LATEST..ਸਿੱਖਿਆ ਵਿਭਾਗ ਵਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਨੂੰ ਪ੍ਰਸ਼ੰਸਾ ਪਤੱਰ ਦੇਕੇ ਕੀਤਾ ਸਨਮਾਨਿਤ


ਗੜ੍ਹਦੀਵਾਲਾ 7 ਮਈ (ਚੌਧਰੀ) : ਮੁੱਖਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਦੂਰ ਅੰਦੇਸ਼ੀ ਸੋਚ ਅਤੇ ਵਿਜੇ ਇੰਦਰ ਸਿੰਗਲਾ ਸਿੱਖਿਆ ਮੰਤਰੀ,ਪੰਜਾਬ,ਅਤੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਦੀ ਪ੍ਰਭਾਵਸ਼ਾਲੀ ਨੀਤੀਆਂ ਹੇਠਾਂ ਜਿਥੇ ਸੂਬੇ ਦੇ ਸਰਕਾਰੀ ਸਕੂਲਾਂ ਵਿੱਚ ਸਕਾਰਾਤਮਕ ਤਬਦੀਲੀਆਂ ਸਾਹਮਣੇ ਆ ਰਹਿਆਂ ਹਨ ਉਥੇ ਹੀ ਲੋਕਾਂ ਦਾ ਰੂਝਾਨ ਵੀ ਸਰਕਾਰੀ ਸਕੂਲ਼ਾਂ ਵੱਲ ਵੱਧ ਰਿਹਾ ਹੈ।ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਸ਼ਰਨ ਸਿੰਘ ਦੀ ਦੇ ਦਿਸ਼ਾ ਨਿਰਦੇਸ਼ਾ ਹੇਠਾਂ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਕੇਸ਼ ਕੁਮਾਰ,ਜ਼ਿਲ੍ਹਾ ਸਿੱਖਿਆ ਸੁਧਾਰ ਕਮੇਟੀ ਇੰਚਾਰਜ ਸ਼ੈਲੇੰਦਰ ਠਾਕੁਰ,ਬਲਾਕ ਨੋਡਲ ਅਫ਼ਸਰ ਬਿਕਰਮ ਸਿੰਘ ਅਤੇ ਪ੍ਰਿੰਸੀਪਲ ਜਤਿੰਦਰ ਸਿੰਘ ਦੀ ਯੋਗ ਅਗਵਾਈ ਹੇਠਾਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅੰਬਾਲਾ ਜੱਟਾਂ ਦੇ ਸਰੀਰਿਕ ਸਿੱਖਿਆ ਵਿਭਾਗ ਵਲੋਂ ਸਕੂਲ ਵਿੱਚ ਸਮਾਰਟ ਖੇਡ ਮੈਦਾਨ ਤਿਆਰ ਕੀਤੇ ਗਏ। ਜਿਸ ਵਿੱਚ ਖੇਡ ਮੈਦਾਨਾਂ ਨੂੰ ਵਧੀਆ ਰੰਗਤ ਦਿਤੀ ਗਈ।

ਜਿਕਰਯੋਗ ਹੈ ਕਿ ਅੰਬਾਲਾ ਜੱਟਾਂ ਸਕੂਲ ਨੇ ਖੇਡਾਂ ਦੇ ਖੇਤਰ ਵਿੱਚ ਵਧੀਆਂ ਮੁੱਕਾਮ ਹਾਸਿਲ ਕੀਤਾ ਹੋਇਆ ਹੈ। ਸਕੂਲ ਵਿੱਚ ਵੱਖ ਵੱਖ ਥਾਂਵਾਂ ਉਪਰ ਖੇਡਾਂ ਸਬੰਧੀ ਚਿਤੱਰਕਾਰੀ ਕੀਤੀ ਗਈ ਹੈ।ਜਿਸ ਨਾਲ ਸਕੂਲੀ ਵਿਦਿਆਰਥੀ ਖੇਡਾਂ ਵੱਲ ਵਿਸ਼ੇਸ ਰੂਚੀ ਦੇਣ। ਇਸ ਵਧੀਆ ਉਪਰਾਲੇ ਲਈ ਮਾਨਯੋਗ ਸਿੱਖਿਆ ਸਕੱਤਰ ਸ਼੍ਰੀ ਕ੍ਰਿਸ਼ਨ ਕੁਮਾਰ ਜੀ ਵਲੋਂ ਸਕੂਲ, ਪ੍ਰਿੰਸੀਪਲ ਸ੍ਰੀ ਜਤਿੰਦਰ ਸਿੰਘ, ਡਾ.ਕੁਲਦੀਪ ਸਿੰਘ ਮਨਹਾਸ ਅਤੇ ਸ਼੍ਰੀ ਲਖਵੀਰ ਸਿੰਘ ਨੂੰ ਪ੍ਰੰਸ਼ਸਾ ਪੱਤਰ ਭੇਜਿਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰਿੰਸੀਪਲ ਸ੍ਰੀ ਜਤਿੰਦਰ ਸਿੰਘ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਜਨਵਰੀ ਵਿੱਚ ਸਾਡੇ ਸਕੂਲ ਦੀਆਂ ਸਮਾਰਟ ਖੇਡ ਮੈਦਾਨਾਂ ਦਾ ਸ਼੍ਰੀ ਸਨਦੀਪ ਕੁਮਾਰ ਬੀ.ਐਮ(ਸਪੋਰਟਸ) ਅਤੇ ਦਲਜੀਤ ਸਿੰਘ ਡੀ.ਐਮ(ਸਪੋਰਟਸ) ਵਲੋਂ ਨਿਰਖਣ ਕਰਨ ਮਗਰੋਂ ਉਸ ਦੀਆਂ ਫੋਟੋ/ ਰਿਪੋਰਟ ਵਿਭਾਗ ਪਾਸ ਭੇਜਿਆਂ ਗਈਆਂ,ਫਿਰ ਵਿਭਾਗ ਵਲੋਂ ਉਸਨੂੰ ਵਿਭਾਗੀ ਫੇਸਬੁਕ ਪੇਜ ਤੇ ਤਸਵੀਰਾਂ ਨੂੰ ਸਾਝੀਆਂ ਕੀਤੀਆਂ ਗਈਆਂ,ਜੋ ਖੁਦ ਸਾਡੇ ਲਈ ਮਾਣ ਵਾਲੀ ਗਲ੍ਹ ਹੈ।ਇਸ ਪ੍ਰਾਪਤੀ ਦੇ ਲਈ ਜਿਥੇ ਵਿਭਾਗ ਦਾ ਧੰਨਬਾਦ ਕੀਤਾ ਉਥੇ ਹੀ ਡਾ. ਕੁਲਦੀਪ ਸਿੰਘ ਮਨਹਾਸ,ਲਖਵੀਰ ਸਿੰਘ ਸਮੇਤ ਸਕੁਲ ਸਟਾਫ,ਵਿਦਿਆਰਥੀਆਂ,ਸਕੂਲ ਮੈਨਜਮੈਂਟ ਕਮੇਟੀ ਐਨ.ਆਰ.ਆਈ. ਅਤੇ ਇਲਾਕਾ ਨਿਵਾਸੀਆਂ ਦਾ ਸਾਥ ਦੇਣ ਲਈ ਵਿਸ਼ੇਸ ਧੰਨਬਾਦ ਕੀਤਾ।

Advertisements
Advertisements
Advertisements
Advertisements
Advertisements
Advertisements
Advertisements

Related posts

Leave a Reply