ਸਿੰਘਲੈੰਡ ਸੰਸਥਾ ਯੂ ਐਸ ਏ ਵਲੋਂ ਜਰੂਰਤਮੰਦ ਔਰਤ ਦੇ ਪਰਿਵਾਰ ਲਈ 15 ਹਾਜ਼ਰ ਰੁਪਏ ਦੀ ਦਿੱਤੀ ਆਰਥਿਕ ਸਹਾਇਤਾ ਭੇਂਟ



ਗੜ੍ਹਦੀਵਾਲਾ 28 ਅਪ੍ਰੈਲ (ਚੌਧਰੀ ) : ਸਿੰਘਲੈਂਡ ਸੰਸਥਾ ਯੂ ਐਸ ਏ ਪ੍ਰਧਾਨ ਅੰਮ੍ਰਿਤ ਪਾਲ ਸਿੰਘ ਢਿੱਲੋਂ ਦੀ ਅਗਵਾਈ ਹੇਠ ਆਪਣੇ ਸਮਾਜ ਭਲਾਈ ਦੇ ਕੰਮਾਂ ਨੂੰ ਅੱਗੇ ਵਧਾਉਂਦੇ ਹੋਏ ਮਾਤਾ ਜੀਤੋ ਨਿਵਾਸੀ  ਪਿੱਪਲਾਂਵਾਲਾ (ਹੁਸ਼ਿਆਰਪੁਰ) ਦੇ ਪਰਿਵਾਰ ਨੂੰ 15 ਹਜਾਰ ਰੁਪਏ ਦੀ ਆਰਥਿਕ ਮਦਦ ਦਿੱਤੀ ਗਈ ਹੈ। ਇਸ ਮੌਕੇ ਸੰਸਥਾ ਮੈਂਬਰਾਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਜੁਰਗ ਮਾਤਾ ਜੀਤੋ ਦੇ  ਪਤੀ ਦੀ ਕੁੱਝ ਸਮਾਂ ਪਹਿਲਾ ਮੌਤ ਹੋ ਗਈ ਸੀ ਅਤੇ ਮਾਤਾ ਜੀ ਦਿਮਾਗੀ ਤੌਰ ਤੇ ਪ੍ਰੇਸ਼ਾਨ ਹਨ। ਉਨਾਂ ਦੋ ਲੜਕੇ ਹਨ। ਇਕ ਮਾਨਸਿਕ ਤੌਰ ਤੇ ਠੀਕ ਨਹੀਂ ਹੈ ਅਤੇ ਦੂਸਰਾ ਲੜਕਾ ਇੱਕ ਫੈਕਟਰੀ ਵਿਚ ਕੰਮ ਕਰਦਾ ਹੈ। ਇਹ ਕਿਰਾਏ ਦੇ ਮਕਾਨ ਵਿਚ ਰਹਿੰਦੇ ਹਨ। ਇਹਨਾਂ ਕੌਲ ਬਿਜਲੀ ਅਤੇ ਪਾਣੀ ਦਾ ਵੀ ਪ੍ਰਬੰਧ ਨਹੀਂ ਹੈ। ਸੁਸਾਇਟੀ ਮੈਂਬਰਾਂ ਨੇ ਪਰਿਵਾਰ ਦੀਆਂ ਮੁਸ਼ਕਿਲਾਂ ਨੂੰ ਦੇਖਦੇ ਹੋਏ ਉਨ੍ਹਾਂ ਦੇ ਘਰ ਵਿਖੇ ਪਹੁੰਚ ਕੇ ਇਨ੍ਹਾਂ ਨੂੰ ਆਰਥਿਕ ਮਦਦ ਦਿੱਤੀ ਹੈ। ਇਸ ਮੌਕੇ ਮਨਦੀਪ ਸਿੰਘ,ਨਵਦੀਪ ਸਿੰਘ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply