ਮੇਰਾ ਹਰ ਕਦਮ ਮੇਰੇ ਹਲਕੇ ਦੀ ਬਿਹਤਰੀ ਵੱਲ- ਡਾ. ਰਾਜ ਕੁਮਾਰ
-ਡਾ. ਰਾਜ ਨੇ ਫੁਗਲਾਣਾ-ਭੰਗਰਨੀ ਸੜਕ ਦਾ ਕੀਤਾ ਨਿਰੀਖਣ
ਹੁਸ਼ਿਆਰਪੁਰ/ਚੱਬੇਵਾਲ ਕਿਸੇ ਵੀ ਪ੍ਰੇਸ਼ਾਨੀ ਜਾਂ ਦਿੱਕਤ ਨੂੰ ਮੇਰੇ ਧਿਆਨ ਵਿੱਚ ਲਿਆਓ, ਮੇਰੀ ਕੋਸ਼ਿਸ਼ ਹੋਵੇਗੀ ਉਸ ਨੂੰ ਦੂਰ ਕਰਣ ਦੀ। ਇਹ ਸੰਦੇਸ਼ ਡਾ. ਰਾਜ ਕੁਮਾਰ ਵਿਧਾਇਕ ਡਾ. ਰਾਜ ਕੁਮਾਰ ਚੱਬੇਵਾਲ ਨੇ ਆਪਣੇ ਹਲਕਾ ਵਾਸੀਆਂ ਨੂੰ ਦਿੱਤਾ। ਉਕਤ ਸਮੇਂ ਉਹ 23.26 ਲੱਖ ਦੀ ਲਾਗਤ ਨਾਲ ਫੁਗਲਾਣਾਂ ਤੋਂ ਭੁੰਗਰਨੀ ਤੱਕ ਬਣਾਈ ਜਾ ਰਹੀ ਨਵੀਂ ਸੜਕ ਦੇ ਕੰਮ ਦਾ ਨਿਰੀਖਣ ਕਰਣ ਫੁਗਲਾਣਾ ਪੁੱਜੇ ਸਨ। ਉਹਨਾਂ ਨੇ ਕਿਹਾ ਕਿ ਨਿਯਮਾਂ ਦੇ ਮੁਤਾਬਿਕ ਕੰਮ ਕਰਵਾਉਣ ਵਿੱਚ ਕਦੀ ਦੇਰ ਭਾਵੇਂ ਹੋ ਸਕਦੀ ਹੈ, ਪਰ ਜਦੋਂ ਤੱਕ ਕੋਈ ਵੀ ਪੈਂਡਿੰਗ ਕੰਮ ਜਾਂ ਕੋਈ ਸੱਮਸਿਆ ਹੱਲ ਨਹੀਂ ਹੋ ਜਾਂਦੀ ਉਹਨਾਂ ਦਾ ਪੂਰਾ ਧਿਆਨ ਉਸ ਵੱਲ ਰਹਿੰਦਾ ਹੈ ਅਤੇ ਉਸ ਲਈ ਨਿਰੰਤਰ ਕੋਸ਼ਿਸ਼ ਕਰਦੇ ਰਹਿੰਦੇ ਹਨ। ਉਹਨਾਂ ਦੱਸਿਆ ਕਿ ਪਿੰਡ ਵਾਸੀਆਂ ਦੀ ਸਹੂਲਤ ਲਈ ਅਹਿਰਾਣਾ ਜੱਟਾਂ ਤੋਂ ਫੁਗਲਾਣਾ ਤੱਕ 85 ਲੱਖ ਦੀ ਲਾਗਤ ਨਾਲ ਬਿਜਲੀ ਸਪਲਾਈ ਦੀਆਂ ਤਾਰਾਂ ਪਾਈਆਂ ਗਈਆਂ ਤੇ ਪਿੰਡ ਵਿੱਚ ਸਰਕਾਰੀ ਸਿੰਚਾਈ ਟਿਊਬਵੈਲ ਵੀ ਲਵਾਇਆ ਗਿਆ। ਜਿਸ ਨਾਲ ਪਿੰਡਾਂ ਦੇ ਕਿਸਾਨਾਂ ਨੂੰ ਸਿੰਚਾਈ ਵਿੱਚ ਸੁਵਿਧਾ ਹੋਵੇਗੀ। ਜਿਕਰਯੋਗ ਹੈ ਕਿ ਬਿਜਲੀ ਨੂੰ ਲੈ ਕੇ ਪਿੰਡ ਵਾਸੀ ਬਹੁਤ ਮੁਸ਼ਕਿਲ ਸਹਿਨ ਕਰ ਰਹੇ ਸਨ। ਕਿਸਾਨਾਂ ਦੀ ਸੋਖ ਲਈ ਫੁਗਲਾਣਾ ਵਿਖੇ ਦਾਣਾ ਮੰਡੀ ਵੀ 44 ਲੱਖ ਦੀ ਲਾਗਤ ਨਾਲ ਬਣਾਈ ਗਈ। ਹੁਣ ਕਿਸਾਨਾਂ ਨੂੰ ਆਪਣੀ ਫਸਲ ਵੇਚਣ ਲਈ ਦੂਰ ਦਰਾਡੇ ਨਹੀਂ ਜਾਣਾ ਪਵੇਗਾ। ਡਾ. ਰਾਜ ਨੇ ਯਾਤਰੀਆਾਂ ਦੀ ਸੁਵਿਧਾ ਲਈ ਬਣਾਏ ਜਾ ਰਹੇ ਨਵੇਂ ਬੱਸ ਸਟੈਂਡ ਦੇ ਸ਼ੈਡ ਦੇ ਨਿਰਮਾਣ ਕਾਰਜ ਨੂੰ ਵੀ ਜਲਦ ਪੂਰਾ ਕਰਣ ਲਈ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ। ਇਸ ਮੌਕੇ ਤੇ ਪਿੰਡ ਦੇ ਲੋਕਾਂ ਨੇ ਡਾ. ਰਾਜ ਦਾ ਉੱਚੇਚਾ ਧੰਨਵਾਦ ਕੀਤਾ, ਜਿਹਨਾਂ ਦੀਆਂ ਕੋਸ਼ਿਸ਼ਾਂ ਸਦਕਾ ਪਿੰਡ ਨੂੰ 65.41 ਲੱਖ ਦੀ ਗ੍ਰਾਂਟ ਵੀ ਮਿਲੀ ਅਤੇ ਉਹਨਾਂ ਦੀਆਂ ਨਿਰੰਤਰ ਕੋਸ਼ਿਸ਼ਾਂ ਅਤੇ ਉਪਰਾਲਿਆਂ ਕਾਰਣ ਫੁਗਲਾਣਾ ਦੀ ਨੁਹਾਰ ਵੀ ਬਦਲ ਗਈ ਹੈ ਤੇ ਲੋਕਾਂ ਨੂੰ ਸਹੂਲਤਾਂ ਮਿਲੀਆਂ ਹਨ।
-फुगलाणा-भंगरनी सडक़ का किया निरीक्षण
EDITOR
CANADIAN DOABA TIMES
Email: editor@doabatimes.com
Mob:. 98146-40032 whtsapp