵੀਨਰ ਵਲੋਂ ਮੀਤ ਪ੍ਰਧਾਨ ਦੇ ਅਹੁਦੇ ਲਈ ਕਿਸੇ ਹੋਰ ਮੈਂਬਰ ਦਾ ਨਾਮ ਤਜਵੀਜ ਕਰਨ ਬਾਰੇ ਪੁੱਛਿਆ ਪ੍ਰੰਤੂ ਕਿਸੇ ਵੀ ਮੈਂਬਰ ਵਲੋਂ ਮੀਤਪ੍ਰਧਾਨ ਦੇ ਅਹੁਦੇ ਲਈ ਕਿਸੇ ਵੀ ਹੋਰ ਮੈਂਬਰ ਦਾ ਨਾਮ ਤਜਵੀਜ ਨਹੀਂ ਕੀਤਾ। ਇਸ ਤਰ੍ਹਾਂ ਸਰਬਸੰਮਤੀ ਨਾਲ ਐਡਵੋਕੇਟ ਸੰਦੀਪ ਜੈਨ ਵਾਰਡ ਨੰ: 8 ਨੂੰ ਨਗਰ ਕੌਸਲ ਗੜ੍ਹਦੀਵਾਲਾ ਦਾ ਮੀਤ ਪ੍ਰਧਾਨ ਘੋਸ਼ਿਤ ਕੀਤਾ ਗਿਆ।ਇਸ ਤੋਂ ਉਪਰੰਤ ਸਾਰੇ ਹਾਜਰ ਮੈਂਬਰਾਂ ਨੇ ਚੋਣ ਦੀ ਪ੍ਰਕ੍ਰਿਆ ਉਪਰ ਪੂਰਨ ਤਸੱਲੀ ਪ੍ਰਗਟਾਈ ਅਤੇ ਇਸ ਉਪਰੰਤ ਅੱਜ ਦੀ ਕਾਰਵਾਈ ਸਮਾਪਤ ਕੀਤੀ ਗਈ। ਇਸ ਮੌਕੇ ਨਵਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਅਤੇ ਮੀਤ ਪ੍ਰਧਾਨ ਐਡਵੋਕੇਟ ਸੰਦੀਪ ਜੈਨ ਨੂੰ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸਿਰੋਪਾਓ ਭੇਂਟ ਕਰ ਸਨਮਾਨਿਤ ਕੀਤਾ। ਇਸ ਮੌਕੇ ਨਵਨਿਯੁਕਤ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਅਤੇ ਮੀਤ ਪ੍ਰਧਾਨ ਐਡਵੋਕੇਟ ਸੰਦੀਪ ਜੈਨ ਨੇ ਸੰਯੁਕਤ ਰੂਪ ਵਿਚ ਕਿਹਾ ਕਿ ਉਹ ਅਪਣਾ ਕੰਮ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਸ਼ਹਿਰ ਵਾਸੀਆਂ ਦੀ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ, ਹਰਵਿੰਦਰ ਸਿੰਘ ਸਰਾਈ,ਕਰਨੈਲ ਸਿੰਘ ਕਲਸੀ, ਪਵਨ ਸਲਾਰਿਆ ਸੰਮਤੀ ਮੈਂਬਰ ਜਸਵਿੰਦਰ ਸਿੰਘ ਬਿੱਲਾ ਸਮੇਤ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ। 

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply