ਨਾਈਟ ਕਰਫਿਊ ਦੌਰਾਨ ਪ੍ਰਾਪਰਟੀ ਸਲਾਹਕਾਰ ਦਾ ਦਫਤਰ ਖੋਲ ਕੇ ਸ਼ਰਾਬ ਪੀ ਰਹੇ ਤਿੰਨ ਖ਼ਿਲਾਫ਼ ਮਾਮਲਾ ਦਰਜ
ਕੋਵਿਡ ਸਲਾਹਕਾਰੀਆਂ ਦੀ ਉਲੰਘਣਾ ਬਰਦਾਸ਼ਤ ਨਹੀਂ: ਨਵਜੋਤ ਸਿੰਘ ਮਾਹਲ
ਹੁਸ਼ਿਆਰਪੁਰ, 3 ਮਈ: ਕੋਰੋਨਾ ਵਾਇਰਸ ਦੇ ਮੱਦੇਨਜਰ ਸਰਕਾਰ ਵੱਲੋਂ ਜਾਰੀ ਨਵੀਂਆਂ ਹਦਾਇਤਾਂ ਦੀ ਉਲੰਘਣਾ ਅਤੇ ਨਾਈਟ ਕਰਫਿਊ ਦੌਰਾਨ ਪ੍ਰਾਪਰਟੀ ਸਲਾਹਕਾਰ ਦਾ ਦਫਤਰ ਖੋਲ ਕੇ ਅੰਦਰ ਸ਼ਰਾਬ ਪੀ ਰਹੇ ਤਿੰਨ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਐਸ.ਐਸ.ਪੀ. ਨਵਜੋਤ ਸਿੰਘ ਮਾਹਲ ਨੇ ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਥਾਨਕ ਟਾਂਡਾ ਬਾਈਪਾਸ ਚੌਕ ਨੇੜੇ ਇਕ ਪ੍ਰਾਪਰਟੀ ਐਡਵਾਈਜਰ ਦੇ ਦਫਤਰ, ਜੋ ਕਿ ਜ਼ਰੂਰੀ ਵਸਤਾਂ ਵਾਲੀ ਕੈਟਾਗਰੀ ‘ਚ ਨਹੀਂ ਆਉਂਦਾ, ਨੂੰ ਨਾਈਟ ਕਰਫਿਊ ਦੌਰਾਨ ਖੋਲ ਕੇ ਉੱਥੇ ਸ਼ਰਾਬ ਪੀ ਰਹੇ ਸਨ। ਉਨ੍ਹਾਂ ਕਿਹਾ ਕਿ ਕੋਵਿਡ ਸਲਾਹਕਾਰੀਆਂ ਦੀ ਉਲੰਘਣਾ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਤੇ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖ਼ਿਲਾਫ਼ ਪੂਰੀ ਸਖਤੀ ਵਰਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਡੀ.ਐਸ.ਪੀ. ਮਾਧਵੀ ਸ਼ਰਮਾ ਦੀ ਅਗਵਾਈ ਵਿੱਚ ਪੁਲਿਸ ਟੀਮ ਨੇ ਚੈਕਿੰਗ ਦੌਰਾਨ ਤਿੰਨ ਵਿਅਕਤੀਆਂ ਨੂੰ ਪ੍ਰਾਪਰਟੀ ਸਲਾਹਕਾਰ ਦਾ ਦਫਤਰ ਖੋਲ ਕੇ ਸ਼ਰਾਬ ਪੀਂਦਿਆਂ ਕਾਬੂ ਕੀਤਾ।
ਪੁਲਿਸ ਨੇ ਥਾਣਾ ਮਾਡਲ ਟਾਊਨ ਵਿਖੇ ਆਈ.ਪੀ.ਸੀ. ਦੀ ਧਾਰਾ 188, ਆਫ਼ਤ ਪ੍ਰਬੰਧਕ ਐਕਟ ਅਤੇ ਐਪੀਡੈਮਿਕਸ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।
EDITOR
CANADIAN DOABA TIMES
Email: editor@doabatimes.com
Mob:. 98146-40032 whtsapp