ਰੇਲਵੇ ਸਟੇਸ਼ਨ ਕਿਸਾਨ ਮੋਰਚੇ ਤੇ 134 ਵੇਂ ਜੱਥੇ ਨੇ ਭੁੱਖ-ਹੜਤਾਲ ਰੱਖੀ,ਕੇਂਦਰ ਤੇ ਪੰਜਾਬ ਸਰਕਾਰ ਦੀ ਕਰੋਨਾ ਬਹਾਨੇ ਲਾਕਡਾਉਨ ਕਰਕੇ ਮਜਦੁਰਾਂ ਤੇ ਦੁਕਾਨਦਾਰਾਂ ਨਾਲ ਖਿਲਵਾੜ ਕਰਨ ਦੀ ਨੀਤੀ ਨਿਖੇਧੀ ਯੋਗ : ਆਗੂ

ਗੁਰਦਾਸਪੁਰ 5 ਮਈ ( ਅਸ਼ਵਨੀ ) :- ਰੇਲਵੇ ਸਟੇਸ਼ਨ ਗੁਰਦਾਸਪੁਰ ਵਿਖੇ ਚੱਲ ਰਹੇ ਪੱਕੇ ਕਿਸਾਨ ਮੋਰਚੇ ਉੱਪਰ ਅੱਜ ਪੰਜਾਬ ਕਿਸਾਨ ਯੂਨੀਅਨ ਵੱਲੋਂ ਅਸ਼ਵਨੀ ਕੁਮਾਰ ਲੱਖਣਕਲਾਂ , ਗੁਰਦੀਪ ਸਿੰਘ ਕਮਾਲਪੁਰ , ਅਜੀਤ ਸਿੰਘ ਬੱਲ , ਮਹਿੰਦਰ ਸਿੰਘ ਲੱਖਣਖੁਰਦ ਤੇ ਪਲਵਿੰਦਰ ਸਿੰਘ ਘਰਾਲ਼ਾਂ ਨੇ 134 ਵੇਂ ਜੱਥੇ ਵਜੋਂ ਭੁੱਖ-ਹੜਤਾਲ ਰੱਖੀ ।
                       
ਇਸ ਮੌਕੇ ਬੋਲਦਿਆਂ ਗੁਰਦੀਪ ਸਿੰਘ ਮੁਸਤਫਾਬਾਦ , ਐਸ ਪੀ ਸਿੰਘ ਗੋਸਲ , ਕਾਮਰੇਡ ਅਮਰਜੀਤ ਸਿੰਘ ਸੈਣੀ , ਰਘਬੀਰ ਸਿੰਘ ਚਾਹਲ , ਕਰਣੈਲ ਸਿੰਘ ਭੁਲੇਚੱਕ,ਨਿਰਮਲ ਸਿੰਘ ਬਾਠ ,ਜਸਵੰਤ ਸਿੰਘ ਪਾਹੜਾ,ਮਲਕੀਅਤ ਸਿੰਘ ਬੁੱਢਾ ਕੋਟ ਅਮਰਜੀਤ ਸੈਣੀ ਸੰਤਨਗਰ , ਬਾਵਾ ਰਾਮ ਅਤੇ ਬਲਬੀਰ ਸਿੰਘ ਉੱਚਾ ਧਕਾਲਾ ਆਦਿ ਨੇ ਕਿਹਾਕਿ ਪੰਜਾਬ ਸਰਕਾਰ ਲੋਕਾਂ ਦੇ ਇਲਾਜ ਲਈ ਆਕਸੀਜਨ ,ਵੈਂਟੀਲੈਟਰਾ ਅਤੇ ਲੁੜੀਂਦੇ ਡਾਕਟਰਾਂ ਤੇ ਹੋਰ ਅਮਲੇ ਦਾ ਪ੍ਰਬੰਧ ਕਰਨ ਦੀ ਥਾਂ ਲਾਕ ਡਾਉਣ ਦਾ ਸਹਾਰਾ ਲੈ ਰਹੀ ਹੈ

ਆਗੂਆਂ ਨੇ ਹੋਰ ਕਿਹਾ ਕਿ ਲਾਕ ਡਾਉਣ ਦੇ ਪਿੱਛਲੇ ਤਜਰਬੇ ਨੇ ਸਾਬਤ ਕੀਤਾ ਹੈ ਕਿ ਇਸ ਦੇ ਨਾਲ ਜਿੱਥੇ ਰਾਜ ਤੇ ਦੇਸ਼ ਦੀ ਆਰਥਿਕਤਾ ਤਬਾਹ ਹੂੰਦੀ ਹੈ ਉੱਥੇ ਗ਼ਰੀਬਾਂ , ਮਜਦੁਰਾ , ਦੁਕਾਨਦਾਰਾਂ ਆਦਿ ਦਾ ਬਹੁਤ ਬੁਰਾ ਹਾਲ ਹੋ ਜਾਂਦਾ ਹੈ । ਆਗੂਆਂ ਨੇ ਦੇਸ਼ ਵਿੱਚੋਂ ਆਕਸੀਜਨ ਦੀ ਕਮੀ ਦੂਰ ਕਰਨ ਤੋਂ ਅਸਮਰਥ ਰਹਿਣ ਤੇ ਮੋਦੀ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਅਲੋਚਨਾ ਕਰਦੇ ਹੋਏ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਰ ਫਰੰਟ ਤੇ ਫੈਲ ਹੋਈ ਹੈ ਇਸ ਲਈ ਮੋਦੀ ਤੇ ਸ਼ਾਹ ਜੋੜੀ ਨੂੰ ਅਸਤੀਫ਼ਾ ਦੇੇ ਦੇਣਾ ਚਾਹੀਦਾ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply