LATEST.. ਚੋਰੀ ਦੇ 3 ਮੋਟਰਸਾਈਕਲਾਂ ਸਣੇ ਇੱਕ ਕਾਬੂ

ਗੁਰਦਾਸਪੁਰ 29 ਅਪ੍ਰੈਲ (ਅਸ਼ਵਨੀ) : ਐਸ.ਐਸ.ਪੀ ਸਾਹਿਬ ਗੁਰਦਾਸਪੁਰ ਨਾਨਕ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਤੇ ਐਸ,ਪੀ,ਡੀ ਹਰਵਿੰਦਰ ਸਿੰਘ ਸੰਧੂ, ਡੀ.ਐਸ.ਪੀ ਡੀ ਰਾਜੇਸ਼ ਕੁਮਾਰ ਦੀ ਅਗਵਾਈ ਵਿੱਚ ਇੰਨਸਪੈਕਟਰ ਵਿਸ਼ਵ ਨਾਥ ਇੰਨ ਸੀ.ਆਈ.ਏ ਸਟਾਫ ਗੁਰਦਾਸਪੁਰ ਨੇ ਦੱਸਿਆ ਕਿ ਏ.ਐਸ.ਆਈ ਰਵਿੰਦਰ ਕੁਮਾਰ ਸਮੇਤ ਸਾਥੀ ਕਰਮਚਾਰੀਆਂ ਗਸ਼ਤ ਬਾ ਤਲਾਸ਼ ਭੈੜੇ ਪੁਰਸ਼ਾ ਦੇ ਸਬੰਧ ਵਿੱਚ ਪਿੰਡ ਨਬੀਪੁਰ ਬਾਈਪਾਸ ਚੌਂਕ ਲਾਗੇ ਪੁੱਜਣ ਤੇ ਇੱਕ ਇਤਲਾਹ ਮਿਲੀ ਕਿ ਮੁਮੀਰ ਪੁੱਤਰ ਮੁਹੱਮਦ ਸ਼ਫੀ ਜੋ ਲੋਹੇ ਵਾਲਾ ਪੁੱਲ ਨਹਿਰ ਧਾਰੀਵਾਲ ਦਾ ਰਹਿਣ ਵਾਲਾ ਹੈ ਮੋਟਰ ਸਾਈਕਲ ਚੋਰੀ ਕਰਨ ਤੇ ਵੇਚਣ ਦਾ ਆਦੀ ਹੈ ਜੋ ਅੱਜ ਵੀ ਮੋਟਰਸਾਈਕਲ ਰਾਇਲ ਇਨਫੀਲਡ ਜੋ ਉਸ ਨੇ ਚੋਰੀ ਕੀਤਾ ਹੋਈਆ ਹੈ ਵੇਚਣ ਲਈ ਗੁਰਦਾਸਪੁਰ ਨੂੰ ਆ ਰਿਹਾ ਹੈ।ਜਿਸ ਤੇ ਸਾਥੀ ਮਚਾਰੀਆ ਨਾਲ ਨਾਕਾਬੰਦੀ ਕਰਕੇ ਚੈਕਿਗ ਅਮਲ ਵਿੱਚ ਲਿਆਂਦੀ, ਦੋਰਾਨੇ ਚੈਕਿੰਗ ਗੰਦਾ ਨਾਲਾ ਬੱਬਰੀ ਵਲੋ ਇੱਕ ਨੋਜਵਾਨ ਰਾਇਲ ਇਨਫੀਲਡ ਮੋਟਰਸਾਈਕਲ ਤੇ ਸਵਾਰ ਹੋ ਕੇ ਆਉਂਦਾ ਦਿਖਾਈ ਦਿੱਤਾ। ਜਿਸ ਨੂੰ ਸ਼ੱਕ ਪੈਣ ਤੇ ਰੋਕਣ ਤੇ ਉਹ ਘਬਰਾਇਆ ਹੋਇਆ ਦਿਖਾਈ ਦਿੱਤਾ। ਨਾਮ ਪਤਾ ਪੁੱਛਣ ਤੇ ਉਸ ਨੇ ਆਪਣਾ ਨਾਮ ਮੁਮੀਰ ਪੁੱਤਰ
ਮੁਹੱਮਦ ਸ਼ਫੀ ਲੋਹੇ ਵਾਲਾ ਪੁੱਲ ਨਹਿਰ ਧਾਰੀਵਾਲ ਦਾ ਰਹਿਣ ਵਾਲਾ ਹੈ ਦੱਸਿਆ ਜੋ ਉਹ ਉਕਤ ਮੋਟਰਸਾਈਕਲ ਸਬੰਧੀ ਕੋਈ ਵੀ ਕਾਗਜਾਤ ਪੇਸ਼ ਨਹੀਂ ਕਰ ਸਕਿਆ ਸਖਤੀ ਨਾਲ ਪੁਛ ਗਿਛ ਕਰਨ ਤੇ ਦੱਸਿਆ ਕਿ ਉਸ ਨੇ ਇਹ ਮੋਟਰ ਸਾਈਕਲ ਚੋਰੀ ਕੀਤਾ ਹੋਇਆ ਹੈ ਜੋ ਮੈ ਆਪ ਨੂੰ ਹੋਰ ਵੀ ਮੋਟਰਸਾਈਕਲ ਚੋਰੀ ਸ਼ੁਦਾ ਬਾਮਦ ਕਰਵਾ ਸਕਦਾ ਹੈ। ਜਿਸ ਨੇ ਤਲਵੰਡੀ ਵਿਰਕ ਵਾਲੀ ਸਾਈਡ ਤੋਂ ਝਾੜੀਆਂ ਵਿੱਚ ਲੁਕਾ ਕੇ ਰੱਖਿਆ ਹੋਇਆ 1 ਸਪਲੈੰਡਰ ਪਲੱਸ ਮੋਟਰਸਾਈਕਲ ਬ੍ਰਾਮਦ ਕਰਵਾਇਆ।ਜਿਸ ਨੂੰ ਮਾਨਯੋਗ ਅਦਾਲਤ ਅਮਨਦੀਪ ਸਿੰਘ ਬੈਂਸ ਪਾਸੋਂ 2 ਦਿਨ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਦੋਸ਼ੀ ਪਾਸੋ ਪੁਛ ਗਿਛ ਕਰਨ ਤੇ ਇੱਕ ਮੋਟਰਸਾਈਕਲ ਮਾਰਕਾ ਸਪਲੈਂਡਰ ਧਾਰੀਵਾਲ ਨਹਿਰ ਲਾਗੋ ਝਾੜੀਆਂ ਵਿੱਚੋ ਬਾਮਦ ਕਰਵਾਇਆ ਜੋ ਮੁਮੀਰ ਪੁੱਤਰ ਮੁਹੱਮਦ ਸ਼ਫੀ ਦੇ ਪਾਸੋਂ ਕੁੱਲ 3 ਮੋਟਰ ਸਾਈਕਲ ਬ੍ਰਾਮਦ ਕਰਕੇ ਇਸ ਦੇ ਖਿਲਾਫ ਥਾਣਾ ਸਦਰ ਗੁਰਦਾਸਪੁਰ ਵਿੱਚ ਮੁਕੱਦਮਾ ਨੰ-45 ਜੁਰਮ 379,411 ਭ:ਦ ਤਹਿਤ ਦਰਜ ਕੀਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply