ਪੱਛਮੀ ਬੰਗਾਲ ਦੀ ਜਨਤਾ ਨੇ ਮਮਤਾ ਬੈਨਰਜੀ ਨੂੰ ਜਿੱਤਾ ਕੇ ਪ੍ਰਦੇਸ਼ ਕਰਮਚਾਰੀਆਂ ਦੀ ਪੁਰਾਣੀ ਪੈਨਸ਼ਨ ਬਚਾ ਲਈ : ਯੂਨੀਅਨ ਆਗੂ

ਗੜ੍ਹਦੀਵਾਲਾ, 3 ਮਈ(ਚੌਧਰੀ) : ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ ਤੇ ਜਿਲਾ ਕਨਵੀਨਰ ਸੰਜੀਵ ਧੂਤ ,ਜਿਲਾ ਜਨਰਲ ਸਕੱਤਰ ਤਿਲਕ ਰਾਜ,ਕੋ ਕਨਵੀਨਰ ਹਰਦੀਪ ਦੀਪਾ,ਕਰਮਜੀਤ ਸਿੰਘ ਅਤੇ ਹਬਿੰਦਰ ਸਿੰਘ ਨੇ ਪ੍ਰੈਸ ਨੂੰ ਦਿੱਤੇ ਸਾਂਝੇ ਬਿਆਨ ਵਿਚ ਕਿਹਾ ਕਿ ਪੱਛਮੀ ਬੰਗਾਲ ਵਿਚ ਜਨਤਾ ਨੇ ਬੀ ਜੇ ਪੀ ਨੂੰ ਹਰਾ ਕੇ ਅਤੇ ਮਮਤਾ ਬੈਨਰਜੀ ਨੂੰ ਜਿੱਤਾ ਕੇ ਆਪਣੇ ਹਿਤਾਂ ਦੇ ਨਾਲ ਨਾਲ ਪੁਰਾਣੀ ਪੈਨਸਨ ਦੀ ਰੱਖਿਆ ਕਰ ਲਈ ਹੈ।ਮਮਤਾ ਬੈਨਰਜੀ ਦੀ ਜਿੱਤ ਨਾਲ ਜਿੱਥੇ ਪੂਰਾ ਦੇਸ਼ ਖੁਸ਼ ਹੈ ਉਥੇ ਹੀ ਐਨ ਪੀ ਐੱਸ ਪੀੜਤ ਕਰਮਚਾਰੀ ਤਾਂ ਬਹੁਤ ਹੀ ਜਿਆਦਾ ਖੁਸ਼ ਹਨ,ਕਿਉਂਕਿ ਪੂਰੇ ਭਾਰਤ ਵਿਚ ਮਮਤਾ ਬੈਨਰਜੀ ਹੀ ਇਕ ਇਹੋ ਜਿਹੀ ਮੁੱਖ ਮੰਤਰੀ ਹੈ ,ਜਿਸ ਨੇ ਆਪਣੇ ਸਾਰੇ ਹੀ ਕਰਮਚਾਰੀਆਂ ਨੂੰ ਪੁਰਾਣੀ ਪੈਨਸਨ ਦੇ ਘੇਰੇ ਵਿੱਚ ਰੱਖਿਆ ਹੋਇਆ ਹੈ।ਪੁਰਾਣੀ ਪੈਨਸ਼ਨ ਦਾ ਖਾਤਮਾ ਕਰਨ ਵਾਲੀ ਭਾਜਪਾ ਸਰਕਾਰ ਦੀ ਹਾਰ ਦਾ ਅਹਿਮ ਕਾਰਨ ਪੁਰਾਣੀ ਪੈਨਸ਼ਨ ਨੂੰ ਖਤਮ ਕਰਨਾ ਹੈ। ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਵੀ ਪੱਛਮੀਂ ਬੰਗਾਲ ਦੇ ਚੋਣ ਨਤੀਜਿਆਂ ਤੋਂ ਸਬਕ ਸਿੱਖ ਕੇ ਲਗਭਗ 200000 ਕਰਮਚਾਰੀਆਂ ਤੇ ਤੁਰੰਤ ਪੁਰਾਣੀ ਪੈਨਸਨ ਲਾਗੂ ਕਰ ਦੇਣੀ ਚਾਹੀਦੀ ਹੈ,ਅਜਿਹਾ ਕਰਕੇ ਜਿਥੇ ਪੰਜਾਬ ਸਰਕਾਰ ਕਰੋਨਾ ਮਹਾਂਮਾਰੀ ਵਿਚ ਐਨ ਪੀ ਐੱਸ ਵਿਚ ਪਿਆ ਸਰਕਾਰੀ ਸ਼ੇਅਰ ਦਾ ਅਰਬਾਂ ਖਰਬਾਂ ਰੁਪਇਆ ਖਰਚ ਸਕਦੀ ਹੈ,ਉਥੇ ਹੀ ਹਰ ਮਹੀਨੇ ਐਨ ਪੀ ਐੱਸ ਦਾ 14% ਹਿੱਸਾ ਪਾਉਣ ਤੋਂ ਬਚ ਸਕਦੀ ਹੈ। ਇਸ ਤੋਂ ਇਲਾਵਾ 200000 ਐਨ ਪੀ ਐੱਸ ਕਰਮਚਾਰੀਆਂ ਅਤੇ ਓਹਨਾ ਦੇ ਪਰਿਵਾਰਾਂ,ਰਿਸਤੇਦਾਰਾ ਦਾ ਵਿਸਵਾਸ਼ ਜਿੱਤ ਕੇ ਆਪਣੇ ਵੋਟ ਬੈਂਕ ਵਿਚ ਵਾਧਾ ਵੀ ਕਰ ਸਕਦੀ ਹੈ।ਹੁਣ ਦੇਖਣਾ ਇਹ ਹੈ ਕਿ ਆਉਣ ਵਾਲੇ ਸਮੇਂ ਵਿੱਚ ਪੰਜਾਬ ਦੀ ਕਾਂਗਰਸ ਸਰਕਾਰ ਪੁਰਾਣੀ ਪੈਨਸਨ ਬਹਾਲ ਕਰਕੇ ,ਲੋਕਾਂ ਦਾ ਵਿਸਵਾਸ਼ ਜਿੱਤ ਕੇ ਆਪਣੇ ਵੋਟ ਬੈਂਕ ਵਿੱਚ ਵਾਧਾ ਕਰਦੀ ਹੈ ਜਾ ਪੁਰਾਣੀ ਪੈਨਸਨ ਲਾਗੂ ਨਾ ਕਰਕੇ ਸਮੂਹ ਕਰਮਚਾਰੀਆਂ ਦੇ ਤਿੱਖੇ ਸੰਘਰਸ਼ ਸਦਕਾ ਆਉਣ ਵਾਲੀਆ ਵਿਧਾਨ ਸਭਾ ਚੋਣਾਂ ਵਿੱਚ ਹਾਰ ਦਾ ਮੂੰਹ ਦੇਖਦੀ ਹੈ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply