ਧਮਕੀਆਂ ਤੋਂ ਪ੍ਰੇਸ਼ਾਨ ਵਿਅਕਤੀ ਵੱਲੋਂ ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲਾ ਸਮਾਪਤ,ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ


ਗੁਰਦਾਸਪੁਰ 6 ਮਈ ( ਅਸ਼ਵਨੀ ) :- ਪੁਲਿਸ ਜਿਲਾ ਗੁਰਦਾਸਪੁਰ ਅਧੀਨ ਪੈਂਦੇ ਪੁਲਿਸ ਸਟੇਸ਼ਨ ਸਦਰ ਦੇ ਪਿੰਡ ਨਿਉ ਹਯਾਤ ਨਗਰ ਕਲੋਨੀ ਵਸਨੀਕ ਇਕ ਵਿਅਕਤੀ ਵੱਲੋਂ ਧਮਕੀਆਂ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਦਵਾਈ ਖਾ ਕੇ ਜੀਵਨ ਲੀਲਾ ਸਮਾਪਤ ਕਰ ਲੈਣ ਦੇ ਦੋਸ਼ ਵਿੱਚ ਮਿ੍ਰਤਕ ਵਿਅਕਤੀ ਦੀ ਪਤਨੀ ਦੇ ਬਿਆਨਾਂ ਤੇ ਪੰਜ ਵਿਅਕਤੀਆਂ ਵਿਰੁੱਧ ਮਾਮਲਾ ਦਰਜ  ਕੀਤਾ ਗਿਆ ਹੈ । ਕੁਲਜੀਤ ਕੋਰ ਪਤਨੀ ਜਗਤਾਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਰਾਹੀਂ ਦਸਿਆਂ ਕਿ ਉਸ ਦੀ ਸ਼ਾਦੀ 2015 ਵਿੱਚ ਜਗਤਾਰ ਸਿੰਘ ਪੁੱਤਰ ਦਲੀਪ ਸਿੰਘ ਵਾਸੀ ਪਿੰਡ ਸ਼ਿਕਾਰ ਮਾਛੀਆਂ ਨਾਲ ਹੋਈ ਸੀ । ਉਹਨਾਂ ਦੋਵਾ ਪਤੀ-ਪਤਨੀ ਦੀ ਆਪਣੇ ਪਰਿਵਾਰ ਨਾਲ ਅਣ-ਬਨ ਹੋਣ ਕਾਰਨ 2017 ਵਿੱਚ ਉਹ ਨਿਉ ਹਯਾਤ ਨਗਰ ਕਲੋਨੀ ਆ ਗਏ । ਕੁਲਜੀਤ ਕੋਰ ਨੇ ਹੋਰ ਦਸਿਆਂ ਕਿ ਉਸ ਦੇ ਤਾਏ ਸੁਹਰੇ ਦੀ ਨੂੰਹ ਦਵਿੰਦਰ ਕੋਰ ਪਤਨੀ ਲਖਵਿੰਦਰ ਸਿੰਘ ਦਾ ਆਪਣੇ ਸੁਹਰੇ ਪਰਿਵਾਰ ਨਾਲ ਘਰੇਲੂ ਝਗੜਾ ਰਹਿਣ ਕਾਰਨ ਦਵਿੰਦਰ ਕੋਰ ਆਪਣੀ ਬੇਟੀ ਦੇ ਨਾਲ ਗੁਰਦਾਸਪੁਰ ਵਿਖੇ ਘਰ ਕਿਰਾਏ ਤੇ ਲੇ ਕੇ ਰਹਿਣ ਲੱਗ ਪਈ । ਪਰ ਦਵਿੰਦਰ ਕੋਰ ਦੇ ਸੁਹਰੇ ਪਰਿਵਾਰ ਨੂੰ ਸ਼ੱਕ ਸੀ ਕਿ ਦਵਿੰਦਰ ਕੋਰ ਨੂੰ ਜਗਤਾਰ ਸਿੰਘ ਨੇ ਮਕਾਨ ਕਿਰਾਏ ਤੇ ਲੇ ਕੇ ਦਿੱਤਾ ਹੈ ਜਿਸ ਕਾਰਨ ਉਹਨਾਂ ਵੱਲੋਂ ਪੁਲਿਸ ਸਟੇਸ਼ਨ ਕੋਟਲੀ ਸੂਰਤ ਮੱਲੀਆਂ ਵਿਖੇ ਜਗਤਾਰ ਸਿੰਘ ਦੇ ਖ਼ਿਲਾਫ਼ ਦਰਖ਼ਾਸਤ ਦਿੱਤੀ ਸੀ । ਜਿਸ ਬਾਰੇ 24 ਮਾਰਚ 2021 ਨੂੰ ਰਾਜ਼ੀਨਾਮਾ ਹੋਣ ਤੋਂ ਕੂਝ ਸਮਾ ਬਾਅਦ ਦਵਿੰਦਰ ਕੋਰ ਦੀ ਮੋਤ ਹੋ ਗਈ । ਇਸ ਗੱਲ ਤੋਂ ਦਵਿੰਦਰ ਕੋਰ ਦੇ ਸੁਹਰੇ ਪਰਿਵਾਰ ਵਾਲੇ ਜਗਤਾਰ ਸਿੰਘ ਨੂੰ ਧਮਕੀਆਂ ਦਿੰਦੇ ਸਨ ਅਤੇ ਕਹਿੰਦੇ ਸਨ ਕਿ ਜਗਤਾਰ ਸਿੰਘ ਦੇ ਕਾਰਨ ਉਹਨਾਂ ਦੀ ਨੂੰਹ ਦਵਿੰਦਰ ਕੋਰ ਦੀ ਮੋਤ ਹੋਈ ਹੈ ਤੇ ਉਹ ਇਸ ਦਾ ਬਦਲਾ ਲੇਣਗੇ ਇਸ ਗੱਲ ਤੋਂ ਜਗਤਾਰ ਸਿੰਘ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਸ ਨੇ ਬੀਤੇ ਦਿਨ ਕੋਈ ਜ਼ਹਿਰੀਲੀ ਦਵਾਈ ਖਾ ਲਈ ਜਿਸ ਕਾਰਨ ਉਸ ਦੇ ਪਤੀ ਦੀ ਇਕ ਸਥਾਨਕ ਨਿੱਜੀ ਹੱਸਪਤਾਲ ਵਿੱਚ ਮੋਤ ਹੋ ਗਈ ।
                 
ਸਬ ਇੰਸਪੈਕਟਰ ਹਰਮੇਸ਼ ਕੁਮਾਰ ਨੇ ਦਸਿਆਂ ਕਿ ਕੁਲਜੀਤ ਕੋਰ ਦੇ ਬਿਆਨਾਂ ਤੇ ਪ੍ਰੀਤਮ ਸਿੰਘ ਪੁੱਤਰ ਮਨਸ਼ਾ ਸਿੰਘ , ਕੁਲਵੰਤ ਸਿੰਘ , ਕੁਲਦੀਪ ਸਿੰਘ ਪੁੱਤਰ ਪ੍ਰੀਤਮ ਸਿੰਘ ਲਖਵਿੰਦਰ ਸਿੰਘ ਪੁੱਤਰ ਪੁਰਨ ਸਿੰਘ ਅਤੇ ਮਨਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀਆਨ ਸ਼ਿਕਾਰ ਮਾਛੀਆਂ ਦੇ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply