LATEST.. ਜਿਲਾ ਹੁਸ਼ਿਆਰਪੁਰ ਚ ਕੋਰੋਨਾ ਨਾਲ ਹੋਇਆਂ 7 ਮੌਤਾਂ,266 ਹੋਰ ਲੋਕਾਂ ਦੀ ਰਿਪੋਰਟ ਆਈ ਪਾਜੇਟਿਵ


ਹੁਸ਼ਿਆਰਪੁਰ 7 ਮਈ (ਚੌਧਰੀ) : ਅੱਜ ਫਲੂ ਵਰਗੇ ਸ਼ੱਕੀ ਲੱਛਣਾ ਵਾਲੇ   4594 ਨਵੇਂ ਸੈਂਪਲ ਲੈਣ  ਨਾਲ ਅਤੇ 3996 ਸੈਪਲਾਂ ਦੀ ਰਿਪੋਟ ਪ੍ਰਾਪਤ ਹੋਣ ਨਾਲ ਅਤੇ ਕੋਵਿਡ ਦੇ  266 ਨਵੇ ਪਾਜੇਟਿਵ ਮਰੀਜਾਂ ਦੇ  ਕੇਸ ਆਉਣ ਨਾਲ ਕੁੱਲ ਪਾਜੇਟਿਵ ਮਰੀਜਾਂ ਦੀ ਗਿਣਤੀ 20570 ਹੋ ਗਈ ਹੈ।ਜਿਲੇ ਵਿੱਚ ਕੋਵਿਡ-19 ਦੇ ਅੱਜ ਤੱਕ ਲਏ ਗਏ ਕੁੱਲ ਸੈਪਲਾਂ ਦੀ ਗਿਣਤੀ 476103 ਹੋ ਗਈ ਹੈ ਤੇ ਲੈਬ ਤੋ ਪ੍ਰਾਪਤ ਰਿਪੋਟਾਂ ਅਨੁਸਾਰ  450513 ਸੈਪਲ ਨੈਗਟਿਵ,ਜਦ ਕਿ 6638   ਸੈਪਲਾਂ ਦੀ ਰਿਪੋਟ ਦਾ ਇੰਤਜਾਰ ਹੈ, 202 ਸੈਪਲ ਇਨਵੈਲਡ ਹਨ ਤੇ ਹੁਣ ਤੱਕ ਮੌਤਾਂ ਦੀ ਗਿਣਤੀ 771  ਹੈ । 

ਐਕਟਿਵ ਕੇਸਾ ਦੀ ਗਿਣਤੀ  2126 ਹੈ, ਜਦ ਕਿ ਠੀਕ ਹੋ ਕਿ ਘਰ ਗਏ ਮਰੀਜਾਂ ਦੀ ਗਿਣਤੀ 19292 ਹੈ। ਸਿਵਲ ਸਰਜਨ ਡਾ ਰਣਜੀਤ ਸਿੰਘ  ਨੇ ਇਹ ਦੱਸਿਆ ਕਿ ਜਿਲੇ ਵਿੱਚ ਅੱਜ 266 ਮਰੀਜ ਪਜੇਟਿਵ ਪਾਏ ਗਏ ਹਨ,ਹੁਸ਼ਿਆਰਪੁਰ  ਸ਼ਹਿਰ ਦੇ 36 ਪਾਜੇਟਿਵ ਮਰੀਜ ਹਨ,ਤੇ ਬਾਕੀ 230  ਜਿਲੇ ਦੇ ਸਿਹਤ ਕੇਦਰਾ ਦੇ ਮਰੀਜ ਹਨ। 

ਕੋਰੋਨਾ ਵਾਇਰਸ ਨਾਲ ਜਿਲੇ ਵਿੱਚ 07 ਮੌਤ ਹੋਈਆ ਹਨ । (1) 43 ਸਾਲਾ ਵਿਆਕਤੀ ਵਾਸੀ ਸਿਵਲ ਦੀ ਮੌਤ ਨਿਜੀ ਹਸਪਤਾਲ ਜਲੰਧਰ (2)27 ਸਾਲਾ ਵਿਆਕਤੀ ਟੋਡਰਪੁਰ ਦੀ ਮੌਤ ਡੀ ਐਮ ਸੀ ਲੁਧਿਆਣਾ (3) 79 ਸਾਲਾ ਵਿਆਕਤੀ ਵਾਸੀ ਰਹੀਮਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (4) 60 ਸਾਲਾ ਔਰਤ ਵਾਸੀ ਸ਼ੁੰਦਰ ਨਗਰ ਹੁਸ਼ਿਆਰਪੁਰ ਦੀ ਮੌਤ ਸਿਵਲ ਹਸਪਤਾਲ ਹੁਸ਼ਿਆਰਪੁਰ (5) 71 ਸਾਲਾ ਵਿਆਕਤੀ ਵਾਸੀ ਸਫੀ ਪਿੰਡ ਦੀ ਮੌਤ ਐਮ ਐਚ ਹਸਪਤਾਲ ਜਲੰਧਰ (6) 75 ਸਾਲਾ ਔਰਤ ਵਾਸੀ ਹਰਦੋ ਨੇਕਨਾਮਾ ਦੀ ਮੌਤ ਸਿਵਲ ਹਸਪਤਾਲ ਦਸੂਹਾ (7) 85 ਸਾਲਾ ਔਰਤ ਵਾਸੀ ਘਗਿਆਲ ਦੀ ਮੌਤ ਰਵਜੋਤ ਹਸਪਤਾਲ ਹੁਸ਼ਿਆਰਪੁਰ ਵਿਖੇ ਹੋਈ ਹੈ।  

ਕੋਵਿਡ 19 ਵਾਇਰਸ ਦੇ ਸਮਾਜਿਕ ਫਲਾਅ ਨੂੰ ਰੋਕਣ ਲਈ ਮੂੰਹ ਤੇ ਮਾਸਿਕ ਲਗਾਉਣਂ ਭੀੜ ਵਾਲੀਆਂ ਥਾਵਾਂ ਤੋ ਜਾਣ ਤੋ ਗਰੇਜ ਕਰਨਾ ਅਤੇ ਸਮਾਜਿਕ ਦੂਰੀ ਰੱਖਦੇ ਹੋਏ ਲੱਛਣ ਹੋਣ ਤੇ ਆਪਣੀ ਸੈਪਲਿੰਗ ਨਜਦੀਕੀ ਸਿਹਤ ਸੰਸਥਾ ਤੋ ਕਰਵਾਉਣੀ ਚਾਹੀਦੀ ਦੀ ਹੈ ਤਾਂ ਜੋ ਇਸ ਬਿਮਾਰੀ ਦਾ ਜਲਦ ਪਤਾ ਲੱਗਣ ਤੇ ਇਸ ਤੇ ਕੰਟਰੋਲ ਕੀਤਾ ਜਾ ਸਕੇ ।

ਬਾਹਰੋਂ ਆਏ ਮਰੀਜ —11
ਜਿਲੇ ਵਿਚੇ ਆਏ ਮਰੀਜ 266
ਟੋਟਲ 277

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply