ਸਾਵਧਾਨ.. ਜਿਲਾ ਹੁਸ਼ਿਆਰਪੁਰ ‘ਚ ਅੱਜ ਕੋਰੋਨਾ ਨਾਲ ਗਈ 9 ਲੋਕਾਂ ਦੀ ਜਾਨ,199 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ

ਹੁਸ਼ਿਆਰਪੁਰ 3 ਮਈ (ਚੌਧਰੀ ) ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ 4147 ਨਵੇ ਸੈਂਪਲ ਲੈਣ ਨਾਲ ਅਤੇ 2888 ਸੈਂਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ 199 ਨਵੇਂ ਪਾਜੇਟਿਵ ਮਰੀਜਾਂ ਦੇ ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 19563 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 459663 ਹੋ ਗਈ ਹੈ।

ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ 438046 ਸੈਪਲ ਨੈਗਟਿਵ, ਜਦ ਕਿ 3672 ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 202 ਸੈਂਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 749 ਹੈ । ਐਕਟਿਵ ਕੇਸਾ ਦੀ ਗਿਣਤੀ 1925 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 18454 ਹੈ । ਸਿਵਲ ਸਰਜਨ ਡਾ ਰਣਜੀਤ ਸਿੰਘ ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 199 ਮਰੀਜ ਪਜੇਟਿਵ ਪਾਏ ਗਏ ਹਨ, ਹੁਸ਼ਿਆਰਪੁਰ ਸ਼ਹਿਰ ਦੇ 19 ਪਾਜੇਟਿਵ ਮਰੀਜ ਹਨ, ਤੇ ਬਾਕੀ 180 ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ।

ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 09 ਮੌਤ ਹੋਈ ਹੈ (1) 74 ਸਾਲਾ ਪੁਰਸ਼ ਵਾਸੀ ਬੋਹਣ ਦੀ ਮੌਤ ਸਿਵਲ ਹਸਪਤਾਲ ਹੁਸ਼ਿਅਰਪੁਰ (2) 77 ਸਾਲਾ ਪੁਰਸ਼ ਵਾਸੀ ਮੰਡ ਭੰਡੇਰ ਦੀ ਮੌਤ ਨਿਜੀ ਹਸਪਤਾਲ ਜਲੰਧਰ (3) 56 ਸਾਲਾ ਔਰਤ ਵਾਸੀ ਪੋਸੀ ਮੌਤ ਡੀ ਐਮ ਸੀ ਲੁਧਿਆਣਾ (4) 66 ਪੁਰਸ਼ ਵਾਸੀ ਧਾਲੀਵਾਲ ਦੀ ਮੌਤ ਨਿਜੀ ਹਸਪਤਾਲ ਹੁਸ਼ਿਆਰਪੁਰ (5) 57 ਸਾਲਾ ਔਰਤ ਵਾਸੀ ਨਿਊ ਗੋਬਿੰਦ ਨਗਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ (6) 40 ਸਾਲਾ ਪੁਰਸ਼ ਵਾਸੀ ਭੂਗਾ ਦੀ ਮੌਤ ਸਿਵਲ ਹਸਪਤਾਲ ਹੁਸਿਆਰਪੁਰ (7) 70 ਸਾਲਾ ਔਰਤ ਵਾਸੀ ਪ੍ਰੀਤ ਨਗਰ ਅਜੋਵਾਲ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ (8)60 ਸਾਲਾ ਔਰਤ ਵਾਸੀ ਚੱਕ ਹਾਜੀਪੁਰ ਦੀ ਮੌਤ ਸਿਵਲ ਹਸਪਤਾਲ ਹੁਸਿਆਰਪੁਰ (9) 60 ਸਾਲਾ ਔਰਤ ਵਾਸੀ ਚੋਹਾਲ ਦੀ ਮੌਤ ਸਿਵਲ ਹਸਪਤਾਲ ਹੁਸਿਆਰਪੁਰ ਵਿਖੇ ਹੋਈ ਹੈ ।

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

ਜਿਲਾ ਹੁਸ਼ਿਆਰਪੁਰ ਦੇ ਮਰੀਜ -199
ਬਾਹਰੋ ਆਏ —-24
ਟੋਟਲ –223

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply