ਨਹਿਰੋਂ ਪਾਰ ਬੰਗਲਾ ਪਵਾ ਦੇ ਹਾਣੀਆਂ ਗੀਤ ਲਿਖਣ ਵਾਲਾ ਵਿਸ਼ਵ ਪ੍ਰਸਿੱਧ ਗੀਤਕਾਰ ‘ਮੀਤ ਮਾਜਰੀ’ ਇਸ ਸੰਸਾਰ ਨੂੰ ਅਲਵਿਦਾ ਕਹਿ ਗਿਆ


ਲੁਧਿਆਣਾ/ ਹੁਸ਼ਿਆਰਪੁਰ : ਵਿਸ਼ਵ ਪ੍ਰਸਿੱਧ ਗੀਤਕਾਰ ਅਤੇ ਗਾਇਕਾ ਮੱਲਿਕਾ-ਜੋਤੀ (ਮਾਜਰੀ ਭੈਣਾਂ) ਦੇ ਪਿਤਾ ਮੀਤ ਮਾਜਰੀ ਵਾਲੇ ਅੱਜ ਸਵੇਰੇ ਤੜਕੇ ਅਚਾਨਕ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਿਹ ਗਏ।ਇਸ ਸਬੰਧੀ ਮਨੋਹਰ ਧਾਰੀਵਾਲ ਤੇ ਅਮਨ ਫੁੱਲਾਂਵਾਲ ਨੇ ਦੱਸਿਆ ਕਿ ਓਹਨਾ ਨੂੰ ਪਿਛਲੇ ਕੁਝ ਸਮੇਂ ਤੋਂ ਪੇਟ ਦੀ ਤਕਲੀਫ ਸੀ ਅਤੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ।ਅੱਜ ਸਵੇਰੇ ਉਨ੍ਹਾ ਨੂੰ ਦਿਲ ਦਾ ਦੌਰਾ ਪੈਣ ਨਾਲ ਉਨ੍ਹਾਂ ਦੀ ਮੌਤ ਹੋ ਗਈ।ਓਹਨਾ ਦਾ ਅੱਜ ਦੁਪਹਿਰ ਬਾਅਦ ਮਾਡਲ ਟਾਊਨ ਸਮਸਾਨ ਘਾਟ ਲੁਧਿਆਣਾ ਵਿਖੇ ਪਰਵਾਰਿਕ ਮੈਬਰਾਂ ਅਤੇ ਕਲਾਕਾਰਾਂ ਦੀ ਹਾਜਰੀ ਵਿੱਚ ਸੇਜਲ ਅੱਖਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਅੱਜ ਸੰਸਕਾਰ ਮੌਕੇ ਤੇ ਪਰਵਾਰਿਕ ਮੈਂਬਰਾਂ ਤੋਂ ਇਲਾਵਾ ਗਾਇਕ ਦਲੇਰ ਪੰਜਾਬੀ, ਸੁੱਖ ਚਮਕੀਲਾ,ਜਸਵੰਤ ਬਿੱਲਾ,ਕੇਵਲ ਜਲਾਲ, ਰਣਧੀਰ ਚਮਕਾਰਾ, ਚੰਨ ਸਾਹਕੋਟੀ, ਸੁਖਵੰਤ ਸੁੱਖਾ, ਅਮਨ ਫੁੱਲਾਂਵਾਲ ਪੁੱਜੇ। ਮੀਤ ਮਾਜਰੀ ਦੇ ਲਿਖੇ ਗੀਤਾਂ ਨੂੰ ਪੰਜਾਬ ਦੇ ਪ੍ਰਸਧਿ ਕਲਾਕਾਰਾਂ ਜਿੰਨਾ ਵਿੱਚ ਜਸਵੰਤ ਸੰਦੀਲਾ, ਹਾਕਮ ਬਖਤੜੀਵਾਲਾ, ਰੋਮੀ ਗਿੱਲ,ਬੀਬਾ ਜਸਵੰਤ ਗਿੱਲ ਦਲੇਰ ਪੰਜਾਬੀ, ਚਮਕ ਚਮਕੀਲਾ, ਸਮੇਤ ਕਾਫੀ ਕਲਾਕਾਰਾਂ ਨੇ ਗੀਤ ਗਾਏ।ਇਸ ਤੋਂ ਬਾਅਦ ਮੀਤ ਮਾਜਰੀ ਨੇ ਮਾਜਰੀ ਭੈਣਾਂ ਦੇ ਨਾਮ ਨਾਲ ਆਪਣੀਆਂ ਬੇਟੀਆਂ ਮੱਲਿਕਾ ਜੋਤੀ ਨੂੰ ਗਾਇਕੀ ਦੇ ਖੇਤਰ ਵਿੱਚ ਸੁਪਰ ਡੁੱਪਰ ਗੀਤਾਂ ਨਾਲ ਪੇਸ ਕੀਤਾ। ਜਿਸ ਨਾਲ ਇਹ ਜੋੜੀ ਵਿਸ਼ਵ ਪ੍ਰਸਿੱਧ ਹੋ ਗਈ। ਓਹਨਾ ਦੇ ਲਿਖੇ ਗੀਤਾਂ ਵਿੱਚ ਨਹਿਰੋ ਪਾਰ ਬੰਗਲਾ ਪਵਾ ਕੇ ਹਾਣੀਆਂ,ਮੁੰਡਾ ਮੰਗਦਾ ਬਦਾਮਾਂ ਵਾਲੀ ਖੀਰ, ਕੈਂਠੇ ਵਾਲਾ ਧਾਰ ਕੱਢਦਾ, ਸਮੇਤ ਅਨੇਕਾਂ ਗੀਤ ਸੁਪਰ ਹਿੱਟ ਰਹੇ ਅਤੇ ਓਹਨਾ ਦੇ ਗੀਤਾਂ ਨੂੰ ਗਾਕੇ ਕਈ ਕਲਾਕਾਰ ਸੁਪਰ ਸਟਾਰ ਬਣੇ । ਜ਼ਿਕਰਯੋਗ ਹੈ ਕੇ ਮੀਤ ਮਾਜਰੀ ਨੇ ਦੋ ਦਰਜਨ ਦੇ ਕਰੀਬ ਗੀਤ ਰਚਨਾਵਾਂਦੀਆਂ ਕਿਤਾਬਾਂ ਲਿਖੀਆਂ ਜੋ ਆਪਣੇ ਆਪ ਵਿਚ ਬਹੁਤ ਹੀ ਵੱਡਾ ਸਾਹਿਤਕ ਕਾਰਜ ਹੈ।

Edited by : CHOUDHARY

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply