ਗੜ੍ਹਦੀਵਾਲਾ 20 ਅਪ੍ਰੈਲ (ਚੌਧਰੀ / ਪ੍ਰਦੀਪ ਸ਼ਰਮਾ ) : ਅੱਜ ਨਗਰ ਕੌਂਸਲ ਗੜਦੀਵਾਲਾ ਦੇ ਪ੍ਰਧਾਨ ਅਤੇ ਵਾਇਸ ਪ੍ਰਧਾਨ ਦੀ ਚੋਣ ਦੀ ਮੀਟਿੰਗ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਦੀ ਹਾਜਰੀ ਵਿੱਚ ਸ: ਰਣਦੀਪ ਸਿੰਘ ਹੀਰ ਐਸ.ਡੀ.ਐਮ ਦਸੂਹਾ (ਪੀ.ਸੀ.ਐਸ)-ਕਮ-ਕਨਵੀਨਰ ਨਗਰ ਕੌਸਲ ਗੜ੍ਹਦੀਵਾਲਾ ਦੀ ਪ੍ਰਧਾਨਗੀ ਹੇਠ ਹੋਈ।ਇਸ ਮੀਟਿੰਗ ਵਿਚ ਕੌਂਸਲਰ ਸਰੋਜ਼ ਕੁਮਾਰੀ, ਕੌਂਸਲਰ ਸੁਦੇਸ਼ ਕੁਮਾਰ ਕੌਂਸਲਰ ਕਮਲਜੀਤ ਕੋਰ,ਕੌਸ਼ਲਰ ਹਰਵਿੰਦਰ ਕੁਮਾਰ,ਕੌਂਸਲਰ ਅਨੁਰਾਧਾ ਸ਼ਰਮਾ, ਕੌਂਸਲਰ ਜਸਵਿੰਦਰ ਸਿੰਘ ਜੱਸਾ, ਕੌਂਸਲਰ ਪਰਮਜੀਤ ਕੌਰ, ਕੌਂਸਲਰ ਸੰਦੀਪ ਜੈਨ ਕੌਂਸਲਰ ਸੁਨੀਤਾ ਦੇਵੀ, ਕੌਂਸਲਰ ਬਿੰਦਰਪਾਲ ਬਿੱਲਾ, ਕੌਂਸਲਰ ਰੇਸ਼ਮ ਸਿੰਘ ਹਾਜਰ ਸਨ।ਇਸ ਮੀਟਿੰਗ ਵਿਚ ਸਭ ਤੋਂ ਪਹਿਲਾਂ ਨਗਰ ਕੋਸਲ ਦੇ ਨਵੇਂ ਚੁਣੇ ਹੋਏ ਮੈਬਰਾਂ ਨੂੰ ਭਾਰਤ ਦੇ ਕਾਨੂੰਨ ਅਨੁਸਾਰ ਸਥਾਪਤ ਕੀਤੇ ਭਾਰਤ ਦੇ ਸਵਿਧਾਨ ਵਿੱਚ ਪੂਰਨ ਵਿਸ਼ਵਾਸ ਰੱਖਣਗੇ ,ਸੰਢੇ ਵਫਾਦਾਰ ਅਤੇ ਜਿਲ੍ਹਾ ਫਰਜਾਂ ਨੂੰ ਸਭਲਣ ਲੱਗੇ ਹਨ ਉਹਨਾਂ ਨੂੰ ਪੂਰੀ ਵਫਾਦਾਰੀ ਨਾਲ ਨਿਭਾਉਣਗੇ, ਪ੍ਰਤੀ ਸਹੁੰ ਚੁਕਾਈ।ਇਸ ਉਪਰੰਤ ਕਨਵੀਨਰ ਵਲੋਂ ਪ੍ਰਧਾਨ ਅਤੇ ਮੀਤ ਪ੍ਰਧਾਨ ਦੇ ਅਹੁਦੇ ਦੀ ਕਾਰਜਵਿਧੀ ਬਾਰੇ ਸਾਰੇ ਹਾਜਰ ਮੈਂਬਰਾਂਨ ਨੂੰ ਜਾਣਕਾਰੀ ਦਿੱਤੀ ਅਤੇ ਪ੍ਰਧਾਨ ਦੇ ਅਹੁਦੇ ਵਾਸਤੇ ਨਾਂ ਤਜਵੀਜ ਕਰਨ ਲਈ ਕਿਹਾ। ਇਸ ਮੌਕੇ ਸੁਦੇਸ਼ ਕੁਮਾਰ ਵਾਰਡ ਨੰ:2 ਨੇ ਜਸਵਿੰਦਰ ਸਿੰਘ ਵਾਰਡ ਨੰ:6 ਦਾ ਨਾਮ ਪ੍ਰਧਾਨ ਦੇ ਅਹੁੰਦੇ ਲਈ ਤਜਵੀਜ ਕੀਤਾ ਅਤੇ ਸੂਬੇਦਾਰ ਰੇਸ਼ਮ ਸਿੰਘ ਵਾਰਡ ਨੰ:11ਨੇ ਇਸ ਨਾਮ ਦੀ ਤਾਈਦ ਕੀਤੀ।ਕਨਵੀਨਰ ਵਲੋਂ ਪ੍ਰਧਾਨ ਦੇ ਅਹੁਦੇ ਲਈ ਕਿਸੇ ਹੋਰ ਮੈਂਬਰ ਦਾ ਨਾਮ ਤਜਵੀਜ ਕਰਨ ਬਾਰੇ ਪੁੱਛਿਆ ਪ੍ਰੰਤੂ ਕਿਸੇ ਵੀ ਮੈਂਬਰ ਵਲੋਂ ਪ੍ਰਧਾਨ ਦੇ ਅਹੁਦੇ ਲਈ ਕਿਸੇ ਵੀ ਹੋਰ ਮੈਂਬਰ ਦਾ ਨਾਮ ਤਜਵੀਜ ਨਹੀਂ ਕੀਤਾ। ਇਸ ਤਰ੍ਹਾਂ ਸਰਬਸੰਮਤੀ ਨਾਲ ਜਸਵਿੰਦਰ ਸਿੰਘ ਵਾਰਡ ਨੰ:6 ਨੂੰ ਨਗਰ ਕੌਸਲ ਗੜ੍ਹਦੀਵਾਲਾ ਦਾ ਪ੍ਰਧਾਨ ਘੋਸ਼ਿਤ ਕੀਤਾ ਗਿਆ।ਇਸ ਤੋਂ ਉਪਰੰਤ ਮੀਤ ਪ੍ਰਧਾਨ ਦੇ ਅਹੁਦੇ ਲਈ ਚੋਣ ਦੀ ਪ੍ਰਕ੍ਰਿਆ ਆਰੰਭ ਕੀਤੀ ਗਈ। ਇਸ ਮੌਕੇ ਮੈਡਮ ਸਰੋਜ਼ ਕੁਮਾਰੀ ਵਾਰਡ ਨੰ:1ਵਲੋਂ ਐਡਵੋਕੇਟ ਸੰਦੀਪ ਜੈਨ ਵਾਰਡ ਨੰ.8 ਦਾ ਨਾਮ ਬਤੌਰ ਮੀਤ ਪ੍ਰਧਾਨ ਤਜਵੀਜ ਕੀਤਾ ਅਤੇ ਇਸ ਦੀ ਤਾਈਦ ਹਰਵਿੰਦਰ ਕੁਮਾਰ ਵਾਰਡ ਨੰ: 4 ਵਲੋਂ ਕੀਤੀ। ਕਨਵੀਨਰ ਵਲੋਂ ਮੀਤ ਪ੍ਰਧਾਨ ਦੇ ਅਹੁਦੇ ਲਈ ਕਿਸੇ ਹੋਰ ਮੈਂਬਰ ਦਾ ਨਾਮ ਤਜਵੀਜ ਕਰਨ ਬਾਰੇ ਪੁੱਛਿਆ ਪ੍ਰੰਤੂ ਕਿਸੇ ਵੀ ਮੈਂਬਰ ਵਲੋਂ ਮੀਤਪ੍ਰਧਾਨ ਦੇ ਅਹੁਦੇ ਲਈ ਕਿਸੇ ਵੀ ਹੋਰ ਮੈਂਬਰ ਦਾ ਨਾਮ ਤਜਵੀਜ ਨਹੀਂ ਕੀਤਾ। ਇਸ ਤਰ੍ਹਾਂ ਸਰਬਸੰਮਤੀ ਨਾਲ ਐਡਵੋਕੇਟ ਸੰਦੀਪ ਜੈਨ ਵਾਰਡ ਨੰ: 8 ਨੂੰ ਨਗਰ ਕੌਸਲ ਗੜ੍ਹਦੀਵਾਲਾ ਦਾ ਮੀਤ ਪ੍ਰਧਾਨ ਘੋਸ਼ਿਤ ਕੀਤਾ ਗਿਆ।ਇਸ ਤੋਂ ਉਪਰੰਤ ਸਾਰੇ ਹਾਜਰ ਮੈਂਬਰਾਂ ਨੇ ਚੋਣ ਦੀ ਪ੍ਰਕ੍ਰਿਆ ਉਪਰ ਪੂਰਨ ਤਸੱਲੀ ਪ੍ਰਗਟਾਈ ਅਤੇ ਇਸ ਉਪਰੰਤ ਅੱਜ ਦੀ ਕਾਰਵਾਈ ਸਮਾਪਤ ਕੀਤੀ ਗਈ। ਇਸ ਮੌਕੇ ਨਵਨਿਯੁਕਤ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਅਤੇ ਮੀਤ ਪ੍ਰਧਾਨ ਐਡਵੋਕੇਟ ਸੰਦੀਪ ਜੈਨ ਨੂੰ ਹਲਕਾ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸਿਰੋਪਾਓ ਭੇਂਟ ਕਰ ਸਨਮਾਨਿਤ ਕੀਤਾ। ਇਸ ਮੌਕੇ ਨਵਨਿਯੁਕਤ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ ਅਤੇ ਮੀਤ ਪ੍ਰਧਾਨ ਐਡਵੋਕੇਟ ਸੰਦੀਪ ਜੈਨ ਨੇ ਸੰਯੁਕਤ ਰੂਪ ਵਿਚ ਕਿਹਾ ਕਿ ਉਹ ਅਪਣਾ ਕੰਮ ਇਮਾਨਦਾਰੀ ਅਤੇ ਤਨਦੇਹੀ ਨਾਲ ਨਿਭਾਉਣ। ਸ਼ਹਿਰ ਵਾਸੀਆਂ ਦੀ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨਗੇ। ਇਸ ਮੌਕੇ ਬਲਾਕ ਪ੍ਰਧਾਨ ਕੈਪਟਨ ਬਹਾਦਰ ਸਿੰਘ, ਯੂਥ ਬਲਾਕ ਪ੍ਰਧਾਨ ਅਚਿਨ ਸ਼ਰਮਾ, ਹਰਵਿੰਦਰ ਸਿੰਘ ਸਰਾਈ,ਕਰਨੈਲ ਸਿੰਘ ਕਲਸੀ, ਪਵਨ ਸਲਾਰਿਆ ਸੰਮਤੀ ਮੈਂਬਰ ਜਸਵਿੰਦਰ ਸਿੰਘ ਬਿੱਲਾ ਸਮੇਤ ਹੋਰ ਕਾਂਗਰਸੀ ਵਰਕਰ ਹਾਜ਼ਰ ਸਨ।
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- Chabbewal Vidhan Sabha Bypoll: Aam Aadmi Party’s candidate Ishank Kumar wins
- निष्पक्ष चुनाव सम्पन्न करवाने के लिए प्रशासन बधाई का पात्र – डा पंकज शिव
- “Strengthening Ties: Putin’s Anticipated Visit to India in 2025”
- Punjab State to Celebrate its Cultural Day on November 27: Sond
- Recent_News_Punjab :: Your Vote Matters: Chabbewal Constituency Gears Up for Elections
- DC_MITTAL :: ਚੱਬੇਵਾਲ ਜ਼ਿਮਨੀ ਚੋਣ : ਪੋਲਿੰਗ ਸਟੇਸ਼ਨਾਂ ਲਈ 205 ਪਾਰਟੀਆਂ ਰਵਾਨਾ, DC_MITTAL ਤੇ SSP ਨੇ ਚੋਣ ਅਮਲੇ ਨੂੰ ਪੂਰੀ ਤਨਦੇਹੀ ਨਾਲ ਡਿਊਟੀ ਨਿਭਾਉਣ ਦੀ ਕੀਤੀ ਤਾਕੀਦ
- 25 ਨਵੰਬਰ ਤੱਕ ਦਿੱਤੇ ਜਾ ਸਕਣਗੇ ਦਾਅਵੇ ਤੇ ਇਤਰਾਜ਼
- चन्नी द्वारा महिलाओं के प्रति अभद्र टिप्पणियां शर्मनाक, सीधा नुकसान कांग्रेस पार्टी को होगा : तीक्ष्ण सूद
- #LATEST_NEWS_PUNJAB :: TRIALS OF PUNJAB TEAMS FOR ALL INDIA SERVICES FOOTBALL AND LAWN TENNIS TOURNAMENTS ON 25th NOVEMBER
- Speaker Sandhwan administers Oath to 1653 newly elected Panchs
- #CM_PUNJAB :: ਮੁੱਖ ਮੰਤਰੀ ਦੀ ਨਵੇਂ ਚੁਣੇ ਪੰਚਾਂ ਨੂੰ ਅਪੀਲ; ਆਪਣੇ ਪਿੰਡਾਂ ਨੂੰ ‘ਆਧੁਨਿਕ ਵਿਕਾਸ ਧੁਰੇ’ ਵਿੱਚ ਤਬਦੀਲ ਕਰੋ
- TRANSFORM YOUR VILLAGES INTO ‘MODERN DEVELOPMENT HUBS’: CM URGES NEWLY ELECTED PANCHS
- @DGPPunjabPolice :: ਹਥਿਆਰਾਂ ਦੀ ਤਸਕਰੀ ਦਾ ਪਰਦਾਫਾਸ਼, 5 ਗ੍ਰਿਫਤਾਰ, 3 ਗਲਾਕ ਪਿਸਤੌਲ, 1.32 ਬੋਰ ਦੀ ਪਿਸਤੌਲ ਅਤੇ 3.97 ਕਿਲੋਗ੍ਰਾਮ ਹੈਰੋਇਨ ਬਰਾਮਦ
- IMP. NEWS :: 21 ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ
- ਚੱਬੇਵਾਲ ਵਿਧਾਨ ਸਭਾ ਜ਼ਿਮਨੀ ਚੋਣ :
- ਉਕਤ ਗਿਰੋਹ, 7 ਸੂਬਿਆਂ ਵਿੱਚ ਫੈਲੇ 15 ਕਰੋੜ ਦੀ ਸਾਈਬਰ ਧੋਖਾਧੜੀ ਦੇ 11 ਹੋਰ ਅਜਿਹੇ ਮਾਮਲਿਆਂ ਵਿੱਚ ਵੀ ਸੀ ਸ਼ਾਮਲ : ਡੀ.ਜੀ.ਪੀ. ਗੌਰਵ ਯਾਦਵ
- ਵੱਡੀ ਖ਼ਬਰ : ਆਪ ਦੇ ਉਮੀਦਵਾਰ ਡਾ: ਇਸ਼ਾਂਕ ਚੱਬੇਵਾਲ ਦੇ ਹਕ ਚ ਪੰਜੌੜਾ ਅਤੇ ਜੰਡੋਲੀ ਨੇ ਕੀਤੀ ਘਰ ਵਾਪਸੀ, ਸਥਿਤੀ ਮਜਬੂਤ
- IMP. NEWS :: ਡਾ. ਇਸ਼ਾਂਕ ਚੱਬੇਵਾਲ ਦੇ ਹੱਕ ਚ ਬਸਪਾ ਆਗੂਆਂ ਨੇ ਹਾਥੀ ਤੋਂ ਉਤਰ ਕੇ ਫੜ੍ਹਿਆ ਝਾੜੂ
- ਚੱਬੇਵਾਲ ਦੇ ਕੋਟ ਫਤੂਹੀ ਵਿਖੇ ਬੀਤੇ ਕੱਲ ਹੋਇਆ ਭਾਰੀ ਰੋਡ ਸ਼ੋਅ, ਡਾ. ਇਸ਼ਾਂਕ ਦੇ ਹੱਕ ‘ਚ ਨਜ਼ਰ ਆਉਂਦਾ ਜਿੱਤ ਦਾ ਪ੍ਰਤੀਕ
- #LATEST_PUNJAB : Administration all set for voting on November 20, accomplished requisite arrangements: Deputy Commissioner
- ਚੱਬੇਵਾਲ ਜ਼ਿਮਨੀ ਚੋਣ: 20 ਨਵੰਬਰ ਨੂੰ ਵੋਟਾਂ ਲਈ ਲੋੜੀਂਦੇ ਪ੍ਰਬੰਧ ਮੁਕੰਮਲ: ਡਿਪਟੀ ਕਮਿਸ਼ਨਰ
- ਜਨਰਲ ਅਬਜ਼ਰਵਰ ਦੀ ਮੌਜੂਦਗੀ ’ਚ ਹੋਈ ਮਾਈਕਰੋ ਅਬਜ਼ਰਵਰਾਂ ਦੀ ਦੂਸਰੀ ਤੇ ਪੋਲਿੰਗ ਸਟਾਫ ਦੀ ਤੀਸਰੀ ਰੈਂਡੇਮਾਈਜੇਸ਼ਨ
- ਵੱਡੀ ਖ਼ਬਰ :: ਜਲੰਧਰ _ਪਠਾਨਕੋਟ ਬਾਇਪਾਸ ਤੇ ਕਾਰ ਤੇ ਟਰੱਕ ਦੀ ਸਿੱਧੀ ਟੱਕਰ, ਕਾਰ ਸਵਾਰ 4 ਲੋਕਾਂ ਦੀ ਮੌਤ
- ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸਬੰਧੀ ਵੋਟ ਰਜਿਸਟ੍ਰੇਸ਼ਨ ਲਈ ਵਾਧਾ
- ਦਹਿਸ਼ਤ :: ਆਪ ਦੇ ਸਰਪੰਚ ਤੇ ਅਣਪਛਾਤੇ ਵਿਅਕਤੀਆਂ ਨੇ ਗੋਲ਼ੀਆਂ ਚਲਾ ਦਿੱਤੀਆਂ, ਮੌਕੇ ਤੇ ਹੀ ਮੌਤ
EDITOR
CANADIAN DOABA TIMES
Email: editor@doabatimes.com
Mob:. 98146-40032 whtsapp