31 ਮਈ ਤੱਕ ਸੇਵਾ ਕੇਂਦਰਾਂ ਦਾ ਸਮਾਂ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਇਆ : ਅਪਨੀਤ ਰਿਆਤ
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰਾਂ ਦੀਆਂ ਸੇਵਾਵਾਂ ਲੈਣ ਦੇ ਲਈ ਹੁਣ ਲੈਣੀ ਪਵੇਗੀ ਅਪੁਆਇੰਟਮੈਂਟ
ਮੋਬਾਇਲ ਐਪ ਐਮ-ਸੇਵਾ, ਕੋਵਾ ਐਪ, ਵੈਬਸਾਈਟ dgrpg.punjab.gov.in/sewa-
ਹੁਸ਼ਿਆਰਪੁਰ, 03 ਮਈ :
ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਕੋਵਿਡ-19 ਦੇ ਫੈਲਾਅ ਨੂੰ ਰੋਕਣ ਦੇ ਲਈ ਸੇਵਾ ਕੇਂਦਰਾਂ ਵਿੱਚ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ ਅਤੇ 31 ਮਈ ਤੱਕ ਸੇਵਾ ਕੇਂਦਰ ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਖੁੱਲ੍ਹਣਗੇ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਦੇ ਸਟਾਫ ਅਤੇ ਕੰਮਕਾਜ ਦੇ ਲਈ ਆਉਣ ਵਾਲੇ ਨਾਗਰਿਕਾਂ ਦੀ ਸਿਹਤ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੇਵਾ ਕੇਂਦਰਾਂ ਵਿੱਚ ਜਮ੍ਹਾਂ ਕਰਵਾਈ ਜਾਣ ਵਾਲੀ ਫੀਸ ਦੀ ਅਦਾਇਗੀ ਵੀ ਡਿਜੀਟਲ ਰਾਹੀ (ਪੀ.ਓ.ਐਸ. ਮਸ਼ੀਨ) ਨਾਲ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰਾਂ ਵਿੱਚ ਸੇਵਾ ਲੈਣ ਲਈ ਹੁਣ ਅਗੇਤੀ ਮਨਜੂਰੀ ਲੈਣੀ ਜ਼ਰੂਰੀ ਹੋਵੇਗੀ। ਉਨ੍ਹਾਂ ਕਿਹਾ ਕਿ ਬਿਨ੍ਹਾਂ ਅਪੁਆਇੰਟਮੈਂਟ ਕਿਸੇ ਵੀ ਬਿਨੈਕਾਰ ਨੂੰ ਸੇਵਾ ਪ੍ਰਦਾਨ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਅਪੁਆਇੰਟਮੈਂਟ ਮੋਬਾਇਲ ਐਪ ਐਮ-ਸੇਵਾ, ਕੋਵਾ ਐਪ, ਵੈਬਸਾਈਟ dgrpg.punjab.gov.in/sewa-
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੇਵਾ ਕੇਂਦਰਾਂ ਦੇ ਸਮੂਹ ਸਟਾਫ ਲਈ ਵੈਕਸੀਨੇਸ਼ਨ ਸਰਟੀਫਿਕੇਟ ਜ਼ਰੂਰੀ ਹੈ। ਵੈਕਸੀਨੇਸ਼ਨ ਸਰਟੀਫਿਕੇਟ ਤੋਂ ਬਿਨ੍ਹਾਂ ਕਿਸੇ ਵੀ ਸਟਾਫ ਮੈਂਬਰ ਨੂੰ ਸੇਵਾ ਕੇਂਦਰ ਵਿੱਚ ਕੰਮ ਕਰਨ ਦੀ ਆਗਿਆ ਨਹੀਂ ਹੋਵੇਗੀ। ਉਨ੍ਹਾਂ ਦੱਸਿਆ ਕਿ ਸੇਵਾ ਕੇਂਦਰ ਦੇ ਸਟਾਫ ਅਤੇ ਆਉਣ ਵਾਲੇ ਲੋਕਾਂ ਲਈ ਮਾਸਕ ਪਹਿਨਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਸੇਵਾ ਕੇਂਦਰਾਂ ਅੰਦਰ ਸੇਵਾ ਕਾਊਂਟਰ ਦੀ ਗਿਣਤੀ ਅਨੁਸਾਰ ਹੀ ਬਿਨੈਕਾਰ ਜਾ ਸਕਣਗੇ ਅਤੇ ਹੋਰ ਬਿਨੈਕਾਰਾਂ ਨੂੰ ਸੇਵਾ ਕੇਦਰਾਂ ਦੇ ਬਾਹਰ ਹੀ ਇੰਤਜ਼ਾਰ ਕਰਨਾ ਪਵੇਗਾ। ਉਨ੍ਹਾਂ ਸੇਵਾ ਕੇਂਦਰਾਂ ਨੂੰ ਆਦੇਸ਼ ਦਿੱਤੇ ਕਿ ਦਸਤਾਵੇਜ ਹਾਸਲ ਕਰਨ ਵਾਲੇ ਪ੍ਰਾਰਥੀਆਂ ਨੂੰ ਕੋਰੀਅਰ ਸਰਵਿਸ ਲੈਣ ਲਈ ਉਤਸ਼ਾਹਿਤ ਕੀਤਾ ਜਾਵੇ।
31 मई तक सेवा केंद्रों का समय सुबह 9 बजे से सांय 4 बजे तक हुआ: अपनीत रियात
– डिप्टी कमिश्नर ने कहा सेवा केंद्रों की सेवाएं लेने के लिए अब लेनी पड़ेगी अपॉइंटमेंट
– मोबाइल एप एम-सेवा, कोवा एप, वैबसाइट dgrpg.punjab.gov.in/sewa-
होशियारपुर, 03 मई:
डिप्टी कमिश्नर अपनीत रियात ने कहा कि कोविड-19 के फैलाव को रोकने के लिए सेवा केंद्रों में समय में बदलाव किया गया है और 31 मई तक सेवा केंद्र सुबह 9 बजे से सांय 4 बजे तक खुलेंगे। उन्होंने कहा कि सेवा केंद्रों के स्टाफ व कामकाज के लिए आने वाले नागरिकों की स्वास्थ्य सुरक्षा को ध्यान में रखते हुए सेवा केंद्रों में जमा करवाई जाने वाली फीस की अदायगी भी डिजिटल माध्यम(पी.ओ.एस मशीन ) से होगी।
डिप्टी कमिश्नर ने कहा कि सेवा केंद्रों में सेवा लेने के लिए अब अग्रिम मंजूरी(अपॉइंटमेंट) लेना अनिवार्य होगा। उन्होंने कहा कि बिना अपॉइंटमेंट किसी भी आवेदक को सेवा प्रदान नहीं की जाएगी। उन्होंने कहा कि अपॉइंटमेंट मोबाइल एप एम-सेवा, कोवा एप, वैबसाइट dgrpg.punjab.gov.in/sewa-
डिप्टी कमिश्नर ने कहा कि सेवा केंद्रों के समूचे स्टाफ के लिए वैक्सीनेशन सर्टिफिकेट अनिवार्य है। वैक्सीनेशन सर्टिफिकेट के बिना किसी भी स्टाफ सदस्यों को सेवा केंद्रों में काम करने की आज्ञा नहीं होगी। उन्होंने सेवा केंद्र के स्टाफ सेवाएं लेने के लिए केंद्रों में आने वालों के लिए मास्क पहनना अनिवार्य है। उन्होंने कहा कि सेवा केंद्र के अंदर सेवा काउंटरों की गिनती के अनुसार ही प्रार्थी जा सकेंगे व अन्य प्रार्थियों को सेवा केंद्र के बाहर ही इंतजार करना पड़ेगा। उन्होंने सेवा केंद्रों को निर्देश दिए कि दस्तावेज हासिल करने वाले प्रार्थियों को कोरियर सर्विस लेने के लिए उत्साहित किया जाए।
—
EDITOR
CANADIAN DOABA TIMES
Email: editor@doabatimes.com
Mob:. 98146-40032 whtsapp